Wednesday, December 31, 2025

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵਲੋਂ ਗੋਆ ਦੇ ਉਦਯੋਗ ਮੰਤਰੀ ਨਾਲ ਅਹਿੰਮ ਮੀਟਿੰਗ

ਕੇਂਦਰੀ ਵਿੱਤ ਮੰਤਰੀ ਵਲੋ ਨਾਬਾਰਡ ਰਾਹੀਂ 2000 ਕਰੋੜ ਰੁਪਏ ਫੂਡ ਪ੍ਰੋਸੈਸਿੰਗ ਖੇਤਰ ਨੂੰ ਦੇਣ ਦਾ ਭਰੋਸਾ

PPN200704

ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ  ਨੂੰ ਹੋਰ ਤਰੱਕੀ ਵੱਲ ਲੈ ਜਾਣ ਲਈ ਇਸ ਦਾ ਹੋਰ ਵਿਸਥਾਰ ਕਰਨ ਵਾਸਤੇ ਗੋਆ ਦੇ ਉਦਯੋਗ  ਮੰਤਰੀ ਮਹਾਦੇਵ ਨਾਇਕ ਨਾਲ ਮੀਟਿੰਗ ਕੀਤੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਬਾਰੇ ਵੱਖ-ਵੱਖ ਪਹਿਲੂਆਂ  ਤੇ ਵਿਚਾਰ-ਵਟਾਂਦਰਾ  ਕੀਤਾ । ਮੀਟਿਂੰਗ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਖੇਤੀ ਖੇਤਰ ਦੀ ਆਰਥਿਕਤਾ ਨੂੰ ਹੋਰ ਮਜਬੂਤ ਕਰਨ ਲਈ ਫੂਡ ਪ੍ਰੋਸੈਸਿੰਗ ਉਦਯੋਗ ਰਾਹੀਂ ਅਹਿਮ ਯੋਗਦਾਨ ਪਾਉਣ ਲਈ ਵਚਨਬੱਧ ਹੈ । ਸ਼੍ਰੀਮਤੀ ਬਾਦਲ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਉਦਯੋਗ ਦਾ ਫਾਇਦਾ ਕਿਸਾਨਾਂ ਅਤੇ ਉਪਭੋਗਤਾਵਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ । ਇਸੇ ਦੌਰਾਨ ਉਨ੍ਹਾਂ ਦੱਸਿਆ ਕਿ  ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਵੱਲੋਂ ਚਲ ਰਹੇ ਬੱਜਟ ਸੈਸ਼ਨ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਨੂੰ ਹੂਲਾਰਾ ਦੇਣ ਵਾਸਤੇ ਨਬਾਰਡ ਰਾਹੀਂ ੨੦੦੦ ਕਰੋੜ ਰੁਪਏ ਦੇ ਵੱਖਰੇ ਫੰਡ ਦੇਣ ਦਾ ਐਲਾਨ ਕੀਤਾ ਜਿਸ ਨਾਲ ਇਸ ਖੇਤਰ ਦਾ ਹੋਰ ਵਿਕਾਸ ਹੋਵੇਗਾ । ਸ਼੍ਰੀਮਤੀ ਬਾਦਲ ਨੇ ਕਿਹਾ ਕਿ ਨਬਾਰਡ ਦੇ ਰਾਹੀਂ ਫੂਡ ਪ੍ਰੋਸੈਸਿੰਗ ਖੇਤਰ ਨੂੰ ਕਰਜ਼ਾ ਤੇ ਹੋਰ ਵਿੱਤੀ ਸਹੂਲਤਾਂ ਮਿਲਣ ਨਾਲ ਫੂਡ ਪ੍ਰੋਸੈਸਿੰਗ ਖੇਤਰ ਦਾ ਹੋਰ ਵਧੇਰੇ ਵਿਕਾਸ ਕਰਨਾ ਸੰਭਵ ਹੋਵੇਗਾ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply