Tuesday, December 24, 2024

ਸੇਵਾ ਕੇਂਦਰ `ਚ ਮੰਡੀ ਬੋਰਡ ਦੀਆਂ 6 ਤੇ ਟਰਾਂਸਪੋਰਟ ਦੀਆਂ 3 ਹੋਰ ਸੇਵਾਵਾਂ ਸ਼ੁਰੂ ਡੀ.ਸੀ

Neelima DCਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਸੇਵਾ ਕੇਂਦਰਾਂ ਵਿਖੇ ਮੰਡੀ ਬੋਰਡ ਦੀਆਂ 6 ਅਤੇ ਟਰਾਂਸਪੋਰਟ ਦੀਆਂ 3 ਨਵੀਆਂ ਸੇਵਾਵਾਂ 1 ਅਗਸਤ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਹੁਣ ਸੇਵਾ ਕੇਂਦਰਾਂ ਵਿੱਚ ਮਿਲਣ ਵਾਲੀਆਂ ਸੇਵਾਵਾਂ ਦੀ ਕੁੱਲ ਗਿਣਤੀ 146 ਹੋ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਪਹਿਲਾਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 137 ਸੇਵਾਵਾਂ ਦਿੱਤੀਆਂ ਜਾਂਦੀਆਂ ਸਨ, ਹੁਣ ਟਰਾਂਸਪੋਰਟ ਨਾਲ ਸਬੰਧਤ ਤਿੰਨ ਨਵੀਆਂ ਸੇਵਾਵਾਂ ਕਮਰਸ਼ੀਅਲ ਵਹੀਕਲ ਲਈ ਫਿੱਟਨੈਂਸ ਸਰਟੀਫਿਕੇਟ, ਟੈਕਸ ਕਲੀਅਰਸ ਸਰਟੀਫਿਕੇਟ ਸਬੰਧੀ ਦੋ ਸੇਵਾਵਾਂ ਅਤੇ ਮੰਡੀ ਬੋਰਡ ਨਾਲ ਸਬੰਧਤ ਛੇ ਸੇਵਾਵਾਂ ਡੁਪਲੀਕੇਟ ਅਲਾਟਮੈਂਟ ਲੇਟਰ, ਰੀ-ਅਲਾਟਮੈਂਟ ਲੇਟਰ, ਕਨਵੈਂਸ ਡੀਡ, ਸੇਲ ਸਬੰਧੀ ਜਾਇਦਾਦ ਦੀ ਰੀ-ਟਰਾਂਸਫਰ ਅਤੇ ਡੇਥ ਕੇਸ ਵਿੱਚ ਜਾਇਦਾਦ ਦੀ ਰੀ-ਟਰਾਂਸਫਰ ਤੋਂ ਇਲਾਵਾ ਮੋਰਟਗੇਜ਼ ਨਾਲ ਸਬੰਧਤ ਸੇਵਾਵਾਂ ਸ਼ਾਮਲ ਕਰ ਦਿੱਤੀਆਂ ਹਨ, ਜਿਸ ਨਾਲ ਸੇਵਾਵਾਂ ਦੀ ਗਿਣਤੀ 146 ਹੋ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜ਼ਿਲੇ ਵਿੱਚ ਚੱਲ ਰਹੇ 43 ਸੇਵਾ ਕੇਂਦਰ ਨਿਰਵਿਘਨ ਆਪਣੀਆਂ ਸੇਵਾਵਾਂ ਦੇ ਰਹੇ ਹਨ।ਉਨਾਂ ਕਿਹਾ ਕਿ ਜੁਲਾਈ ਮਹੀਨੇ ਦੌਰਾਨ ਇਨਾਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਆਨਲਾਈਨ ਅਰਜ਼ੀਆਂ ਸਮੇਤ ਕੁੱਲ 17601 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨਾਂ ਦਾ ਸਮਾ ਰਹਿੰਦੇ ਨਿਪਟਾਰਾ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਜੁਲਾਈ ਤੋਂ 31 ਜੁਲਾਈ ਤੱਕ ਖੇਤੀਬਾੜੀ ਵਿਭਾਗ ਨਾਲ ਸਬੰਧਤ 13, ਭਾਰਤ ਸੰਚਾਰ ਨਿਗਮ ਲਿਮਟਿਡ ਦੀਆਂ 65, ਸਿਹਤ ਅਤੇ ਪਰਿਵਾਰ ਭਲਾਈ ਦੀਆਂ 2803, ਗ੍ਰਹਿ ਮਾਮਲੇ ਅਤੇ ਨਿਆਂ ਦੀਆਂ 110, ਮਨਿਸਟਰੀ ਆਫ ਐਕਸਟਰਨਲ ਅਫੇਅਰਸ ਦੀਆਂ 14, ਪ੍ਰਸੋਨਲ ਦੀਆਂ 493, ਪਾਵਰ/ਇਲੈਕਟ੍ਰੀਸਿਟੀ ਦੀਆਂ 7805, ਮਾਲ ਅਤੇ ਮੁੜ ਵਸੇਵੇਂ ਦੀਆਂ 3056, ਪੇਂਡੂ ਵਿਕਾਸ ਅਤੇ ਪੰਚਾਇਤ ਦੀਆਂ 101, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੀਆਂ 294 ਅਤੇ ਐਸ ਸੀ/ਬੀ ਸੀ ਦੀ ਭਲਾਈ ਦੀਆਂ 967 ਤੋਂ ਇਲਾਵਾ  1880 ਹੋਰ ਕੁੱਲ 17601 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਸਮੇਂ ਸਿਰ ਕਰ ਦਿੱਤਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਿਲਾ ਪਠਾਨਕੋਟ ਦੇ ਵਿੱਚ ਚੱਲ ਰਹੇ ਕਰੀਬ 43 ਸੇਵਾ ਕੇਂਦਰਾਂ ਤੋਂ ਉਪਰੋਕਤ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply