ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ,
ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ।
ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ,
ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ।
ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ,
ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ।
ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ,
ਸ਼ਾਮ ਢਲੇ ਜਦੋਂ ਮੁੜਨ ਪਰਿੰਦੇ ਲੰਬਾ ਹੌਕਾ ਭਰਦੀ ਹਾਂ।
ਰੋਜ਼ ਹੀ ਕਿਰਦੇ ਜਾਂਦੇ ਰਿਸ਼ਤੇ ਹੱਥਾਂ ਵਿਚੋਂ,
ਨਾ ਚਾਹੁੰਦੇ ਵੀ ਹੁਣ ਗੈਰਾਂ ਦੇ ਸੰਗ ਹੱਸਦੀ ਹਾਂ।
ਰੋਜ਼ ਹੀ ਉਡ ਜਾਂਦੀ ਹੈ ਨੀਂਦ ਬਿਨ ਖੰਭਾਂ ਤੋਂ,
ਯਾਦ ਜਦੋਂ ਮੈਂ ਵਕਤ ਪੁਰਾਣਾ ਕਰਦੀ ਹਾਂ।
ਰੋਜ਼ ਉਸ ਨੂੰ ਭੁੱਲਣ ਦੀ ਵਜਾ ਹੈ ਮਿਲ ਜਾਂਦੀ,
ਰੋਜ਼ ਉਸ ਨੂੰ ਯਾਦ ਰੱਖਣ ਲਈ ਬਹਾਨਾਂ ਲੱਭਦੀ ਹਾਂ।

ਕੰਵਲਜੀਤ ਕੌਰ ਢਿਲੋਂ
ਤਰਨਤਾਰਨ।
ਮੋ- 9478793231
Punjab Post Daily Online Newspaper & Print Media