Monday, August 4, 2025
Breaking News

ਕਿਸਾਨਾਂ ਨੂੰ ਮੰਦੇ ਸ਼ਬਦ ਬੋਲਣ ਵਾਲਿਆਂ ਨੂੰ ਕਰਾਰ ਦਿੱਤਾ ਸਮਾਜ ਦੇ ਦੁਸ਼ਮਣ

ਬਠਿੰਡਾ, 19 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਵਾ ਵਿਚ ਧੂਏਂ ਅਤੇ ਹੋਰ ਪ੍ਰਦੂਸ਼ਣ ਨੇ ਮਿਲ ਕੇ ਆਮ ਜਨਜੀਵਨ ਨੂੰ ਕਾਫੀ Kissan1ਹੱਦ ਤਕ ਪ੍ਰਭਾਵਿਤ ਕੀਤਾ।ਜਿਸ ਕਾਰਨ ਆਮ ਜਨਜੀਵਨ ਵਿਚ ਠਹਿਰਾਓ ਆ ਗਿਆ ਸੀ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਵੀ ਪੇਸ਼ ਆਈ।ਇਸੇ ਦੌਰਾਨ ਭਿਆਨਕ ਹਾਦਸਾ ਵੀ ਵਾਪਰਿਆ ਜਿਸ ਵਿਚ 10 ਕੀਮਤੀ ਜਾਨਾਂ ਦਾ ਵੀ ਨੁਕਸਾਨ ਹੋਇਆ।ਇਸ ਘਟਨਾ ਤੋਂ  ਬਾਅਦ ਸੋਸ਼ਲ ਮੀਡੀਆ ਅਤੇ ਜਨਤਕ ਤੌਰ `ਤੇ ਕਿਸਾਨਾਂ ਨੂੰ ਜਿੰਮੇਵਾਰ ਅਤੇ ਦੋਸ਼ੀ ਠਹਰਾਇਆ ਗਿਆ।ਇਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਫੇਸਬੁੱਕ `ਤੇ ਬਹੁਤ ਹੀ ਅਪਮਾਨਜਨਕ ਭਾਸ਼ਾ ਵਰਤਦਿਆਂ ਕਿਸਾਨਾਂ ਨੂੰ ਅਪਰਾਧੀ, ਨਸ਼ੇੜੀ ਤੱਕ ਲਿਖ ਦਿੱਤਾ।ਇਸ ਦੇ ਨਾਲ ਹੀ ਬਠਿੰਡਾ ਵਿਚ ਅੰਨਦਾਤਾ ਰਹਿਮ ਕਰੋ ਬੈਨਰ ਹੇਠ ਕੱਢੀ ਰੈਲੀ ਵਿਚ ਖੁੱਲੇ ਰੂਪ `ਚ ਕਿਸਾਨਾਂ ਨੂੰ ਬੁਰਾ ਬਣਾਉਣ ਦੀ ਕੋਝੀ ਚਾਲ ਵੀ ਚੱਲੀ ਗਈ।ਜਿਸ ਨਾਲ ਕਿਸਾਨ ਪਰਿਵਾਰਾਂ ਤੇ ਉਨਾਂ ਦੇ ਬਚਿਆਂ ਨੂੰ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪਿਆ।ਸਕੂਲਾਂ ਚ ਪੇਂਡੂ ਅਤੇ ਕਿਸਾਨ ਪਰਿਵਾਰ ਦੇ ਛੋਟੇ ਬਚਿਆਂ ਨੂੰ ਸ਼ਹਿਰੀ ਬਚਿਆਂ ਵਲੋਂ ਕੀਤੇ ਵਿਰੋਧੀ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ।ਜਿਸ ਦੇ ਚਲਦੇ ਬਚੇ ਵੀਂ ਭਾਵਨਾ ਦਾ ਸ਼ਿਕਾਰ ਹੋਏ ਜੋ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਇਸ ਸਭ ਦਾ ਬੁਰਾ ਮਨਾਉਂਦੇ ਹੋਏ ਹਮਖਿਆਲੀ ਕਿਸਾਨ ਪੰਜਾਬ ਭਰ `ਚੋਂ ਬਠਿੰਡਾ ਦੇ ਟੀਚਰ ਹੋਮ `ਚ ਇਕੱਤਰ ਹੋਏ।ਇਸ ਇਕੱਠ ਚ ਬੁਲਾਰਿਆਂ ਨੇ ਕਿਸਾਨਾਂ ਨੂੰ ਮੰਦੇ ਸ਼ਬਦ ਬੋਲਣ ਵਾਲਿਆਂ ਨੂੰ ਸਮਾਜ ਦੇ ਦੁਸ਼ਮਣ ਕਰਾਰ ਦਿੰਦਿਆਂ।ਉਨਾਂ ਵਲੋਂ ਕਿਸਾਨ ਭਾਈਚਾਰੇ ਨੂੰ ਇਕ ਸਾਜਿਸ਼ ਤਹਿਤ ਬਦਨਾਮ ਕਰਨ ਵਾਲੇ ਤਾਂ ਦਸਿਆ ਹੀ, ਉਥੇ ਭਾਈਚਾਰਕ ਸਾਂਝ ਵਿਚ ਦੁਫਾੜ ਪਾਉਣ ਵਾਲੀਆਂ ਤਾਕਤਾਂ  ਦੇ ਹੱਥਠੋਕੇ ਵੀ ਦੱਸਿਆ।ਇਨਾ ਲੋਕਾਂ ਦੀ ਸਖਤ ਸ਼ਬਦਾਂ `ਚ ਨਿੰਦਾ ਵੀ ਕੀਤੀ।ਬੁਲਾਰਿਆਂ ਨੇ ਕਿਹਾ ਕਿ ਕਿਸਾਨ ਦਾ ਪੁੱਤ ਦੇਸ਼ ਲਈ ਅੰਨ ਪੈਦਾ ਕਰਦਾ ਖੇਤ `ਚ ਮਰਦਾ ਹੈ ਜਾਂ ਦੇਸ਼ ਦੀ ਰਾਖੀ ਲਈ ਬਾਰਡਰ `ਤੇ, ਜੋ ਵੀ ਸਰਕਾਰ ਕਿਸਾਨਾਂ ਨੂੰ ਅੰਨ ਜਾ ਫ਼ਸਲ ਪੈਦਾ ਕਰਨ ਵਾਸਤੇ ਕੋਈ ਸਹੂਲਤ ਦਿੰਦੀ ਹੈ। ਉਸ ਦਾ ਸਿੱਧਾ ਫਾਇਦਾ ਕਿਸਾਨ ਨੂੰ ਨਾ ਹੋ ਕੇ ਖੱਪਤਕਾਰ ਨੂੰ ਹੁੰਦਾ ਹੈ।ਹੁਣ ਲੋਕ ਇਸ `ਤੇ ਵੀ ਸਵਾਲ ਚੁੱਕਣ ਲੱਗ ਪਏ ਹਨ। ਸਮਾਜ ਵਿਚ ਕਿਸਾਨਾਂ ਨੂੰ ਇਕ ਅਪਰਾਧੀ ਅਤੇ ਗੈਰ ਸਮਾੋਜਕ ਤੌਰ `ਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਾਰੇ ਮਾਮਲੇ ਨੂੰ ਵਾਚਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਿਸਾਨ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ ਅਤੇ ਇਸ ਲਈ ਇਕ ਮੰਚ ਦਾ ਗਠਨ ਕੀਤਾ ਜਾਵੇ।ਸਹਿਮਤੀ ਦੌਰਾਨ 11 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਜਿਸ ਵਿਚ-ਆਰ.ਡੀ ਬਿਸ਼ਨੋਈ ਤੇ ਸੁਰਿੰਦਰ ਹੇਅਰ ਅਬੋਹਰ ਤੋਂ, ਗੁਰਦਰਸ਼ਨ ਸਿੰਘ ਗਰੇਵਾਲ ਫਾਜ਼ਿਲਕਾ ਤੋਂ, ਕੈਪਟਨ ਸਾਧੂ ਸਿੰਘ ਮੋਮ ਬਰਨਾਲਾ ਤੋਂ, ਦਲਜਿੰਦਰ ਸਿੰਘ ਗਰੇਵਾਲ ਖੰਨਾ ਤੋਂ, ਹਰਜਿੰਦਰ ਸਿੰਘ ਹੈਪੀ, ਸਵਰਨ ਸਿੰਘ ਦਾਨੇਵਾਲੀਆ, ਮਨਮੀਤ ਸਿੰਘ, ਬਖਤੌਰ ਸਿੰਘ ਢਿਲੋਂ ਬਠਿੰਡਾ ਤੋਂ ਅਤੇ  ਜਗਵੀਰ ਸਿੰਘ ਗੋਨਿਆਣਾ ਨੂੰ ਅਗਲੀ ਰਣਨੀਤੀ ਤਿਆਰ ਕਰਨ ਲਈ ਜਿੁੰਮੇਵਾਰੀ ਦਿੱਤੀ ਗਈ ਹੈ।ਅੱਜ ਦੀ ਇਸ ਮੀਟਿੰਗ ਵਿਚ ਲਾਡੀ ਰਾਹੀ, ਸੁਖਵਿੰਦਰ ਸੁੱਖਾ, ਅਮਰਦੀਪ ਟਿਵਾਣਾ, ਕਮਲਜੀਤ ਨੰਬਰਦਾਰ, ਸੁਰਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਜਰਮਨੀ ਤੋਂ ਪ੍ਰੋ. ਮਹੇਸ਼ ਇੰਦਰ ਸਿੰਘ, ਪ੍ਰੋ. ਕਮਲਜੀਤ ਸਿੰਘ ਰੁਪਿੰਦਰ ਜੀਤ ਸਿੰਘ ਸਿੱਖਾਂ ਵਾਲਾ, ਗੁਰਸੇਵਕ ਸਿੰਘ ਭੋਖੜਾ,  ਇੰਸਪੈਕਟਰ ਸ਼ਮਸ਼ੇਰ ਸਿੰਘ, ਹਰਜਿੰਦਰ ਸਿੱਧੂ ਲੇਲੇਵਾਲਾ ਤੋਂ ਇਲਾਵਾ ਉਸਾਰੂ ਸੋਚ ਵਾਲੇ ਕਿਸਾਨ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply