Thursday, October 1, 2026

ਮੁਹੰਮਦ ਹਬੀਬ ਨੇ ਮਾਲੇਰਕੋਟਲਾ ਸਟੇਡੀਅਮ ਵਿਖੇ ਬਤੌਰ ਬਾਕਸਿੰਗ ਕੌਚ ਅਹੁੱਦਾ ਸੰਭਾਲਿਆ

PPN2009201710ਮਾਲੇਰਕੋਟਲਾ (ਸੰਦੌੜ), 20 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਡਾ. ਜ਼ਾਕਿਰ ਹੂਸੈਨ ਸਟੇਡੀਅਮ ‘ਚ ਮਾਲੇਰਕੋਟਲਾ ਦੇ ਵਸਨੀਕ ਮੁਹੰਮਦ ਹਬੀਬ ਨੇ ਬਤੌਰ ਬਾੱਕਸਿੰਗ ਕੋਚ ਅਹੁੱਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਮੁਹੰਮਦ ਹਬੀਬ ਪਟਿਆਲਾ ਵਿਖੇ ਬਤੌਰ ਬਾੱਕਸਿੰਗ ਕੌਚ ਨਿਯੁੱਕਤ ਸਨ।ਮਾਲੇਰਕੋਟਲਾ ਵਿਖੇ ਬਦਲੀ ਹੋਣ ਉਪਰੰਤ ਸ਼ਹਿਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਕਿਉਂਕਿ ਲੰਮੇ ਸਮੇਂ ਤੋਂ ਮਾਲੇਰਕੋਟਲਾ ਵਿਚ ਬਾੱਕਸਿੰਗ ਕੌਚ ਦੀ ਘਾਟ ਸੀ। ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਬਹੁਤ ਦੂਰ ਬਾੱਕਸਿੰਗ ਦੀ ਸਿਖਲਾਈ ਲਈ ਜਾਣਾ ਪੈਂਦਾ ਸੀ। ਮੁਹੰਮਦ ਹਬੀਬ ਦੀ ਬਤੌਰ ਬਾੱਕਸਿੰਗ ਕੌਚ ਨਿਯੁਕਤੀ ਨੇ ਇਸ ਕਮੀ ਨੂੰ ਪੂਰਾ ਕਰ ਦਿਤਾ ਹੈ।ਮੁਹੰਮਦ ਹਬੀਬ ਨੂੰ ਜੂਆਇਨ ਕਰਵਾਉਣ ਲਈ ਜਿਥੇ ਵੱਖ-ਵੱਖ ਖੇਡ ਪ੍ਰੇਮੀ ਪਹੁੰਚੇ ਉੱਥੇ ਹੀ ਬਾੱਕਸਿੰਗ ਸਿੱਖਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਮਾਸਟਰ ਸੱਜ਼ਾਦ ਅਲੀ ਗੌਰੀਆ ਅਤੇ ਮਾਸਟਰ ਗੁਲਰੇਜ਼ ਆਬਿਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲੇਰਕੋਟਲਾ ਦੇ ਸਕੂਲਾਂ ਵਿੱਚ ਬਹੁਤ ਸਾਰੇ ਬੱਚੇ ਬਾੱਕਸਿੰਗ ਪ੍ਰਤਿ ਰੁੱਚੀ ਰੱਖਦੇ ਹਨ, ਪਰ ਸ਼ਹਿਰ ਵਿੱਚ ਕੌਚ ਦੀ ਘਾਟ ਕਾਰਨ ਉਹਨਾਂ ਨੂੰ ਮਜਬੂਰਨ ਦੂਜੀਆਂ ਖੇਡਾਂ ਵੱਲ ਜਾਣਾ ਪੈਂਦਾ ਸੀ ਕਿਉਂਕਿ ਉਹਨਾਂ ਦੇ ਮਾਪੇ ਅਪਣੇ ਬੱਚਿਆਂ ਨੂੰ ਸਿਖਲਾਈ ਲਈ ਦੂਰ ਨਹੀਂ ਭੇਜਣਾ ਚਾਹੁੰਦੇ। ਉਹਨਾਂ ਦੱਸਿਆ ਕਿ ਪਠਾਨਕੋਟ ਵਿਖੇ ਹੋਏ ਸੀਨੀਅਰ ਗਰੁੱਪ ਦੇ ਬਾੱਕਸਿੰਗ ਮੁਕਾਬਲਿਆਂ ਵਿੱਚ ਮੁਹੰਮਦ ਹਬੀਬ ਦੀ ਅਗਵਾਈ ਹੇਠ ਪਟਿਆਲਾ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਹੁੰਚੇ ਹੋਏ ਮਾਪਿਆਂ ਅਤੇ ਲੋਕਾਂ ਨੇ ਮਾਲੇਰਕੋਟਲਾ ਦੀ ਵਿਧਾਇਕਾ ਸ਼੍ਰੀਮਤੀ ਰਜ਼ੀਆ ਸੁਲਤਾਨਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਬਾੱਕਸਿੰਗ ਕੋਚ ਦੀ ਘਾਟ ਨੂੰ ਤੁਰੰਤ ਪੂਰਾ ਕਰ ਕੇ ਬੱਚਿਆਂ ਦੇ ਸੁਨਹਿਰੀ ਭੱਵਿਖ ਲਈ ਨੀਂਹ ਪੱਥਰ ਰੱਖਿਆ ਹੈ।ਮੁੰਹਮਦ ਹਬੀਬ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਹ ਮਾਲੇਰਕੋਟਲੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰਨ ਲਈ ਅਪਣੇ ਵਿਦਿਆਰਥੀਆਂ ਉੱਤੇ ਪੂਰੀ ਮਿਹਨਤ ਕਰਨਗੇ।ਉਨ੍ਹਾਂ ਨੂੰ ਬਾੱਕਸਿੰਗ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਹ ਅੰਤਰ-ਰਾਸ਼ਟਰੀ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰ ਸਕਣ। ਉਨ੍ਹਾਂ ਨੇ ਮੈਡਮ ਰਜ਼ੀਆ ਸੁਲਤਾਨਾ ਤੇ ਸਮੂਹ ਟੀਮ ਦਾ ਧੰਨਵਾਦ ਕੀਤਾ ਅਤੇ ਨਿਰੰਤਰ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਯੋਗਰਾਜ ਸਿੰਘ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੱਜ਼ਾਦ ਅਲੀ, ਸ਼੍ਰੀ ਗੁਲਰੇਜ਼ ਆਬਿਦ, ਪਹਿਲਵਾਨ ਸ਼੍ਰੀ ਸ਼ੇਰ ਮੁੰਹਮਦ, ਮੁਹੰਮਦ ਰਸ਼ੀਦ ਆਰੀਅਨ, ਹਾਮਿਦ ਸ਼ਾਹੀਨ, ਹੈੱਡਮਾਸਟਰ ਮੁਹੰਮਦ ਯਾਕੂਬ, ਮਾਜਿਦ ਅਲੀ, ਮੁਹੰਮਦ ਸਲੀਮ ਸੋਨੀ (ਕ੍ਰਿਕਟ ਕੋਚ), ਮੁਹੰਮਦ ਖਾਲਿਦ (ਪ੍ਰਧਾਨ), ਮੁਹੰਮਦ ਅਕਰਮ, ਮਾਮੂਨ ਹਾਮਿਦ, ਲੈਕਚਰਾਰ ਮੁਹੰਮਦ ਇਕਰਾਮ, ਮੁਹੰਮਦ ਤਨਵੀਰ, ਮੁਹੰਮਦ ਹਨੀਫ਼ ਆਜ਼ਾਦ, ਮਾਸਟਰ ਮੁਹੰਮਦ ਰਮਜ਼ਾਨ ਅਤੇ ਪਰਦੀਪ ਸਿੰਘ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply