Friday, March 28, 2025

ਸੁਲਤਾਨਵਿੰਡ ਦੇ ਸੀਵਰੇਜ ਦਾ ਸੁਖਬੀਰ ਬਾਦਲ 20 ਫਰਵਰੀ ਨੂੰ ਕਰਨਗੇ ਉਦਘਾਟਨ

ss

ਅੰਮ੍ਰਿਤਸਰ, 17 ਫਰਵਰੀ (ਜਗਦੀਪ ਸਿੰਘ)- ਪੁਰਾਤਨ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਸਿਸਟਮ ਦਾ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਜਥੇਬੰਦਕ ਸਕੱਤਰ, ਸ੍ਰ: ਮਗਵਿੰਦਰ ਸਿੰਘ ਸੁਲਤਾਨਵਿੰਡ ਤੇ ਡਾਇਰੈਕਟਰ ਸ੍ਰ: ਮਿਲਾਪ ਸਿੰਘ ਨੇ ਦੱਸਿਆ ਕਿ 20 ਫਰਵਰੀ ਨੂੰ ਸੀਵਰੇਜ ਦੇ ਉਦਘਾਟਨ ਉਪਰੰਤ ਸੁਲਤਾਨਵਿੰਡ ਵਿਖੇ ਪਾਰਟੀ ਵਰਕਰਾਂ ਦੀ ਵਿਸ਼ਾਲ ਰੈਲੀ ਵੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਦੀ ਯੋਗ ਅਗਵਾਈ ਹੇਠ ਹੋ ਰਹੇ ਉਦਘਾਟਨ ਅਤੇ ਵਿਸ਼ਾਲ ਰੈਲੀ ਲਈ ਇਲਾਕੇ ਭਰ ਦੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਜੁਗਰਾਜ ਸਿੰਘ, ਹਰਿੰਦਰ ਸਿੰਘ ਫਰਨੀਚਰ ਵਾਲੇ, ਨਿਰਮਲ ਸਿੰਘ ਕੇਸਕੀ ਹਰਿੰਦਰ ਸਿੰਘ ਹਿੰਦਾ, ਪ੍ਰਭਜੋਤ ਸਿੰਘ ਤੇ ਸਰਵਣ ਸਿੰਘ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply