Sunday, November 8, 2026

ਬੀ.ਬੀ.ਕੇ ਡੀ.ਏ.ਵੀ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ `ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਮਲਟੀਮੀਡੀਆ ਪੀ.ਜੀ ਵਿਭਾਗ ਦੀ ਸ਼ਾਇਨਾ ਅਰੌੜਾ ਅਤੇ PPN1407201712ਮਨਰੂਪ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੈਚਲਰ ਆਫ਼ ਮਲਟੀਮੀਡੀਆ ਸਮੈਸਟਰ-4 ਦੀਆਂ ਪ੍ਰੀਖਿਆਵਾਂ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਬੈਚਲਰ ਆਫ਼ ਮਲਟੀਮੀਡੀਆ ਸਮੈਸਟਰ-6 ਦੀ ਇਤੀ ਸੌਨੀ ਅਤੇ ਸਮੈਸਟਰ-8 ਦੀ ਨਵਰਾਜ ਕੌਰ, ਸਿਮਰਪ੍ਰੀਤ ਚਾਵਲਾ ਤੇ ਰੂਮਿਕਾ ਨੇ ਵੀ ਮੈੋਰਿਟ ਪੁਜੀਸ਼ਨ ਪ੍ਰਾਪਤ ਕੀਤੀ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਿਹਨਤ ਨਾਲ ਪੜਾਉਣ ਵਾਲੇ  ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਪ੍ਰੋ. ਸੰਜੀਵ ਸ਼ਰਮਾ ਮਲਟੀਮੀਡੀਆ ਪੀ.ਜੀ ਵਿਭਾਗ, ਡਾ. ਜੀਵਨ ਸੌਢੀ ਮੁੱਖੀ ਫਾਈਨ ਆਰਟਸ ਪੀ.ਜੀ. ਵਿਭਾਗ, ਡਾ. ਸਿਮਰਦੀਪ ਡੀਨ ਅਕਾਦਮਿਕ, ਪ੍ਰੋ. ਮੰਜੂ ਦੁੱਗਲ ਮੁੱਖੀ ਗਣਿਤ ਵਿਭਾਗ ਸਮੇਤ ਹੋਰ ਫੈਕਲਟੀ ਮੈਂਬਰ ਵੀ ਮੋਜੂਦ ਸਨ।

Check Also

ਭਗਵਾਨ ਸ੍ਰੀ ਰਾਮ : ਸਾਂਝੀਵਾਲਤਾ, ਕਰਮ ਅਤੇ ਧਰਮ

ਅੱਜ ਸਾਡਾ ਸਮਾਜ ਧਰਮਾਂ ਦੇ ਬਖੇੜੇ ਵਿੱਚ ਫਸਿਆ ਹੋਇਆ ਹੈ।ਅਸਲ ‘ਚ ਅਸੀਂ ਧਰਮ ਦੀ ਸਹੀ …

Leave a Reply