Tuesday, October 22, 2024

ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾ ਰਹੀ ਸੰਸਥਾ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ

7  ਜੁਲਾਈ ‘ਤੇ ਵਿਸ਼ੇਸ਼
PPA080704                                                                                                                                                    ਭਗਤ ਪੂਰਨ ਸਿੰਘ 

       ਹੁਣ ਤੱਕ ਦੇ ਮਨੁੱਖੀ ਇਤਿਹਾਸ ‘ਚ ਜੇਕਰ ਸਮਾਜ ਸੇਵਾ ਦੇ ਖੇਤਰ ਦੀ ਸਭ ਤੋਂ ਵੱਡੀ , ਅਦੁੱਤੀ ਮਿਸਾਲ ਦਾ ਜਿਕਰ ਕਰਨਾ ਹੋਵੇ ਤਾਂ ਨਿਰਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਤੋਂ ਸੈਂਕੜੇ ਵਰ੍ਹੇ ਪਹਿਲਾਂ ਦਸਵੇਂ ਪਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਭੰਗਾਣੀ ਦੇ ਯੁੱਧ ਸਮੇਂ ਬ੍ਰਹਮ ਗਿਆਨੀ ਭਾਈ ਘਨ੍ਹੱਈਆ ਜੀ ਨੂੰ ਬਖਸ਼ਿਸ ਅਤੇ ਜੰਗੀ ਫੱਟੜਾਂ ਦੀ ਸੇਵਾ ਸੰਭਾਲ ਲਈ ਮੱਲ੍ਹਮ ਪੱਟੀ ਦੇ ਕੇ ਅਜੋਕੀ ਰੈਂਡ ਕਰਾਸ ਵਰਗੀ ਸੰਸਥਾ ਸਥਾਪਤ ਕਰਨ ਲਈ ਵਿਸ਼ਵ ਦਾ ਮਾਰਗ ਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਵੀ ਸਮਾਜ ਸੇਵਾ ਦੇ ਖੇਤਰ ਦੀਆਂ ਅਨੇਕਾਂ ਹੋਰ ਮਹਾਨ ਸਖ਼ਸੀਅਤਾਂ ਦੇ ਨਾਮ ਵੀ ਗਿਣੇ ਜਾ ਸਕਦੇ ਹਨ, ਜਿਨ੍ਹਾਂ ਨੇ ਆਪਣੀ ਸਮੁੱਚੀ ਜਿੰਦਗੀ ਦਾ ਮੁੱਖ ਮਕਸਦ ਹੀ ਸਮਾਜ ਸੇਵਾ ਵਰਗੇ ਪਵਿੱਤਰ ਮਿਸ਼ਨ ਨੂੰ ਬਣਾਇਆ। 
               ਅਜੋਕੇ ਲੋਭ ਲਾਲਚ ਆਪਾਪ੍ਰਸਤੀ ਅਤੇ ਪਦਾਰਥਵਾਦੀ ਚਕਾਚੌਧ ਦੇ ਇਸ ਯੁੱਗ ਵਿਚ ਸਾਡੇ ਸਭ ਦੇ ਸਾਹਮਣੇ ਹੋ ਗੁਜਰੇ, ਇਸ ਸਦੀ ਦੇ ਮਹਾਨ ਯੁੱਗ ਪੁਰਸ ਸਮਾਜ ਸੇਵਾ ਦੇ ਨਿਸ਼ਕਾਮ ਸਰੂਪ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਸਾਕਾਰ ਮੁਜੱਸ਼ਮੇ ਭਗਤ ਪੂਰਨ ਸਿੰਘ ਜੀ ਬਾਨੀ ਸਮਾਜਿਕ ਅਤੇ ਚਕਿਤਸਕ ਸੰਸਥਾ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲਾਸਾਨੀ ਮਿਸ਼ਾਲ ਸਾਡੇ ਸਭ ਦੇ ਸਾਹਮਣੇ ਹੈ। 
           ਭਗਤ ਪੂਰਨ ਸਿੰਘ ਜੀ ਦਾ ਜਨਮ ੪ ਜੂਨ ਅੀ@ਧ ਈ: ਲੁਧਿਆਣਾ ਜਿਲ੍ਹੇ ਦੇ ਪਿੰਡ ਰਾਜੇਵਾਲ ਰੋਹਣੋ ਵਿਖੇ ਪਿਤਾ ਸ੍ਰੀ ਸ਼ਿੱਭੂ ਮੱਲ ਜੀ ਦੇ ਘਰ ਮਾਤਾ ਮਹਿਤਾਬ ਕੋਰ ਦੀ ਸੁਲੱਖਣੀ ਕੁੱਖੋਂ ਹੋਇਆ ਸੀ। ਆਪ ਜੀ ਨੂੰ ਸਮਾਜ ਸੇਵਾ ਕਰਨ ਦੀ ਲਗਨ ਵਿਰਸੇ  ‘ਚੋਂ ਹੀ ਲੱਗੀ ਕਿਉਕਿ ਮਾਤਾ ਮਹਿਤਾਬ ਕੌਰ ਜੀ ਖੁਦ ਹਰ ਸਮੇਂ ਸਮਾਜ ਸੇਵਾ ਦੇ ਕਾਰਜ ਵਿਚ ਜੁਟੇ ਰਹਿੰਦੇ ਸਨ । ਸਮਾਜੀ ਸੇਵਾ ਦੇ ਨਾਲੋਂ ਨਾਲ ਭਗਤ ਪੂਰਨ ਸਿੰਘ ਜੀ ਨੇ ਸਿੱਖਿਆ , ਸਾਇੰਸ, ਧਰਮ, ਸਿਹਤ, ਵਾਤਾਵਰਣ ਆਦਿ ਖੇਤਰਾਂ ਵਿਚ ਉਹ ਮਹਾਨ ਕੰਮ ਕੀਤੇ ਜਿਨ੍ਹਾਂ ਬਾਰੇ ਵੱਡੀਆਂ ਵੱਡੀਆਂ ਸਰਕਾਰਾਂ ਅਤੇ ਸੇਵੀ ਸੰਸਥਾਵਾਂ ਉਸ ਸਮੇਂ ਸੋਚ ਵੀ ਨਹੀ ਸਕਦੀਆਂ ਸਨ। ਭਗਤ ਪੂਰਨ ਸਿੰਘ ਜੀ ਉੱਚ ਕੋਟੀ ਦੇ ਵਿਦਵਾਨ ਵੀ ਸਨ। ਉਨ੍ਹਾਂ ਨੇ ਮਨੁੱਖਤਾ ਨੂੰ ਸੰਤੁਲਨ ਜਿੰਦਗੀ ਜਿਉਣ ਲਈ ਅਗਵਾਈ  ਦੇਣ ਵਾਲੇ ਸੈਂਕੜੇ ਲੇਖ ਲਿਖੇ ਅਤੇ ਆਮ ਲੋਕਾਂ ਨੂੰ ਲੱਖਾਂ ਦੀ ਗਿਣਤੀ ਵਿਚ ਪੋਸਟਰ, ਪੈਫਲਿਟ, ਇਸ਼ਤਿਹਾਰ ਅਤੇ ਕਿਤਾਬਾਂ ਛਾਪ ਕੇ ਵੰਡੇ। 
              ਭਗਤ ਪੂਰਨ ਸਿੰਘ ਜੀ ਹੋਰਾਂ ਨੇ ਸਮਾਜ ਸੇਵਾ ਕਰਨ ਦਾ ਚਾਅ ਤਾਂ ਬਚਪਨ ਵਿਚ ਹੀ ਸੀ ਪਰ ਸੰਨ 1924 ਵਿਚ ਵਾਪਰੀ ਇਕ ਘਟਨਾ ਨੇ ਉਨ੍ਹਾਂ ਦੇ ਜੀਵਨ ਦੀ ਕਾਇਆ ਕਲਪ ਹੀ ਕਰਕੇ ਰੱਖ ਦਿੱਤੀ। ਅਤੇ ਆਪ ਜੀ ਨੇ ਸਾਰੀ ਉਮਰ ਲਈ ਸਮਾਜ ਸੇਵਾ ਨੂੰ ਹੀ ਆਪਣਾ ਆਪ ਸਮਰਪਣ ਕਰ ਦਿਤਾ। ਇਸ ਸਮਾਜ ਸੇਵਾ ਕਰਨ ਦੇ ਸੰਕਲਪ ਸਦਕਾ ਹੀ ਭਗਤ ਪੂਰਨ ਸਿੰਘ ਜੀ ਨੇ ਵਿਆਹ ਨਾ ਕਰਾਉਣ ਦਾ ਪ੍ਰਣ ਲਿਆ। ਇਸ ਉਪਰੋਕਤ ਘਟਨਾ ਅਨੁਸਾਰ ਸੰਨ ੧੯੨੪ ਵਿਚ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਕੋਈ ਪੰਜ ਸਾਲ ਦੇ ਇਕ ਅਪਾਹਜ ਬੱਚੇ ਨੂੰ ਛੱਡਕੇ ਚਲਾ ਗਿਆ ਜੋ ਤੁਰ ਫਿਰ ਨਹੀ ਸਕਦਾ ਸੀ। ਭਗਤ ਪੂਰਨ ਸਿੰਘ ਜੀ ਨੇ ਇਸ ਬੱਚੇ ਦੀ ਸਾਰੀ ਉਮਾਰ ਸੇਵਾ ਸੰਭਾਲ ਕੀਤੀ ਅਤੇ ਉਸਦਾ ਲਾਡ ਪਿਆਰ ਨਾਲ ਨਾਂ ਵੀ ਪਿਆਰਾ ਸਿੰਘ ਹੀ ਰੱਖਿਆ। 
                                        ਭਗਤ ਪੂਰਨ ਸਿੰਘ ਜੀ ਬਿਮਾਰਾਂ ਅਤੇ ਹੋਰ ਦੀਨ ਦੁਖੀਆਂ ,ਲਾਚਾਰਾਂ ਦੀ ਸਿਰਫ ਆਪਣੇ ਹੱਥੀ ਤਨੋ ਮਨੋ ਸੇਵਾ ਹੀ ਨਹੀ ਕਰਦੇ ਸੀ ਸਗੋਂ ਉਨ੍ਹਾਂ ਦੇ ਮੈਲੇ ਅਤੇ ਟੱਟੀ ਪਿਸਾਬ ਵਾਲੇ ਕੱਪੜੇ ਧੋਣ ਤੋਂ ਉਹ ਜਰਾ ਵੀ ਸੰਕੋਚ ਨਹੀ ਕਰਦੇ ਸੀ। ਸੰਨ ਅੀਧਘ ਦੀ ਵੰਡ ਤੋਂ ਬਾਅਦ ਭਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਨ ਦੁਖੀਆਂ , ਬਿਮਾਰਾਂ ਅਤੇ ਅਪਾਹਜਾਂ ਦੀ ਸੇਵਾ ਸੰਭਾਲ ਕਰਦੇ ਹੋਏ ਅਖੀਰ ੫ ਅਗਸਤ ੧੯੯੨ ਨੂੰ ਪ੍ਰਲੋਕ ਸਿਧਾਰ ਗਏ। ਭਗਤ ਪੂਰਨ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲਦੀ ਹੋਈ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ‘ਰਜਿ’ ਅੰਮ੍ਰਿਤਸਰ ਸਾਹਿਬ ਅੱਜ ਵੀ ਲਾਵਾਰਸ ਮਰੀਜਾਂ, ਅਪਾਹਜਾਂ ਅਤੇ ਮਾਨਸਿਕ, ਸਰੀਰਕ ਤੌਰ ਤੇ ਲਾਚਾਰ ਲੋਕਾਂ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਜੁਟਾਉਣ ਤੋਂ ਇਲਾਵਾ ਭਗਤ ਪੂਰਨ ਸਿੰਘ ਹੋਰਨਾਂ ਦੇ ਵਿਚਾਰਾਂ, ਉਚ ਆਦਰਸਾਂ ਦੇ ਪ੍ਰਸਾਰ ਪ੍ਰਚਾਰ ਵਿਚ ਨਵਾਂ ਇਤਿਹਾਸ, ਅਧਿਆਇ ਸਿਰਜਣ ਵਿਚ ਹਰ ਪਲ ਯਤਨਸੀਲ ਹੈ। 
                            ਇਸ ਸੰਸਥਾ ਦਾ ਸਾਰਾ ਖਰਚਾ ਸੰਗਤਾਂ ਵੱਲੋਂ ਦਿਲ ਖੋਲ੍ਹ ਦੇ ਦਿੱਤੋ ਦਾਨ ਸਦਕਾ ਹੀ ਚੱਲਦਾ ਹੈ। ਇਸ ਸੰਸਥਾ ਦੀਆਂ ਹੋਰ ਸਾਖਾਵਾਂ ਗੋਇੰਦਵਾਲ ਸਾਹਿਬ, ਪੰਡੋਰੀ ਵੜੈਚ ਜਲੰਧਰ, ਚੰਡੀਗੜ੍ਹ, ਸੰਗਰੂਰ, ਮਾਨਾਵਾਲਾਂ ਵਿਖੇ ਵੀ ਚੱਲ ਰਹੀਆਂ ਹਨ। ਡਾ: ਇੰਦਰਜੀਤ ਕੌਰ ਹੋਰਾਂ ਦੀ ਸੁਚੱਜੀ ਅਗਵਾਈ ਵਿਚ ਚੱਲ ਰਹੀ ਸੰਸਥਾ ਵਿਚ ਡਿਸਪੈਸਰੀ, ਲੈਬਾਰਟਰੀ, ਐਬੂਲੈਸਾਂ ਅਤੇ ਸੂਰਜੀ ਧੁੱਪ ਨਾਲ ਪਾਣੀ ਗਰਮ ਕਰਨ ਵਾਲੇ ਪਲਾਂਟ ਦੀ ਸਹੂਲਤ ਉਪਲਬਧ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਇਸ ਸੰਸਥਾ ਵੱਲੋਂ ਆਪਣੀਆਂ ਸ਼ਾਖਾਵਾਂ ਖੋਲ੍ਹਣ ਦੀ ਭਵਿੱਖ ਯੋਜਨਾ ਹੈ। ਜਿਸ ਨੂੰ ਅਮਲ ਵਿਚ ਲਿਆਉਣ ਲਈ ਇਸ ਸੰਸਥਾ ਨੂੰ ਸੰਗਤਾਂ ਵੱਲੋਂ ਮਾਇਆ ਅਤੇ ਹੋਰ ਸਹਿਯੋਗ ਦੀ ਬਹੁਤ ਲੋੜ ਹੈ। ਤਾਂ ਜੋ ਇਸ ਯੁੱਗ ਦੇ ਮਹਾਨ ਲੋਕ ਸੇਵਕ, ਕਹਿਣੀ ਅਤੇ ਕਰਨੀ ਦੇ ਪੂਰੇ ਸੂਰੇ ਨਿਮਰਤਾ ਅਤੇ ਦਿਆਲਤਾ ਦੇ ਪੁੰਜ ਅਤੇ ਮਨੂੱਖਤਾ ਦਾ ਦਰਦ ਹਰਨ ਵਾਲੀ ਭਗਤ ਪੂਰਨ ਸਿੰਘ ਜੀ ਵਰਗੀ ਮਹਾਨ ਸਖ਼ਸੀਅਤ ਦੇ ਮਨੂੱਖਤਾ ਦੀ ਨਿਸਕਾਮ ਸੇਵਾ ਕਰਨ ਦੇ ਸੰਕਲਪ ਅਤੇ ਮਹਾਨ ਫਲਸਫੇ ਉੱਚ ਅਦਾਰਸ਼ ਨੂੰ ਵਿਸ਼ਵ ਭਰ ਵਿਚ ਪ੍ਰਚਾਰਿਆ ਜਾ ਸਕੇ। ਮਨੁੱਖੀ ਹਿਰਦਿਆਂ ਵਿਚ ਆਪਸੀ ਪ੍ਰੇਮ ਭਾਵ ਸੇਵਾ ਭਾਵਨਾ ਦਾ ਸੰਚਾਰ ਹੋ ਸਕੇ ਜੋ ਕਿ ਅਜੋਕੇ ਯੁੱਗ ਵਿਚ ਸਮੇਂ ਅਤੇ ਮਨੁੱਖੀ ਸਮਾਜ ਦੀ ਲੋੜ ਹੈ। ਹਰ ਸਾਲ ਪੰਜ ਅਗਸਤ ਨੂੰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਵਿਖੇ ਭਗਤ ਜੀ ਹੋਰਾਂ ਦੀ ਬਰਸੀ ਸ਼ਰਧਾ ਉਤਸ਼ਾਹ ਅਤੇ ਪ੍ਰੇਮ ਭਾਵਨਾ ਨਾਲ ਮਨਾਈ ਜਾਂਦੀ ਹੈ। ਇਸ ਸੰਸਥਾ ਦੀ ਇਕ ਬਰਾਂਚ ਪਿੰਗਲਵਾੜਾ ਸੁਸਾਇਟੀ ਆਫ਼ ਔਨਟਾਰੀਓ ਕਈ ਸਾਲਾਂ ਤੋਂ ਸ਼ਲਾਘਾਯੌਗ ਕੰਮ ਕਰ ਰਹੀ ਹੈ। 
          ਇਸ ਸੰਸਥਾ ਵੱਲੋਂ ਦੁਰਘਟਨਾਵਾਂ, ਹਾਦਸਿਆਂ ਸਮੇਂ ਲੋੜਵੰਦਾਂ ਦੀ ਮਦਦ ਲਈ ਇਕ ਟਰੋਮਾ ਵੈਨ ਹਰ ਸਮੇਂ ਤਿਆਰ ਰਹਿੰਦੀ ਹੈ ਤਾਂ ਜੋ ਜ਼ਖ਼ਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਾਈ ਜਾ ਸਕੇ। ਇਸ ਤੋਂ ਇਲਾਵਾ ਇਸ ਸੰਸਥਾ ਵਲੋਂ ਪਲਸੋਰਾ ਚੰਡੀਗੜ੍ਹ ਵਿਖੇ ਇਕ ਡੈਂਟਲ ਕਲੀਨਿਕ ਵੀ ਚਲਾਇਆ ਜਾ ਰਿਹਾ ਹੈ। ਜਿੱਥੇ ਮੁਫਤ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਤੋਂ ਬਿਨਾਂ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸੇ ਤਰਾਂ ਹੀ ਇਕ ਮਾਨਾਵਾਲਾ ਸ੍ਰੀ ਅੰਮ੍ਰਿਤਸਰ ਵਿਖੇ ਇਕ ਬਨਾਉਟੀ ਅੰਗ ਕੇਂਦਰ ਵੀ ਚੱਲ ਰਿਹਾ ਹੈ। ਜਿਥੇ ਗਰੀਬ, ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਬਨਾਉਟੀ ਅੰਗ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸੰਸਥਾ ਵਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਸਕੂਲਾਂ, ਕਾਲਜਾਂ, ਡਿਸਪੈਂਸਰੀਆਂ ਅਤੇ ਸਮਸ਼ਾਨ ਘਾਟਾਂ ਵਿਚ ਹਰ ਸਾਲ ਰੁੱਖ ਲਾਏ ਜਾਂਦੇ ਹਨ। ਇਸ ਸੰਸਥਾ ਵਲੋਂ ਤਿੰਨ ਸਕੂਲ ਭਗਤ ਪੂਰਨ ਸਿੰਘ ਦੇ ਨਾਮ ਤੇ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ। ਇਸ ਸੰਸਥਾ ਵਲੋਂ ਵੱਖ ਵੱਖ ਸਮਾਜਕ ਸਮੱਸਿਆਵਾਂ ਤੇ ਆਧਾਰਿਤ ਸਹਿਤ ਛਾਪਕੇ ਵੰਡਣਾ ਅਪਣੀ ਹੀ ਕਿਸਮ ਦੀ ਸਲਾਉਣਯੋਗ ਅਤੇ ਨਿਵੇਕਲੀ ਪਿਰਤ ਹੈ। ਸਿਰਫ ਇਹੀ ਨਹੀ ਸਗੋਂ ਇਸ ਸੰਸਥਾ ਦੇ ਵਾਸੀਆਂ ਨੂੰ ਉਨ੍ਹਾਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਸਿਲਾਈ ਕਢਾਈਂ , ਬੁਣਾਈ ਅਤੇ ਮੋਮਬਤੀਆਂ ਬਣਾਉਣ ਤੋਂ ਇਲਾਵਾਂ ਅਨੇਕਾਂ ਹੋਰ ਕੰਮ ਵੀ ਸਿਖਾਏ ਜਾਂਦੇ ਹਨ। 
ਇਸ ਸੰਸਥਾ ਵਿਚ ਪਲੇ ਮੁੰਡੇ ਕੁੜੀਆਂ ਦੇ ਯੋਗ ਵਰ ਲੱਭ ਕੇ ਉਨ੍ਹਾਂ ਦੇ ਵਿਆਹ ਸ਼ਾਦੀਆਂ ਦੀ ਰਸਮ ਵੀ ਨਿਭਾਈ ਜਾਂਦੀ ਹੈ। ਅਜਿਹੇ ਲੋਕਾਂ ਦਾ ਵਿਆਹ ਹੋਣ ਤੋਂ ਬਾਅਦ ਵੀ ਇਸ ਸੰਸਥਾਂ ਨਾਲ ਇਕ ਪਰਿਵਾਰ ਦੀ ਤਰਾਂ੍ਹ ਹੀ ਸਬੰਧ ਬਣਿਆ ਰਹਿੰਦਾ ਹੈ। ਮਾਨਸਿਕ ਤੌਰ ਤੇ ਬਿਮਾਰ, ਪੋਲੀਓ, ਅੰਧਰੰਗ ਕਾਰਣ ਅੰਗਹੀਣ, ਮੰਦਬੁੱਧੀ, ਗੂੰਗੇ ਬੋਲੇ, ਬਜ਼ੁਰਗ, ਟੀ.ਬੀ. ਦੇ ਮਰੀਜ਼ , ਏਡਜ਼ ਦੇ ਮਰੀਜ਼, ਮਿਰਗੀ ਦੇ ਸਿਕਾਰ, ਕੈਂਸਰ, ਸੂਗਰ ਆਦਿ ਗੱਲ ਕੀ ਬੱਚੇ ਨੌਜਵਾਨ ਹਰ ਉਮਰ ਵਰਗ ਦੇ ਲੋਕ ਆਪਸ ਵਿਚ ਇਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਨ। ਜਿਨ੍ਹਾਂ ਦੇ ਰਹਿਣ ਸਹਿਣ ਲਈ ਇਸ ਸੰਸਥਾ ਦੀਆਂ ਛੇ ਵੱਖ ਵੱਖ ਸ਼ਾਖਾਵਾਂ ਹਨ। ਜਿਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਹਨ। ਇਸ ਸੰਸਥਾ ਵਲੋਂ ਲਾਵਰਿਸ ਲਾਸ਼ਾਂ ਦਾ ਸਸਕਾਰ ਵੀ ਮਰਿਆਦਾ ਅਤੇ ਸਤਿਕਾਰ ਨਾਲ ਕੀਤਾ ਜਾਂਦਾ ਹ। । ਇਸੇ ਤਰ੍ਹਾਂ ਹੀ ਭਗਤ ਪੂਰਨ ਸਿੰਘ ਨਰਸਰੀ ਵੀ ਖੋਲ੍ਹੀ ਗਈ ਹੈ, ਜਿਸ ਰਾਹੀ ਹਰ ਸਾਲ ੧੫ ਹਜ਼ਾਰ ਤੋਂ ਵੱਧ ਬੂਟੇ ਮੁਫਤ ਵੰਡੇ ਜਾਂਦੇ ਹਨ। 
ਬਠਿੰਡਾ ਵਿਖੇ ਵੀ ਪਿਛਲੇ ਸਾਲ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਪੁਸਤਕ ਲਾਇਬਰੇਰੀ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਖੋਲ੍ਹੀ ਗਈ ਹੈ, ਇਸ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਬਨਾਸ਼ ਸਿੰਘ ਸੋਢੀ ਦਾ ਵਿਸ਼ੇਸ਼ ਯੋਗਦਾਨ ਹੈ। 
                  òਲੇਖਕ ਨਾਲ ਗੱਲ ਬਾਤ ਕਰਦਿਆ ਪਿੰਗਲਵਾੜਾ ਦੀ ਸ੍ਰਪਰਸਤ ਅਤੇ ਪ੍ਰਧਾਨ ਬੀਬੀ ਡਾ: ਇੰਦਰਜੀਤ ਕੌਰ ਨੇ ਦਸਿਆ ਕਿ ਭਗਤ ਜੀ ਹੋਰਾਂ ਨੂੰ ਰਾਸ਼ਟਰੀ ਪੁਰਸਕਾਰ ਪਦਮ ਸ੍ਰੀ ਹਾਰਮਨੀ ਅਵਾਰਡ, ਲੋਕ ਰਤਨ ਅਵਾਰਡ , ਰਾਸ਼ਟਰੀ  ਪੁਰਸਕਾਰ, ਭਾਈ ਘਨ੍ਹੱਈਆ ਪੁਰਸਕਾਰ ਪੰਜਾਬ ਰਾਜ ਪੁਰਸਕਾਰ, ਸਰਬੱਤ ਦਾ ਭਲਾ ਪੁਰਸਕਾਰ, ਆਦਿ ਅਨੇਕਾਂ ਹੋਰ ਪੁਰਸਕਾਰ ਮਿਲੇ। ਉਨ੍ਹਾਂ ਵਲੋਂ ਕੀਤੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਦੁਨੀਆ ਭਰ ਵਿਚ ਸਵਿਕਾਰਿਆ ਜਾਂਦਾ ਹੈ। ਬਲਕਿ ਭਗਤ ਪੂਰਨ ਸਿੰਘ ਜੀ ਦਾ ਨਾਂ ਬਾਬਾ ਖੜਕ ਸਿੰਘ, ਗਿਆਨੀ ਦਿੱਤ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਭਾਈ ਰਣਜੀਤ ਸਿੰਘ ਵਰਗੇ ਆਤਮਿਕ ਰੂਹਾਨੀ ਤੇ ਸੁਹਿਰਦ ਵਿਦਵਾਨਾਂ ਨਾਲ ਸ਼ਾਮਲ ਕੀਤਾ ਜਾਂਦਾ ਹੈ। ਕੇਂਦਰੀ ਸਰਕਾਰ ਵਲੋਂ  ਦਸ ਦਸੰਬਰ ਵਿਚ ੨੦੦੪ ਵਿਚ ਤੀਨ ਮੂਰਤੀ ਹਾਊਸ ਨਵੀਂ ਦਿੱਲੀ ਵਿਖੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਡਾ: ਸਕੀਲ ਅਹਿਮਦ ਵਲੋਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਅਤੇ ਮਨੁੱਖਤਾ ਦੇ ਪ੍ਰਕਾਸ਼ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤੀ ਗਈ ਸੀ। ਡਾ: ਇੰਦਰਜੀਤ ਕੌਰ ਆਪਣੇ ਹਿੱਤਾਂ, ਸੁੱਖਾਂ ਦਾ ਤਿਆਗ ਕਰਕੇ ਸਾਦਗੀ ਅਤੇ ਨਿਮਰਤਾ ਸੁਭਾਅ ਵਾਲਾ ਜੀਵਨ ਬਤੀਤ ਕਰਦੇ ਹੋਏ ਆਲ ਇੰਡੀਆਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦਾ ਸਮੁੱਚਾ ਪ੍ਰਬੰਧ ਹਰ ਸਮੇਂ , ਹਰ ਪਲ ਕਾਰਜਸ਼ੀਲ ਰਹਿ ਕੇ ਸੁਚੱਜੇ, ਉਸਾਰੂ ਢੰਗ ਨਾਲ ਚਲਾ ਰਹੇ ਹਨ। ਪਿੰਗਲਵਾੜਾ ਦਾ ਅਰਥ ਬਿਮਾਰਾਂ ,ਲਾਚਾਰਾਂ , ਦੀਨ ਦੁਖੀਆਂ, ਲੂਲ੍ਹੇ ਲੰਗੜੇ, ਨਕਾਰੇ ਤੇ ਅਪਾਹਿਜ ਲੋਕਾਂ ਦੀ ਥਾਂ ਹੀ ਨਹੀ ਸਗੋਂ ਉਨ੍ਹਾਂ ਦਾ ਆਪਣਾ ਘਰ ਹੈ। ਬਲਕਿ ਭਗਤ ਪੂਰਨ ਸਿੰਘ ਜੀ ਦੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਭਾਵਨਾ ਪ੍ਰਤੀ ਸੱਚੀ ਸੁੱਚੀ ਲਗਨ, ਪਿਆਰ, ਸ਼ਰਧਾ ਭਗਤੀ ਭਾਵਨਾ ਨੇ ਇਸ ਸ਼ਬਦ ਦੇ ਅਰਥਾਂ ਨੂੰ ਹੋਰ ਵਿਸ਼ਾਲਤਾ, ਅਹਿਮੀਅਤ ਦਿੱਤੀ ਹੈ। 
PPA080705
                                                                                                        ਅਵਤਾਰ ਸਿੰਘ ਕੈਂਥ    
                                                                                             ਮੁੱਖ ਸੇਵਾਦਾਰ : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ 
                                                                                             ਜਸ਼ਨ ਕੰਪਿਊਟਰ ਕੋਰਟ ਰੋਡ ਨੇੜੇ ਬੱਸ ਸਟੈਂਡ ਬਠਿੰਡਾ
                                                                                               9356200120, 98786 00120

Check Also

ਪ੍ਰੀਖਿਆਵਾਂ ਮਗਰੋਂ ਸਮੇਂ ਦੀ ਸਹੀ ਵਰਤੋਂ ਜਰੂਰੀ

ਪ੍ਰੀਖਿਆਵਾਂ ‘ਤੇ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਆਸ ਹੈ ਸਾਰੇ ਵਿਦਿਆਰਥੀ ਸੇਧ ਲੈਂਦੇ …

Leave a Reply