Wednesday, August 6, 2025
Breaking News

ਪ੍ਰਿੰਸੀਪਲ ਅਮਰਦੀਪ ਬਣੇ ਡੀ. ਈ. ਓ ਸੰਕੈਡਰੀ ਗੁਰਦਾਸਪੁਰ

ਧੁਪਸੜੀ ਸਕੂਲ ਸਟਾਫ ਵੱਲੋ ਵਿਦਾਇਗੀ ਸਮਾਗਮ 

PPN150702
ਬਟਾਲਾ, 15  ਜੁਲਾਈ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਪਸੜੀ ਜਿਲਾ ਗੁਰਦਾਸਪੁਰ ਵਿਖੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਸੀ੍ਰ ਅਮਰਦੀਪ ਸਿੰਘ ਸੈਣੀ  ਦੀ ਨਿਯੂਕਤੀ ਬਤੌਰ ਜਿਲਾ ਸਿਖਿਆ ਅਫਸਰ ਸੈਸਿ ਗੁਰਦਾਸਪੁਰ ਹੋਣ ਤੇ ਸਕੂਲ ਸਟਾਫ ਤੇ ਇਲਾਕੇ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਵੱਲੋ ਧੁਪਸੜੀ ਸਕੂਲ ਵਿਖੇ ਸਮਾਗਮ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ ਵੱਲੋ ਦੇ ਵਿਕਾਸ ਵਿਚ ਕੋਈ ਕਸਰ ਨਹੀ ਛੱਡੀ ਤੇ ਪੂਰੀ ਤਨਦੇਹੀ ਨਾਲ ਸਕੂਲ ਵਿਖੇ ਸੇਵਾ ਨਿਭਾਂਈ। ਮੂਲ ਰੂਪ ਵਿਚ ਛੋਟੇ ਕਸਬੇ ਸੀ ਹਰਗੋਬਿੰਦ ਪੁਰ ਵਿਚ  ਇੰਜੀਅਰਰਿੰਗ ਖੇਤਰ ਨਾਲ ਸਬੰਧਿਤ ਸਿਖਿਆ ਪ੍ਰਾਪਤ ਕੀਤੀ। ਅੱਜ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ ਤੋ ਰਵਾਨਗੀ ਤੋ ਪਹਿਲਾਂ ਸੰਬੋਧਨ ਕਰਦਿਆਂ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਲੋਕ ਭਲਾਈ ਤੇ ਲੋਕ ਹਿੱਤਾ ਵਾਸਤੇ ਦਿਨ ਰਾਤ ਯਤਨ ਕਰਦਾ ਰਹਾਂਗਾ। ਕੁਆਲਟੀ ਸਿਖਿਆ ਮੁਹੱਈਆਂ ਕਰਵਾਊਣਾਂ ਹੀ ਮੁਖ ਮਕਸਦ ਹੋਵੇਗਾ। ਸਿਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰਲੀ ਕਤਾਰ ਵਿਚ ਲਿਆਊਣਾਂ ਮੇਰਾ ਟੀਚਾ ਹੋਵੇਗਾ। ਇਸ ਮੌਕੇ ਪ੍ਰਿੰਸੀਪਲ ਭਾਰਤ ਭੂਸਨ ,ਇੰਦਰਜੀਤ ਕੋਰ ਵਾਲੀਆ ਤੋ ਇਲਾਵਾ ਸੁਖਵੰਤ ਕੌਰ,ਸਤਿੰਦਰ ਕੌਰ,ਬਲਰਾਜ ਸਿੰਘ, ਸਤਨਾਮ ਸਿੰਘ, ਸੰਦੀਪ ਮਲਹੋਤਰਾ, ਜਤਿੰਦਰ ਸਿੰਘ, ਕਾਹਨ ਚੰਦ, ਜਗੀਰ ਸਿੰਘ, ਰਜਿੰਦਰ ਸ਼ਰਮਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਬਟਾਲਾ, ਦਵਿੰਦਰ ਕੌਰ, ਹਰਭਜਨ ਸਿੰਘ, ਜਗਰੂਪ ਕੌਰ, ਗੁਰਵਿੰਦਰਕੌਰ, ਕਿੰਦਰਜੀਤ ਕੌਰ, ਕੁਲਵਿੰਦਰ ਕੌਰ, ਹਰਕੀਰਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਮਨਜੀਤ ਕੌਰ, ਹਰਿੰਦਰ ਕੌਰ, ਪਲਵੀ, ਰਿਤੂ ਭਗਤ, ਸੰਦੀਪ ਕੋਰ,ਰਜਵੰਤ ਕੌਰ, ਸੰਦੀਪ ਸਿੰਘ, ਸ੍ਰੀ ਮਤੀ ਸੁਲਕਸ਼ਨਾ ਆਦਿ ਹਾਜਰ ਸਨ। 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply