ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਜੱਥੇਬੰਦੀ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਦੇ ਸਕੱਤਰ ਜਨਰਲ ਫੁਲਜੀਤ ਸਿੰਘ ਵਰਪਾਲ ਦੇ ਗ੍ਰਹਿ ਵਿਖੇ ਅਯੋਜਿਤ ਵਿਸ਼ੇਸ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖੀ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਚਰਨਜੀਤ ਸਿੰਘ ਅਤੇ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਜੱੱਥੇ: ਭਾਈ ਅਵਤਾਰ ਸਿੰਘ ਖਾਲਸਾ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਸਮਾਰੋਹ ਦੋਰਾਨ ਸੰਤ ਚਰਨਜੀਤ ਸਿੰਘ ਨੇ ਹਾਜਰ ਨੋਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅੱਜ ਦੀ ਨੋਜਵਾਨ ਪੀੜ੍ਹੀ ਨਸ਼ਿਆਂ ਦੇ ਰੁਝਾਨ ‘ਤੇ ਸਿੱਖੀ ਸਰੂਪ ਤੋਂ ਦੂਰ ਹੋ ਕੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਅਤੇ ਉਨਾਂ ਦੇ ਦਰਸਾਏ ਮਾਰਗ ਤੋਂ ਤੋਂ ਬੇਮੁੱਖ ਹੋ ਰਹੀ ਹੈ।ਉਹਨਾਂ ਨੇ ਨੋਜਵਾਨਾਂ ਤੇ ਸਮੂਹ ਸੰਗਤਾ ਨੂੰ ਸਾਹਿਬ ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਅੰਮ੍ਰਿਤ ਛੱਕਣ, ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੰਘ ਸੱਜਣ ਅਤੇ ਨਸ਼ਿਆ ਤੋਂ ਰਹਿਤ ਹੋਣ ਦਾ ਉਪਦੇਸ਼ ਦਿੱਤਾ। ਇਸ ਮੋਕੇ ਭਾਈ ਅਵਤਾਰ ਸਿੰਘ ਖਾਲਸਾ, ਫੁਲਜੀਤ ਸਿੰਘ, ਚਰਨਜੀਤ ਸਿੰਘ ਅਤੇ ਮਨਿੰਦਰ ਸਿੰਘ ਗੁੱਲੂ ਵੱਲੋਂ ਸੰਤ ਚਰਨਜੀਤ ਸਿੰਘ ਨੂੰ ਸਿਰਪਾਓ ਤੇ ਸ਼ੀ੍ਰ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮਲਕੀਤ ਸਿੰਘ ਸ਼ੇਰਾ, ਭੁਪਿੰਦਰ ਸਿੰਘ, ਜਗਦੀਪ ਸਿੰਘ ਜੈਲੀ, ਸੁਖਦੀਪ ਸਿੰਘ ਠੇਕੇਦਾਰ, ਤਲਵਿੰਦਰ ਸਿੰਘ ਤਿੰਦਾ ਆਦਿ ਵੀ ਮੌਜੂਦ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …