
ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਮਹਾਂਕਾਲੀ ਮੰਦਰ ਦੇ ਸੰਸਥਾਪਕ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 22ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਿਧਾਇਕ ਉਮ ਪ੍ਰਕਾਸ਼ ਸੋਨੀ ਉਚੇਚੇ ਤੋਰ ਤੇ ਪਹੁੰਚੇ।ਉਮ ਪ੍ਰਕਾਸ਼ ਸੋਨੀ ਅਤੇ ਰਿਤੇਸ਼ ਸ਼ਰਮਾ ਨੇ 200 ਜਰੂਰਤ ਮੰਦ ਲੋਕਾਂ ਨੂੰ ਰਾਸ਼ਨ ਵੰਡਿਆ ।ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਘੱਟ ਇਨਸਾਨ ਹਨ ਜਿਹੜੇ ਜਰੂਰਤਮੰਦ ਲੋਕਾਂ ਬਾਰੇ ਸੋਚਦੇ ਹਨ। ਉਨ੍ਹਾਂ ਕਿ ਰਿਤੇਸ਼ ਸ਼ਰਮਾ ਦੀ ਸੋਚ ਬਹੁਤ ਵਧੀਆ ਹੈ, ਜੋ ਜਰੂਰਤਮੰਦ ਲੋਕਾਂ ਦੀ ਸੇਵਾ ਕਰ ਰਹੇ ਹਨ।ਰਿਤੇਸ਼ ਸ਼ਰਮਾ ਨੇ ਦੱਸਿਆ ਕਿ 1995 ਵਿੱਚ ਮੰਦਰ ਦੀ ਸਥਾਪਨਾ ਸਵ. ਰਮੇਸ਼ ਚੰਦ ਸ਼ਰਮਾ ਜੀ ਨੇ ਕੀਤੀ ਸੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਅੱਖਾ ਦੇ ਫ੍ਰੀ ਚੈਕਅਪ ਕੈਂਪ ਦੀ ਸ਼ੂਰਆਤ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਲੋੜਵਂਦਾਂ ਦੀ ਸੇਵਾ ਕਰਨਾ ਹੈ। ਉਨਾਂ ਕਿਹਾ ਕਿ ਹਰ ਇਕ ਇਨਸਾਨ ਨੂੰ ਆਪਣੀ ਜੇਬ ਖਰਚ ਵਿੱਚੋਂ ਥੋੜਾ ਹਿੱਸਾ ਗਰੀਬ ਲੋਕਾਂ ਦੀ ਸੇਵਾ ਲਈ ਦੇਣਾ ਚਾਹੀਦਾ ਹੈ।ਇਸ ਮੌਕੇ ਇੰਦਰਜੀਤ ਸ਼ਰਮਾ, ਰਾਜੀਵ ਸ਼ਰਮਾ, ਸਰਪੰਚ ਸੁਖਰਾਮ, ਧਰਿ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ ਫੌਜੀ, ਪ੍ਰਵੀਨ ਸ਼ਰਮਾ, ਸੰਦੀਪ ਸ਼ਰਮਾ, ਓਮ ਪ੍ਰਕਾਸ਼, ਸ਼ਿਵਮ ਵਸ਼ਿਸ਼ਟ, ਸਾਬਕਾ ਕੌਂਸਲਰ ਅਨੇਕ ਸਿੰਘ, ਰਾਜਿੰਦਰ ਕਾਲਿਆ, ਪਰਮਜੀਤ ਪੰਮਾ ਆਦਿ ਹਾਜਰ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media