Wednesday, December 31, 2025

ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ

ਪੰਜਾਬ ਪੁਲਿਸ ਦੀਆਂ ਧੱਕੇਸਾਹੀਆਂ ਨੂੰ ਬੰਦ ਕਰਨਾ ਜਰੂਰੀ – ਨਵਤੇਜ ਗੁੱਗੂ

PPN200701

ਬਟਾਲਾ, 20  ਜੁਲਾਈ (ਨਰਿੰਦਰ ਬਰਨਾਲ)- ਅੱਜ ਬਟਾਲਾ ਦੇ ਮੁਰਗੀ ਮੁੱਹਲਾ ਵਾਸੀਆਂ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿਚ ਨੌਜਵਾਨ ਆਗੂ ਸ੍ਰ. ਨਵਤੇਜ ਸਿੰਘ ਗੁੱਗੂ, ਰਾਜਾ ਵਾਲੀਆ ਸ਼ਿਵ ਸੈਨਾ ਜਨਰਲ ਸੈਕਟਰੀ, ਧੀਮਾ ਬਹਿਲ, ਮੈਡਮ ਸੰਤੋਸ਼ ਰਾਣੀ ਮਹਿਲਾ ਵਿੰਗ ਬੇ ਜੀ ਪੀ ਪ੍ਰਧਾਨ, ਕੁਲਵਿੰਦਰ ਸਿੰਘ ਜੱਜ ਕਾਂਗਰਸੀ ਆਗੂ, ਸੰਜੀਵ ਸ਼ਰਮਾ, ਪਰਮਿੰਦਰ ਸਿੰਘ ਨਿਹੰਗ ਸਿੰਘ ਗੁਰੂ  ਨਾਨਕ ਦਲ ਮੜੀਆਂਵਾਲ, ਹਰਜਿੰਦਰ ਸਿੰਘ ਕਲਸੀ ਸਾਬਕਾ ਕੌਸਲਰ, ਰੋਸ਼ਨ ਸਿੰਘ ਕੌਸਲਰ ਮੁਰਗੀ ਮੁਰਗੀ ਮੁਹੱਲਾ ਬੱਤੇਵਾਲ ਅਤੇ ਸ਼ਹਿਰ ਦੇ ਅਤੇ ਮੁਰਗੀ ਮੁਹੱਲਾ ਦੇ ਮੋਹਤਬਰਾਂ ਨੇ ਪੁਲਿਸ ਪ੍ਰਸਾਸ਼ਨ ਵਲੋ ਨਜਾਇਜ ਤੌਰ ‘ਤੇ ਬੇਕਸੂਰ ਲੋਕਾਂ ਤੇ ਕੀਤੇ ਜਾ ਰਹੇ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ  ਦਿੰਦਿਆਂ ਜਸਬੀਰ ਕੌਰ ਪਤਨੀ ਪ੍ਰੇਮ ਸਿੰਘ ਅਤੇ ਮਨਜੀਤ ਕੌਰ ਪਤਨੀ ਮਨਜੋਤ ਸਿੰਘ ਮੋਤੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਜਾਣਬੁੱਝ ਕੇ ਕਿਸੇ ਦਬਾਅ ਦੇ ਚਲਦਿਆਂ ਮਨਜੋਤ ਸਿੰਘ ਮੋਤੀ ਖਿਲਾਫ ਝੂਠੇ ਪਰਚੇ ਦਰਜ ਕਰਕੇ ਉਸ ਨੂੰ ਜੇਲ ਵਿਚ ਬੰਦ ਕਰਣਾ ਚਾਹੁੰਦੀ ਹੈ ।ਉਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਹੀ ਚਾਹੁੰਦਾ ਕਿ ਮਨਜੋਤ ਸਿੰਘ ਮੋਤੀ ਬਾਹਰਲੀ ਦੁਨੀਆਂ ਦੇਖ ਸਕੇ ਬਲਕਿ ਉਸ ਤੇ ਝੁਠੇ ਪਰਚੇ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸਿਸ਼ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਅਸੀ ਬਰਦਾਸ਼ ਨਹੀ ਕਰਾਂਗੇ। ਉਨਾ ਕਿਹਾ ਕਿ ਜੇਕਰ ਪੁਲਿਸ ਨੇ ਜਲਦ ਮਨਜੋਤ ਸਿੰਘ ਮੋਤੀ ਤੇ ਝੁਠੇ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਐਸ. ਐਸ. ਪੀ ਦਫਤਰ ਬਟਾਲਾ ਵਿਖੇ ਆਤਮ ਹੱਤਿਆ ਕਰ ਲਵਾਂਗੇ ਕਿਉØਕਿ ਪੁਲਿਸ ਦੇ ਸਤਾਏ ਹੋਏ ਸਾਡੇ ਪਰਿਵਾਰ ਨੇ ਪਹਿਲਾਂ ਵੀ ਕਾਫੀ ਦੁੱਖ ਝੇਲੇ ਹਨ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਜਿਹੜਾ ਕੋਈ ਇਨਸਾਨ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰਨਾ ਚਾਹੁੰਦਾ ਹੈ ਤਾਂ ਪੁਲਿਸ ਪ੍ਰਸਾਸ਼ਨ ਹਮੇਸਾ ਹੀ ਉਸ ਨਾਲ ਧੱਕਾ ਕਰਦੀ ਆ ਰਹੀ ਹੈ ਅਤੇ ਇਸ ਨੂੰ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਪੁਲਿਸ ਬੇਕਸੂਰ ਲੋਕਾਂ ਤੇ ਜਿਉਣ ਨਹੀ ਦੇ ਰਹੀ ਅਤੇ ਮਾਹੋਲ ਨੂੰ ਖਰਾਬ ਕਰ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਐਸ ਐਸ. ਪੀ ਬਟਾਲਾ, ਐਸ. ਡੀ. ਐਮ ਬਟਾਲਾ, ਡੀ. ਸੀ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਬਟਾਲਾ ਵਿਚ ਲੋਕਾਂ ਨਾਲ ਹੋ ਰਹੀ ਧੱਕੇਸਾਹੀਆਂ ਵੱਲ ਧਿਆਨ ਦੇਣ ਤਾਂ ਜੋ ਬੇਕਸੂਰ ਲੋਕਾਂ ਨੂੰ ਜੀਣ ਦਾ ਮੌਕਾ ਮਿਲ ਸਕੇ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply