ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵਲੋਂ ਪ੍ਰਵਾਸੀ ਪੰਜਾਬੀ ਲੇਖਕ ਜੈਸੀ ਢਿੱਲੋਂ ਦਾ ਰੂਬਰੂ ਪ੍ਰੋਗਰਾਮ ਸਥਾਨਕ ਸ਼ਹੀਦ ਭਗਤ ਸਿੰਘ ਕਲਬ ਸੰਤਪੁਰਾ ਰੋਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੇਖਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਬੈਠਕ ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਿੱਚ ਕਵੀ ਅਤੇ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਲਮ ਨਵੀਸ ਤਰਸੇਮ ਬਸ਼ਰ, ਸ਼ਹੀਦ ਭਗਤ ਸਿੰਘ ਕਲਬ ਵੱਲੋਂ ਕੁਲਦੀਪ ਗੋਇਲ, ਪ੍ਰਸਿੱਧ ਕਵੀ ਸੁਖਦਰਸ਼ਨ ਗਰਗ, ਚਰਚਿਤ ਕਹਾਣੀਕਾਰ ਅਤਰਜੀਤ, ਸੂਫੀ ਕਵੀ ਜਨਕ ਸ਼ਰਮੀਲਾ, ਨਾਵਲਕਾਰ ਨਛੱਤਰ ਝੁੱਟੀਕਾ, ਪ੍ਰਕਾਸ਼ਕ ਦਵਿੰਦਰ ਸਿੰਘ ਸੂਚ, ਸਮੇਤ ਅਮਰਜੀਤ ਬਠਿੰਡਵੀ, ਜਸਵੰਤ ਜਸ, ਚਮਨ ਮਤਵਾਲਾ, ਪੰਡਤ ਰੂਪ ਚੰਦ ਸਰਮਾਂ ,ਤਰਸੇਮ ਬੁੱਟਰ, ਸ਼ੁਰੇਸ਼ ਗੋਇਲ, ਸਤਪਾਲ ਬਰਾੜ, ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਰੱਖੇ । ਕਾਲਮ ਨਵੀਸ ਤਰਸੇਮ ਬਸ਼ਰ ਦੇ ਵਿਸ਼ੇਸ਼ ਸੱਦੇ ਤੇ ਬੈਠਕ ਵਿੱਚ ਪਹੁੰਚੇ ਨਿਊਯਾਰਕ ਵਾਸੀ ਜੈਸੀ ਢਿੱਲੋਂ ਨੇ ਦੱਸਿਆ ਕਿ ਸਾਹਿਤਕ ਪਰਿਵਾਰਕ ਮਾਹੌਲ ਕਾਰਨ ਹੀ ਉਹ ਪੜ੍ਹਨ ਅਤੇ ਲਿਖਣ ਵੱਲ ਪ੍ਰੇਰਿਤ ਹੋਏ ਅਤੇ ਪੰਜਾਬੀ ਸਾਹਿਤ ਨੂੰ ਉਹ ਵਿਸ਼ਵ ਪੱਧਰ ਦੇ ਸਾਹਿਤ ਵਿੱਚ ਨਿੱਘਰ ਰੂਪ ਵਿੱਚ ਦੇਖਦੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਕੈਨੇਡਾ ਵਾਸੀ ਸਤਵਿੰਦਰ ਢਿੱਲੋਂ ਅੰਗਰੇਜ਼ੀ ਦਾ ਨਾਵਲਕਾਰ ਹੈ । ਜੈਸੀ ਢਿੱਲੋਂ ਨੇ ਦੱਸਿਆ ਕਿ ਕਿਤਾਬਾਂ ਜਿੰਦਗੀ ਵਿੱਚ ਸੰਘਰਸ਼ ਕਰਦਿਆਂ ਹਰ ਸਮੇਂ ਪ੍ਰੇਰਨਾਸਰੋਤ ਦਾ ਕੰਮ ਕਰਦੀਆਂ ਹਨ । ਅੱਜ ਲੋੜ ਹੈ ਕਿ ਸਾਹਿਤ ਨੂੰ ਸਮਾਜ ਦੇ ਹੋਰ ਨੇੜੇ ਲਿਆਦਾਂ ਜਾਵੇ । ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਜ ਵੀ ਅਧਿਆਤਮਕ ਕਾਰਜਾਂ ਦੀ ਤਰ੍ਹਾਂ ਪਵਿੱਤਰ ਹੈ ਉਹ ਭਾਵੇਂ ਕਈ ਸਾਲਾਂ ਤੋਂ ਬਾਹਰ ਰਹਿ ਰਹੇ ਹਨ ਪਰ ਪੰਜਾਬੀ ਸਾਹਿਤ ਵਾਸਤੇ ਉਨ੍ਹਾਂ ਦੀ ਤੜਫ਼ ਜਿਉਂ ਦੀ ਤਿਉਂ ਬਰਕਰਾਰ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …