
ਬਟਾਲਾ, 20 ਜੁਲਾਈ (ਨਰਿੰਦਰ ਬਰਨਾਲ)- ਧਾਰੀਵਾਲ ਦੇ ਆਸ-ਪਾਸ ਦੇ ਸਕੂਲਾਂ ਵਿੱਚ ਅੱਜ ਨਵ-ਨਿਯੁੱਕਤ ਜਿਲ੍ਹਾ ਸਿੱਖਿਆ ਅਫ਼ਸਰ ਡੀ.ਈ.ਓ ਸੈਕੰਡਰੀ ਸ: ਅਮਰਦੀਪ ਸਿੰਘ ਸੈਣੀ ਵੱਲੋਂ ਸਕੂਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਧਾਰੀਵਾਲ ਅਤੇ ਸਰਕਾਰੀ ਹਾਈ ਸਕੂਲ ਬੱਬਰੀ ਨੰਗਲ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਦੋਹਾਂ ਸਕੂਲਾ ਦੀ ਅਧਿਆਪਕਾ ਦੀ ਹਾਜ਼ਰੀ ਠੀਕ ਪਾਈ ਗਈ। ਚੈਕਿੰਗ ਦੋਰਾਨ ਗੱਲਬਾਤ ਕਰਦਿਆਂ ਸ: ਅਮਰਦੀਪ ਸਿੰਘ ਨੇ ਸਕੂਲ ਅਧਿਆਪਕਾਂ ਨੂੰ ਸਕੂਲਾ ਦੀਆਂ ਊਣਤਾਈਆਂ ਦੂਰ ਕਰਨ ਲਈ ਕਿਹਾ ਉੱਥੇ ਹੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਆਉਣ ਅਤੇ ਵਿੱਦਿਅਰਥੀਆਂ ਦੀ ਹਾਜਰੀ ਵੀ ਯਕੀਨੀ ਬਨਾਉਣ ਲਈ ਸੁਚੇਤ ਕੀਤਾ। ਮਿਡ ਡੇ ਮੀਲ ਸੁਚਾਰੂ ਢੰਗ ਨਾਲ ਚਲਾਉਣ ਤੇ ਸਕੂਲ ਦੇ ਪਾਣੀ ਦੇ ਸੈਪਲ ਚੈਕ ਕਰਵਾਉਣ ਵਾਸਤੇ ਪਾਬੰਦ ਕੀਤਾ ਗਿਆ। ਇਸ ਮੌਕੇ ਕੁਆਰਡੀਨੇਟਰ ਸੁਖਚੈਨ ਸਿੰਘ, , ਕਮਲਦੀਪ ਸਿੰਘ, ਪ੍ਰਦੀਪ ਕੁਮਾਰ, ਨਰਿੰਦਰ ਸਿੰਘ ਬਰਨਾਲ ਅਤੇ ਦੋਹਾਂ ਸਕੂਲਾਂ ਦੇ ਅਧਿਆਪਕ ਆਦਿ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media