ਨਵੀਂ ਦਿੱਲੀ, 8 ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਕਨੈਡਾ ਦੇ ਸੀਟੀਜ਼ਨਸ਼ੀਪ ਅਤੇ ਇਮੀਗ੍ਰੇਸ਼ਨ ਮੰਤਰੀ ਕਰੀਜ਼ ਅਲੈਕਜ਼ੈਂਡਰ ਨੇ ਇਕ ਉੱਚ ਪੱਧਰੀ ਵਫਦ ਦੇ ਨਾਲ ਮੱਥਾ ਟੇਕਿਆ। ਭਾਰਤ ਯਾਤਰਾ ਤੇ ਆਏ ਕਨੈਡਾ ਦੇ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਦਰਸ਼ਨ ਕਰਨ ਦੌਰਾਨ ਦੀਵਾਨ ਹਾਲ ‘ਚ ਮੱਥਾ ਟੇਕਨ ਤੋਂ ਬਾਅਦ ਲੰਗਰ ਹਾਲ ‘ਚ ਲੰਗਰ ਬਨਾਉਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਏ ਹੋਏ ਵਫਦ ਦੇ ਮੈਂਬਰਾ ਨੂੰ ਇਸ ਮੌਕੇ ਸਿਰੋਪਾ, ਸ੍ਰੀ ਸਾਹਿਬ, ਕਿਤਾਬਾ ਦਾ ਸੈਟ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਕਨੈਡਾ ਦੇ ਮੰਤਰੀ ਵੱਲੋਂ ਇਸ ਮੌਕੇ ਕਨੈਡਾ ‘ਚ ਕੰੰਮ ਕਰ ਰਹੇ ਪੰਜਾਬੀਆਂ ਦੀ ਤਾਰੀਫ ਕਰਦੇ ਹੋਏ ਕਨੈਡਾ ਦੀ ਤਰੱਕੀ ਵਿਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਖਾਸ ਕਰ ਸਿੱਖਾਂ ਲਈ ਕਨੈਡਾ ਦੇ ਵੀਜ਼ੇ ਵਾਸਤੇ ਆਪਣੀ ਨਵੀਂ ਬਨ ਰਹੀ ਨੀਤੀ ਵਿਚ ਹੋਰ ਸੁਵਿਧਾਵਾਂ ਦੇਣ ਦੀ ਵੀ ਗੱਲ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਕੌਮਾਂਤਰੀ ਪੱਧਰ ਦੀ ਸਿੱਖਿਆਂ ਦੇਣ ਵਾਸਤੇ ਕਨੈਡਾ ਦੀ ਸਿੱਖਿਅਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦੀ ਕੀਤੀ ਗਈ ਪੇਸ਼ਕਸ਼ ਤੇ ਵੀ ਅਲੈਕਜ਼ੈਂਡਰ ਨੇ ਹਾਂ ਪੱਖੀ ਰੁੱਖ ਅਪਨਾਉਂਦੇ ਹੋਏ ਹਰ ਪ੍ਰਕਾਰ ਦੀ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਲੰਗਰ ਹਾਲ ‘ਚ ਪਕਾਏ ਜਾ ਰਹੇ ਪਰਸ਼ਾਦਿਆਂ ਅਤੇ ਹੋਰ ਪਕਵਾਨਾ ਨੂੰ ਬਨਾਉਣ ਵਾਸਤੇ ਅਪਨਾਈ ਜਾ ਰਹੀ ਸੁਚਿੱਤਾ ਦੀ ਵੀ ਵਫਦ ਨੇ ਤਾਰੀਫ ਕੀਤੀ।
ਇਸ ਵਫਦ ‘ਚ ਭਾਰਤ ‘ਚ ਕਨੈਡਾ ਦੇ ਸ਼ਫੀਰ ਐਚ.ਈ. ਸਟੀਵਰਟ ਬੈਕ, ਈਮੀਗ੍ਰੇਸ਼ਨ ਮੰਤਰੀ ਸੀਡਨੀ ਫ੍ਰੈਂਕ, ਪੋਲੀਸੀ ਐਂਡ ਲੀਗਲ ਅਫੈਅਰ ਦੇ ਡਾਇਰੈਕਟਰ ਕਾਰਲ ਡੋਲਾਂਡਸ, ਪ੍ਰਿੰਸੀਪਲ ਸਕੱਤਰ ਅਲੈਗਜ਼ੈਂਡਰਾ ਡੈ, ਸੁਰੱਖਿਆ ਅਧਿਕਾਰੀ ਮੀਸ਼ਲ ਸਾਉਰੇਟ ਅਤੇ ਮੁੱਖੀ ਵਿਜ਼ੀਟ ਐਂਡ ਪ੍ਰੋਟੋਕਾਲ ਬੀਬੀ ਐਂਜਲਾ ਮਾਰਟੀਸ ਨੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਦਿੱਲੀ ਕਮੇਟੀ ਦੇ ਜੂਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਸਤਪਾਲ ਸਿੰਘ, ਅਮਰਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਕੇ.ਪੀ., ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਦਰਸ਼ਨ ਸਿੰਘ, ਰਵੈਲ ਸਿੰਘ ਅਤੇ ਆਗੂ ਸੁਰਿੰਦਰਪਾਲ ਸਿੰਘ ਓਬਰਾਏ ਇਸ ਮੌਕੇ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …