Saturday, March 7, 2026

ਯੂਨੀਵਰਸਿਟੀ ਵਲੋਂ ਖੇਤੀ ਸੁਧਾਰਕ ਕਾਰਜਾਂ ਵਿੱਚ ਯੋਗਦਾਨ

ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਦੇ ਡਾ:

ACD Systems Digital Imaging
ACD Systems Digital Imaging

ਭਗਵੰਤ ਸਿੰਘ ਚਹਿਲ ਅਤੇ ਡਾ: ਅਮਰਜੀਤ ਲਾਲ ਸ਼ਰਮਾ ਨੂੰ ਬਠਿੰਡੇ ਅਤੇ ਮਾਨਸਾ ਜਿਲੇ ਦੀ ਖੇਤੀ ਉਤਪਾਦਨ ਕਮੇਟੀ ਦੇ ਮੈਬਰਾਨ ਵਜੋਂ ਨਾਮਜਦ ਕੀਤਾ ਗਿਆ ਹੈ।ਬੀਤੇ ਦਿਨੀ ਬਠਿੰਡਾ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਮੋਜੂਦਗੀ ਵਿਚ ਇੱਕ ਉੱਚਪੱਧਰੀ ਮੀਟਿੰਗ ਵਿੱਚ ਦੌਰਾਨ ਇਹ ਨਾਮਜਦਗੀ ਕੀਤੀ।ਇਸੇ ਹੀ ਮੀਟਿੰਗ ਦੌਰਾਨ ਪ੍ਰੋ: ਸ਼ਰਮਾ ਨੇ ਨਰਮੇ ਦੀ ਕਾਸ਼ਤ ਵਧਾਉਣ ਦੇ ਨਾਲ-ਨਾਲ ਚਿੱਟੀ ਮੱਖੀ ਤੋਂ ਫਸਲ ਨੂੰ ਬਚਾਉਣ ਦੇ ਕਈ ਨੁਸਖੇ ਹਾਜਰੀਨ ਨਾਲ ਸਾਂਝੇ ਕੀਤੇ।ਇਸ ਦੇ ਨਾਲ ਨਾਲ ਪ੍ਰੋ: ਸ਼ਰਮਾ ਨੇ ਖੇਤੀ ਸਹਾਇਕ ਧੰਦਾ ਜਿਵੇ ਮਧੂ ਮੱਖੀ ਪਾਲਣ ਸਬੰਧੀ ਅਹਿਮ ਜਾਣਕਾਰੀ ਸਭ ਦੇ ਸਨਮੁੱਖ ਕੀਤੀ।ਇਸ ਤੋਂ ਬਾਅਦ ਉਪਰੋਕਤ ਪ੍ਰੋਫੈਸਰ ਸਹਿਬਾਨ ਨੇ ਚੀਫ ਐਗਰੀਕਲਚਰ ਅਫਸਰ ਅਤੇ ਪੈਸਟੀਸਾਈਡ ਡੀਲਰਾਂ ਦੀ ਮੀਟਿੰਗ ਵਿੱਚ ਸ਼ਿਰਕਤ ਕਰਕੇ ਐਗਰੀ ਇਨਪੁਟ ਉਤਪਾਦਾਂ ਸਬੰਧੀ ਸੁਚਾਰੂ ਸੁਝਾਅ ਦਿੱਤੇ। ਨਾਲ ਹੀ ਉਨਾਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਸ: ਗੁਰਲਾਭ ਸਿੰਘ ਸਿੱਧੂ ਨੇ ਇਸ ਉਪਲੱਬਧੀ `ਤੇ ਡਾ: ਚਹਿਲ ਅਤੇ ਡਾ: ਸ਼ਰਮਾ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਸਮੁੱਚੇ ਖੇਤੀਬਾੜੀ ਕਾਲਜ ਨੂੰ ਇਲਾਕੇ ਦੀ ਖੇਤੀਬਾੜੀ ਅਤੇ ਪਸ਼ੂਧਨ ਦੀ ਲੋੜ ਨੂੰ ਸਮਰਪਿਤ ਹੋਣ ਲਈ ਪ੍ਰੇਰਿਆ।ਚੇਅਰਮੈਨ ਸਿੱਧੂ ਨੇ ਖੇਤੀਬਾੜੀ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਅਤੇ ਸਮੂਹ ਅਤੇ ਸਟਾਫ ਦੇ ਯਤਨਾਂ ਨੂੰ ਸਲਾਹਿਆ ਜੋ ਕਿ ਸਮਾਜ ਭਲਾਈ ਕਾਰਜਾਂ ਲਈ ਹਰ ਵਕਤ ਸਮਰਪਿਤ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply