ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ: ਐਚ.ਐਨ ਸਿੰਘ ਦੀ ਦੇਖਰੇਖ ਹੇਠ ਨਸਬੰਦੀ ਪੰਦਰਵਾੜੇ ਦੇ ਸਬੰਧ ਵਿਚ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਮੀਟਿੰਗ ਦਾ ਅਯੋਜਿਨ ਕੀਤਾ ਗਿਆ।ਜਿਸ ਵਿਚ ਬਲਾਕ ਐਕਸਟੇਨਸ਼ਨ ਐਜੂਕੇਟਰ, ਐਲ.ਐਚ.ਵੀ, ਹੈਲਥ ਸੁਪਰਵਾਈਜ਼ਰ (ਮੇਲ) ਅਤੇ ਕਾਊਂਸਲਰ ਵਲੋਂ ਸ਼ਿਰਕਤ ਕੀਤੀ ਗਈ। ਡਾ: ਐਚ.ਐਨ ਸਿੰੰਘ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਇਸ ਪੰਦਰਵਾੜੇ ਦੀ ਸਫਲਤਾ ਲਈ ਬਲਾਕ ਡਵੈਲਪਮੈਂਟ ਅਫਸਰ, ਸੀ.ਡੀ.ਪੀ.ਓ, ਆਂਗਣਵਾੜੀ ਵਰਕਰ, ਅਤੇ ਆਰ.ਐਮ.ਪੀਜ਼ ਨਾਲ ਬਲਾਕ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣ ਅਤੇ ਉਹਨਾਂ ਨੂੰ ਇਸ ਪੰਦਰਵਾੜੇ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਰਵਨਜੀਤ ਕੌਰ ਬਰਾੜ ਵਲੋਂ ਨਸਬੰਦੀ ਪੰਦਰਵਾੜੇ ਸੰਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਦਸਿਆ ਕਿ ਇਹ ਪੰਦਰਵਾੜਾ ਮਿਤੀ 21 ਨਵੰਬਰ ਤੋਂ 4 ਦਸੰਬਰ 2017 ਤੱਕ ਮਨਾਇਆ ਜਾ ਰਿਹਾ ਹੈ।ਪੰਦਰਵਾੜੇ ਤਹਿਤ 21 ਨਵੰਬਰ ਤੋਂ 27 ਨਵੰਬਰ 2017 ਤੱਕ ਨਸਬੰਦੀ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ 28 ਨਵੰਬਰ ਤੋੋਂ 4 ਦਸੰਬਰ 2017 ਤੱਕ ਸਿਵਲ ਹਸਪਤਾਲ ਬਠਿੰਡਾ ਵਿਖੇ ਨਸਬੰਦੀ ਆਪ੍ਰੇਸ਼ਨ ਕੀਤੇ ਜਾਣਗੇ।
ਉਨਾਂ ਕਿਹਾ ਕਿ ਨਸਬੰਦੀ ਇਕ ਮਮੂਲੀ ਆਪ੍ਰੇਸ਼ਨ ਹੈ। ਇਸ ਆਪ੍ਰੇਸ਼ਨ ਦੌਰਾਨ ਕੋਈ ਚੀਰਫਾੜ ਨਹੀ ਕੀਤੀ ਜਾਂਦੀ ਹੈ।ਆਪ੍ਰੇਸ਼ਨ ਤੋਂ ਇਕ ਘੰਟੇ ਬਾਅਦ ਆਦਮੀ ਘਰ ਜਾ ਸਕਦਾ ਹੈ।ਆਪ੍ਰੇਸ਼ਨ ਤੋਂ 48 ਘੰਟੇ ਬਾਅਦ ਵਿਅਕਤੀ ਆਪਣਾ ਰੋਜ਼ਾਨਾ ਦਾ ਕੰਮਕਾਜ ਆਮ ਵਾਂਗ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਵਿਅਕਤੀ ਸ਼ਾਦੀ ਸ਼ੁਦਾ ਹੋਣਾ ਚਾਹੀਦਾ ਹੈ ਅਤੇ ਇਕ ਬੱਚਾ ਹੋਣਾ ਲਾਜ਼ਮੀ ਹੈ।ਉਹਨਾਂ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਆਪ੍ਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਦਿੱਤੇ ਜਾਣਗੇ।ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ, ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਕੇਵਲ ਕਿ੍ਰਸ਼ਨ ਸ਼ਰਮਾ ਅਤੇ ਜਗਦੀਸ ਰਾਮ ਹਾਜ਼ਰ ਸਨ। ਇਸ ਮੌਕੇ ਪੰਦਰਵਾੜੇ ਸਬੰਧੀ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media