ਬਠਿੰਡਾ, 20 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪ੍ਰੈਸ ਕਾਨਫਰੰਸ ਦੌਰਾਨ ਹਰਿੰਦਰ ਸਿੰਘ ਮਾਨ ਡੀ.ਐਸ.ਪੀ ਐਸ.ਟੀ.ਐਫ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਤਿਆਰ ਕੀਤੀ ਐਸ.ਟੀ. ਐਫ਼ ‘ਸਪਸ਼ੈਲ ਟਾਸਕ ਫੋਰਸ’ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ.,ਏ.ਡੀ.ਜੀ.ਪੀ (ਐਸ.ਟੀ.ਐਫ) ਅਤੇ ਬਲਕਾਰ ਸਿੰਘ ਸਿੱਧੂ ਆਈ.ਪੀ.ਐਸ ਆਈ.ਜੀ.ਪੀ (ਐਸ.ਟੀ.ਐਫ) ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਦਿਆਂ ਬਠਿੰਡਾ ਪੁਲਿਸ ਨੇ ਨਸ਼ਾ ਰੋਕਣ ਲਈ ਲਗਾਏ ਨਾਕੇ ਦੌਰਾਨ ਤਿੰਨ ਦੋਸ਼ੀਆਂ ਸਮੇਤ ਲੱਖਾਂ ਦੀ ਹੈਰੋਇਨ ਫੜ ਕੇ ਵੱਡੀ ਪ੍ਰਾਪਤੀ ਕੀਤੀ ਹੈ।ਸਪੈਸ਼ਲ ਟਾਸਕ ਫੋਰਸ ਦੇ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਉਨਾਂ ਨੇ ੇ ਏ.ਐਸ.ਆਈ ਪਰਮਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਐਂਟੀਕ ਮੈਰਿਜ ਪੈਲਿਸ ਦੇ ਸਾਹਮਣੇ ਨਾਕਬੰਦੀ ਦੌਰਾਨ ਸਕਾਰਪਿਓ ਗੱਡੀ ਨੰਬਰ ਐਚ.ਆਰ 20 ਯੂ 0027 ਰੰਗ ਚਿੱਟਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਚਾਲਕ ਨੇ ਯੱਕਦਮ ਬਰੇਕ ਲਗਾ ਕੇ ਗੱਡੀ ਨੂੰ ਪਿਛੇ ਮੌੜ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਫੜ ਲਿਆ ਅਤੇ ਤਲਾਸ਼ੀ ਦੌਰਾਨ ਕਾਨੂੰਨ ਦੇ ਤਹਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੀਰਾ ਪੁੱਤਰ ਕੁਲਜੀਤ ਸਿੰਘ ਵਾਸੀ ਗਲੀ ਨੰਬਰ 10-25 ਬੱਲਾ ਰਾਮ ਪਾਸੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ, ਵਿਜੈ ਕੁਮਾਰ ਪੁੱਤਰ ਪ੍ਰੇਮ ਕੁਮਾਰ ਮਹਾਜਨ ਵਾਸੀ ਕੋਟਕਪੁਰਾ ਪਾਸੋਂ 10 ਗ੍ਰਾਮ, ਬਲਵਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਗੁਰਜੰਟ ਸਿੰਘ ਐਸ.ਸੀ ਵਾਸੀ ਕੋਟਕਪੁਰਾ ਪਾਸੋਂ ਵੀ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 82 ਮਿਤੀ 19-09 2017 ਨੂੰ ਅ-ਧ 21-25-61-885 ਐਨ.ਡੀ.ਡੀ ਐਕਟ ਪੀ.ਐਸ ਥਰਮਲ ਥਾਣਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਉਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਹੈਰੋਇਨ ਦਿੱਲੀ ਤੋਂ ਲੈ ਕੇ ਆਏ ਸਨ।ੇ ਇਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਆਸ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media