ਧੂਰੀ, 20 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗੁਵਾਈ ਵਿੱਚ ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਕਾਲਜ ਬਾਹਰ ਨਾ ਰੋਕਣ ਦੇ ਵਿਰੋਧ ਵਜੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮਸਲੇ ਨੂੰ ਲੈ ਕੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੇ ਦੱਸਿਆ ਕਿ ਬੀਤੀ ਕੱਲ ਪੀ.ਆਰ.ਟੀ.ਸੀ ਦੀ ਇੱਕ ਬੱਸ ਨੇ ਲੜਕੀਆਂ ਨੁੰ ਬੇਨੜਾ ਕਾਲਜ ਦੇ ਸਟਾਪ ‘ਤੇ ਉਤਾਰਣ ਦੀ ਬਜਾਏ ਲੱਡਾ ਪਿੰਡ ਦੇ ਨਜ਼ਦੀਕ ਟੋਲ ਪਲਾਜੇ ‘ਤੇ ਉਤਾਰ ਦਿੱਤਾ ਜਿਸ ਕਾਰਨ ਵਿਦਿਆਰਥਣਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਦੇ ਵਿਰੋਧ ਵਿੱਚ ਜਥੇਬੰਦੀ ਨੇ ਪੀ.ਆਰ.ਟੀ.ਸੀ ਮੈਨੇਜਮੈਂਟ ਦੇ ਖਿਲਾਫ ਧਰਨਾ ਲਗਾਇਆ ਹੈ।ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਰਸਪਿੰਦਰ ਜਿੰਮੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਧੱਕਾ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੇੇ ਬੱਸ ਪਾਸ ਬਣਾਏ ਹੋਏ ਹਨ, ਇਸ ਦੇ ਬਾਵਜੂਦ ਵੀ ਬੱਸਾਂ ਨਹੀਂ ਰੋਕੀਆਂ ਜਾਂਦੀਆਂ।
ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੇ ਸਾਰਥਕ ਯਤਨਾਂ ਸਦਕਾ ਪੀ.ਆਰ.ਟੀ.ਸੀ ਦੇ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਪਾਸੋਂ ਮੰਗ ਪੱੱਤਰ ਲੈ ਕੇ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ।ਇਸ ਮੌਕੇ ਮਨਿੰਦਰ ਧੂਰੀ, ਹਰਜਿੰਦਰ, ਹਰਮਨ ਭੁੱਲਰ, ਕਰਨ ਕਲੇਰ ਅਤੇ ਬਲਕਾਰ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media