
ਫਾਜਿਲਕਾ, 15 ਜੁਲਾਈ ( ਵਿਨੀਤ ਅਰੋੜਾ )- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਹਰੀਸ਼ ਸਚਦੇਵਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹੇ ਦੇ ਸਮੂਹ ਫਾਰਮਾਸਿਸਟਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਸਚਦੇਵਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਫਾਰਮਾਸਿਸਟਾਂ ਲਈ ਵੱਖਰੇ ਤੌਰ ‘ਤੇ ਡਿਪਟੀ ਡਾਇਰੈਕਟਰ ਫਾਰਮੇਸੀ ਦੀ ਵੱਖਰੀ ਅਸਾਮੀ ਦੀ ਰਚਨਾ ਕਰਨ, ਫਾਰਮਾਸਿਸਟਾਂ ਦੀਆਂ 284 ਪੋਸਟਾਂ ਨੂੰ ਮਨਜ਼ੂਰੀ ਦੇਣ, ਪ੍ਰੈਕਟਿਸ ਦੇ ਅਧਿਕਾਰ ਦੇਣ ਸਬੰਧੀ ਮੀਟਿੰਗ ਹੋਈ ਸੀ ਪਰ ਮੀਟਿੰਗ ਵਿਚ ਕੋਈ ਸਿੱਟਾ ਨਾ ਨਿਕਲਣ ਕਾਰਨ ਐਸੋਸੀਏਸ਼ਨ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਹੋਣ ਵਾਲੇ ਜਨਰਲ ਕਾਸਲ ਦੇ ਧਰਨੇ ਦੇ ਭਾਰੀ ਗਿਣਤੀ ਵਿਚ ਫਾਰਮਾਸਿਸਟ ਪੁੱਜਣਗੇ। ਉਨਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਮੀਟਿੰਗ ਵਿਚ ਰਾਜ ਕੁਮਾਰ, ਸਚਵੀਰ ਸਿੰਘ, ਜੈ ਨਰੇਸ਼ ਪੰਕਜ, ਚੰਦਰਭਾਨ, ਨਰੇਸ਼ ਸਚਦੇਵਾ, ਸੁਰਿੰਦਰ ਕੁਮਾਰ, ਅਸ਼ੋਕ ਕੱਕੜ, ਗੁੱਗਲ ਕਿਸ਼ੋਰ,ਰਾਮ ਕੁਮਾਰ ਆਦਿ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media