Friday, December 27, 2024

ਮਹਾਂਮਾਈ ਦਾ 7ਵਾਂ ਸਾਲਾਨਾ ਜਾਗਰਣ ਕਰਵਾਇਆ

PPN200706
ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂ ਸਿੰਘ ਗੇਟ ਵਿਖੇ ਆਟੋ ਰਿਕਸ਼ਾ ਯੂਨੀਅਨ ਵਲੋਂ ਮਹਾਂਮਾਈ ਦਾ 7ਵਾਂ ਜਾਗਰਣ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ ਨੇ ਮਹਾਂਮਾਈ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਹਾਜਰੀ ਭਰੀ।ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਰਵਿੰਦਰ ਬਿੱਟੂ ਅਤੇ ਜੇ.ਕੇ ਸੂਦ ਨੇ ਜਤਿੰਦਰ ਸੋਨੀਆ ਨੂੰ ਸਨਮਾਨਿਤ ਕੀਤਾ।ਜਤਿੰਦਰ ਸੋਨੀਆ ਨੇ ਕਿਹਾ ਕਿ ਆਟੋ ਰਿਕਸ਼ਾ ਯੂਨੀਅਨ ਵਲੋਂ ਹਰ ਸਾਲ ਮਹਾਂਮਾਈ ਦਾ ਜਾਗਰਣ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਾਗਰਣ ਦੇ ਵਿੱਚ ਭਾਰੀ ਇੱਕਠ ਵਿੱਚ ਸੰਗਤਾਂ ਹਾਜਰੀਆਂ ਭਰਦੀਆਂ ਹਨ ਅਤੇ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।ਉਨਾਂ ਮਹਾਂਮਾਈ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ, ਮਹਾਂਮਾਈ ਦੇ ਚਰਨਾਂ ਵਿੱਚ ਹਾਜਰੀਆਂ ਭਰ ਕੇ ਨਸ਼ਿਆਂ ਤੋਂ ਛੁਟਕਾਰਾ ਪਾਉਣ।ਜਾਗਰਣ ਵਿੱਚ ਬੰਟੀ ਵਡਾਲੀ ਅੰਮ੍ਰਿਤਸਰ ਵਾਲੇ ਨੇ ਮਹਾਂਮਾਈ ਦੇ ਚਰਨਾਂ ਵਿੱਚ ਭਜਨਾ ਦਾ ਗੁਣਗਾਣ ਕੀਤਾ ਜਦਕਿ ਟੀਟੂ ਮਹੰਤ ਚਵਿੰਡਾ ਦੇਵੀ ਵਾਲੇ ਤਾਰਾ ਰਾਣੀ ਗਾ ਕੇ ਮਹਾਂਮਾਈ ਦਾ ਚਰਨਾ ਵਿੱਚ ਹਾਜਰੀ ਭਰੀ।ਇਸ ਮੌਕੇ ਵਿੱਕੀ, ਨਿਸ਼ਾਨ, ਗੇਂਦੀ, ਹਰਦੀਪ ਸਿੰਘ ਸ਼ੇਰਾ, ਬਲਜੀਤ ਸਿੰਘ, ਮਨਜੀਤ ਸਿੰਘ, ਜਿੰਦੂ ਆਦਿ ਹਾਜਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply