ਬਠਿੰਡਾ, 5ਅਗਸਤ(ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਵਲੋਂ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਪਾਇਆ ਗਿਆ, ਪੀਂਘਾਂ ਝੂਟੀਆਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ।ਸਕੂਲ ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਦੀ ਧਰਮ ਪਤਨੀ ਸ਼੍ਰੀਮਤੀ ਬਲਜੀਤ ਕੌਰ ਵਿਸ਼ੇਸ਼ ਤੌਰ `ਤੇ ਪਹੁੰਚੇ ਅਤੇ ਸਕੂਲ ਸਟਾਫ ਅਤੇ ਬੱਚਿਆਂ ਨਾਲ ਮਿਲ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ।ਪਿ੍ਰੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਸ਼੍ਰੀਮਤੀ ਬਲਜੀਤ ਕੌਰ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਪ੍ਰੋਗਰਾਮਾਂ ਦਾ ਮਨਾਇਆ ਜਾਣਾ ਬੱਚਿਆਂ ਦੀ ਪ੍ਰਤਿਭਾ `ਚ ਨਿਖਾਰ ਲਿਆਉਂਦਾ ਹੈ ਤੇ ਉਹਨਾਂ ਦੀਆਂ ਪੰਜਾਬੀ ਵਿਰਸੇ ਪ੍ਰਤੀ ਰੁਚੀਆਂ ਵਿੱਚ ਵਾਧਾ ਕਰਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ (ਕੰਟਰੋਲਰ ਪ੍ਰੀਖਿਆਵਾਂ), ਸ਼੍ਰੀਮਤੀ ਪਰਮਜੀਤ ਕੌਰ (ਪ੍ਰੋਗਰਾਮ ਅਫ਼ਸਰ), ਕਮਲੇਸ਼ ਕੁਮਾਰੀ, ਮਾਨ ਸਿੰਘ, ਸੁਖਜੀਤ ਕੌਰ, ਸੁਖਦੇਵ ਕੌਰ ਅਤੇ ਮਿਸ ਦਵਿੰਦਰ ਕੌਰ ਅਤੇ ਸਟਾਫ ਤੇ ਵਿਦਿਆਰਥੀ ਹਾਜਰ ਸਨ।ਇਸ ਸਮੇਂ ਖੀਰ ਅਤੇ ਪੂੜਿਆਂ ਦੀ ਸਟਾਲ ਵੀ ਲਗਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …