Friday, December 27, 2024

ਬਿੱਟੂ ਚੱਕ ਮੁਕੰਦ ਤੇ ਲਹੌਰੀਆ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਨਿਯੁੱਕਤ

PPN200709
ਅੰਮ੍ਰਿਤਸਰ, 20  ਜੁਲਾਈ (ਸੁਖਬੀਰ ਸਿੰਘ)- ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਨਸ਼ਿਆਂ ਦੇ ਖਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਵਾਲੇ ਨੌਜਵਾਨ ਆਗੂ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਤੇ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੂੰ ਇਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਚੱਕ ਮੁਕੰਦ ਤੇ ਲਹੌਰੀਆ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਤੇ ਬੀਐਸਐਫ਼ ਬਾਰਡਰ ਰੇਂਜ ਦੇ ਡੀਆਈਜੀ ਐਮਐਫ਼ ਫ਼ਾਰੂਕੀ ਦੇ ਸਹਿਯੋਗ ਨਾਲ ਪਿਛਲੇ 1 ਸਾਲ ਵਿਚ 500 ਦੇ ਕਰੀਬ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਵਾ ਕੇ ਨਸ਼ੇ ਰੂਪੀ ਕੋਹੜ ਤੋਂ ਮੁਕਤੀ ਦਿਵਾ ਚੁੱਕੇ ਹਨ ਤੇ ਹੁਣ ਵੀ ਉਹ ਪੁਲਿਸ ਤੇ ਪਬਲਿਕ ਵਿਚ ਇਕ ਪੁਲ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਨਿਯੁਕਤ ਕਰਨ ਬਾਰੇ ਉਹ ਐਸਐਚਓ ਛੇਹਰਟਾ ਸੁਖਵਿੰਦਰ ਸਿੰਘ ਰੰਧਾਵਾ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸਾਨੂੰ ਇਸ ਯੋਗ ਸਮਝਕੇ ਸੇਵਾ ਕਰਨ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਹੈ, ਇਸ ਮੁਹਿੰਮ ਵਿਚ ਉਹ ਜਿਥੇ ਨਸ਼ਾ ਕਰਨ ਤੱਕ ਸੀਮਤ ਨੌਜਵਾਨਾਂ ਨੂੰ ਇਸ ਤੋਂ ਛੁਟਕਾਰੇ ਦਾ ਯਤਨ ਕਰਨਗੇ ਉਥੇ ਹੀ ਉਹ ਇਸ ਧੰਦੇ ਵਿਚ ਲੱਗੇ ਲੋਕਾਂ ਖਿਲਾਫ਼ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨਗੇ। ਚੱਕ ਮੁਕੰਦ ਤੇ ਲਹੌਰੀਆ ਦੀ ਇਸ ਨਿਯੁੱਕਤੀ ਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ ਦੇ ਕੌਮੀ ਤੇ ਜ਼ਿਲ੍ਹਾ ਅਹੁਦੇਦਾਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਹੇ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply