Sunday, November 3, 2024

‘ਮੁਸੱਰਤ ਸਰਹੱਦੋਂ ਪਾਰ’ ਫਿਲਮ ਦੇ ਸ਼ੋਅ ਨੇ ਦਰਸ਼ਕਾਂ ਤੇ ਅਮਿੱਟ ਛਾਪ ਛੱਡੀ

 

Virsa vihar hosted film show and honoured artists from punjabi cinema in Amritsar .PHOTO:RK SONI

ਅੰਮ੍ਰਿਤਸਰ, 18 ਜੁਲਾਈ (ਦੀਪ ਦਵਿੰਦਰ)- ਗੈਰ ਕੁਦਰਤੀ ਢੰੰਗ ਨਾਲ ਪੰਜਾਂ ਪਾਣੀਆਂ ਦੀ ਹਿੱਕ ਚੀਰ ਕੇ ਖਿੱਚੀ ਵੰਡ ਵਾਲੀ ਲਕੀਰ ਨਾਲ ਸਰਹੱਦ ਦੇ ਉਰਵਾਰ-ਪਾਰ ਵੱਸਦੇ ਲੋਕਾਂ ਦੇ ਰਿਸ਼ਤੇ-ਨਾਤੇ, ਮੋਹ-ਮੁਹੱਬਤਾਂ ਅਤੇ ਭਾਸ਼ਾਈ ਮਸਲਿਆਂ ਦੀ ਨਿਸ਼ਾਨਦੇਹੀ ਕਰਦੀ ਪੰਜਾਬੀ ਫੀਚਰ ਫਿਲਮ “ਮੁਸੱਰਤ ਸਰਹੱਦੋਂ ਪਾਰ” ਦਾ ਸ਼ੋਅ ਸਥਾਨਕ ਵਿਰਸਾ ਵਿਹਾਰ ਵਿਖੇ ਵਿਖਾਇਆ ਗਿਆ। ਡਾ. ਮਨਜੀਤ ਸਿੰਘ ਦੁਆਰਾ ਲਿੱਖੀ ਸੱਚੀ ਘਟਨਾ ਤੇ ਅਦਾਰਿਤ ਕਹਾਣੀ ਤੇ ਪੇਸ਼ ਇਸ ਫਿਲਮ ਦੇ ਨਿਰਮਾਤਾ ਇੰਦਰਜੀਤ ਕੌਰ ਅਤੇ ਸ਼ਾਮ ਸਹੋਤਾ ਨਿਰਦੇਸ਼ਕ ਹਨ। ਵਿਨੋਦ ਰੱਤੀ ਵੱਲੋਂ ਦਿੱਤੇ ਸੰਗੀਤ ਵਾਲੀ ਇਹ ਫਿਲਮ ਐਸੇ ਨੌਜੁਆਨ ਜੋੜੇ ਦੀ ਕਹਾਣੀ ਬਿਆਨਦੀ ਹੈ ਜਿੰਨ੍ਹਾਂ ਦੀ ਪਾਕ-ਮੁਹੱਬਤ ਦੇ ਵਿਚਕਾਰ ਸਰਹੱਦ ਕੰਧ ਬਣਕੇ ਖਲੋਂਦੀ ਹੈ ਤੇ ਉਹ ਉਮਰ ਭਰ ਉਰਵਾਰ-ਪਾਰ ਬੈਠੇ ਇਕ ਦੂਜੇ ਨੂੰ ਮਿਲਣ ਲਈ ਵਿਲਕਦੇ ਰਹਿੰਦੇ ਹਨ। ਫਿਲਮ ਦੇ ਕਲਾਕਾਰਾਂ ਵਿੱਚ ਡਾ. ਮਹਿਤਾਬ ਵੱਲ, ਹਰਵਿੰਦਰ ਖੰਨਾਂ, ਯਸ਼ਮੀਨ ਅਰੋੜਾ, ਪਰਮਿੰਦਰਪਾਲ ਕੌਰ, ਰਜੇਸ਼ ਸ਼ਰਮਾ, ਜੋਰਇੰਦਰ ਸਿੰਘ ਅਤੇ ਕਵਿਤਾ ਸ਼ਰਮਾ ਆਦਿ ਦੀਆਂ ਦਮਦਾਰ ਭੁਮਕਾਵਾਂ ਫਿਲਮ ਦੀ ਜਿੰਦ-ਜਾਨ ਹਨ।  ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਵਖਾਈ ਇਸ ਫਿਲਮ ਦੇ ਸ਼ੋਅ ਵਿੱਚ ਸ੍ਰੀ ਕੇਵਲ ਧਾਲੀਵਾਲ, ਪਰਮਿੰਦਰ ਜੀਤ, ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ, ਗੁਰਦੇਵ ਸਿੰਘ ਮਹਿਲਾਂ ਵਾਲਾ, ਦੇਵ ਦਰਦ ਅਤੇ ਰਸ਼ਪਾਲ ਰੰਧਾਵਾ ਵੱਲੋਂ ਡਾ. ਮਨਜੀਤ ਸਿੰਘ ਬੱਲ ਨੂੰ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਡਾ. ਅੰਬਰੀਸ਼, ਡਾ. ਮੋਹਨ, ਰਾਜ ਕੁਮਾਰ ਰਾਜ, ਇੰਦਰ ਸਿੰਘ ਮਾਨ, ਕਲਿਆਣ ਅੰਮ੍ਰਿਤਸਰੀ, ਭਪਿੰਦਰ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਕੁਲਵੰਤ ਸਿੰਘ ਅਣਖੀ, ਹਰਜੀਤ ਸੰਧੂ, ਵਿਨੋਦ ਮਹਿਰਾ, ਅਜੀਤ ਸਿੰਘ ਨਬੀਪੁਰ, ਜਸਬੀਰ ਝਬਾਲ, ਜਸਬੀਰ ਕੌਰ, ਹਰਭਜਨ ਖੇਮਕਰਨੀ, ਹਰਬੰਸ ਨਾਗੀ, ਬਲਵਿੰਦਰ ਸਿੰਘ ਫਤਿਹਪੁਰੀ, ਕੈਪਟਨ ਰਵੇਲ ਸਿੰਘ, ਜਸਵੰਤ ਜੱਸ, ਮਨਮੋਹਨ ਢਿੱਲੋਂ, ਗੁਰਿੰਦਰ ਮਕਨਾ, ਹਰਜੀਤ ਰਾਜਾਸਾਂਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਓ.ਐਸ.ਡੀ ਵਜੋਂ ਸੇਵਾਵਾਂ ਨਿਭਾਉਣਗੇ ਸਤਬੀਰ ਸਿੰਘ ਧਾਮੀ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁੱਕਤ ਆਨਰੇਰੀ ਮੁੱਖ ਸਕੱਤਰ …

Leave a Reply