ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਉਘੇ ਪ੍ਰਸਿੱਧ ਕਾਲਮ ਨਵੀਸ ਅਤੇ ਚਲੰਤ ਮਾਮਲਿਆਂ ਦੇ ਮਾਹਿਰ ਡਾ. ਹਜ਼ਾਰਾ ਸਿੰਘ ਚੀਮਾ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨਾਂ ਦੀ ਧਰਮ ਪਤਨੀ ਬੀਬੀ ਨਿਰਮਲ ਜੀਤ ਕੌਰ ਅਕਾਲ ਚਲਾਣਾ ਕਰ ਗਏ।ਫਾਈਨ ਆਰਟਸ ਵਿਸ਼ੇ ’ਤੇ ਬਤੌਰ ਅਧਿਆਪਕ ਸਥਾਨਕ ਸਰਕਾਰੀ ਸਕੂਲ ਮਾਲ ਰੋਡ ਤੋਂ ਰਿਟਾਇਰਡ ਹੋਏ ਸ੍ਰੀਮਤੀ ਨਿਰਮਲ ਜੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ ਤੇ ਬੀਤੀ ਰਾਤ ਉਨਾਂ ਆਪਣੇ ਗ੍ਰਹਿ ਕਬੀਰ ਪਾਰਕ ਵਿਖੇ ਅੰਤਿਮ ਸੁਆਸ ਲਏ।ਉਹ ਆਪਣੇ ਪਿਛੇ ਪਤੀ ਡਾ. ਚੀਮਾ ਤੋਂ ਇਲਾਵਾ ਆਰਕੀਟੈਕਟ ਮੁਟਿਆਰ ਧੀਅ ਨੂਬਿਨਗੀਤ ਚੀਮਾ ਛਡ ਕੇ ਗਏ ਹਨ।
ਮਰਹੂਮ ਨਿਰਮਲਜੀਤ ਕੌਰ ਦੀ ਇੱਛਾ ਮੁਤਾਬਕ ਜਿਥੇ ਉਨਾਂ ਦੇ ਨੇਤਰਦਾਨ ਕੀਤੇ ਗਏ, ਉਥੇ ਚੀਮਾ ਪਰਿਵਾਰ ਵਲੋਂ ਲਏ ਫੈਸਲੇ ਤਹਿਤ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਹਿੱਤ ਉਨਾਂ ਦਾ ਅੰਤਿਮ ਸਸਕਾਰ ਐਲ.ਪੀ.ਜੀ ਭੱਠੀ ਰਾਹੀਂ ਕਰਨ ਨੂੰ ਤਰਜੀਹ ਦਿੱਤੀ।ਦੁਰਗਿਆਣਾ ਮੰਦਰ ਦੇ ਸ਼ਮਸ਼ਾਨਘਾਟ ਵਿਚ ਨਿਮਰਲ ਜੀਤ ਕੌਰ ਦੇ ਅੰਤਮ ਸਸਕਾਰ ਸਮੇਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਕਾਰਨੀ ਮੱਖਣ ਕੁਹਾੜ, ਦੇਵ ਦਰਦ, ਡਾ. ਪਰਮਿੰਦਰ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਮਲਵਿੰਦਰ, ਹਰਮੋਹਿੰਦਰ ਸਿੰਘ ਬੇਦੀ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ ਗੁਰਨਾਮ ਕੌਰ ਬੇਦੀ, ਡਾ. ਜਗਰੂਪ ਸਿੰਘ ਸੇਖੋਂ, ਡਾ. ਅਮਰਜੀਤ, ਡਾ. ਸਤਨਾਮ ਸਿੰਘ ਅਜਨਾਲਾ, ਮੰਗਲ ਟਾਂਡਾ, ਡਾ. ਬਿਕਰਮ ਘੁੰਮਣ, ਮਾਲਾ ਚਾਵਲਾ, ਐਡਵੋਕੇਟ ਧਨਜੀਤ ਸਿੰਘ, ਹਰਭਜਨ ਗੁਲਾਟੀ, ਇਸਤਰੀ ਮੁਲਾਜ਼ਮ ਆਗੂ ਨਰਿੰਦਰ ਕੌਰ, ਦਰਸ਼ਨ ਕੌਰ ਆਦਿ ਹਾਜ਼ਰ ਸਨ।ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਮਰਹੂਮ ਨਿਰਮਲਜੀਤ ਕੌਰ ਦੀ ਯਾਦ ਵਿਚ ਅੰਤਿਮ ਅਰਦਾਸ ਗੁਰਦੁਆਰਾ ਕਬੀਰ ਪਾਰਕ, ਸਾਹਮਣੇ ਯੂਨੀਵਰਸਿਟੀ ਵਿਖੇ 28 ਅਗਸਤ ਸੋਮਵਾਰ ਨੂੰ ਹੋਵੇਗੀ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media