ਜੰਡਿਆਲਾ ਗੁਰੂ, 26 ਜੁਲਾਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਮੁਹੱਲਾ ਗੁਰੂਆਂ ਵਾਲੀ ਗਲੀ ਵਿਚ ਇੱਕ ਅਪਾਹਜ ਵਿਅਕਤੀ ਦੀ ਸਹੁਰੇ ਘਰ ਕਸਬਾ ਪੱਟੀ ਜਿਲਾ੍ਹ ਤਰਨਤਾਰਨ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਕੰਵਲਜੀਤ ਸਿੰਘ ਸਪੁੱਤਰ ਪ੍ਰਕਾਸ਼ ਦਾਸ ਉਮਰ ਕਰੀਬ ੫੪ ਸਾਲ ਜੰਡਿਆਲਾ ਗੁਰੂ ਦੇ ਘਰ ਜੰਦਰੇ ਲੱਗੇ ਹੋਣ ਤੇ ਉਹਨਾ ਦੀ ਗੁਆਂਢਣ ਕੁਲਵਿੰਦਰ ਕੋਰ ਨੇ ਦੱਸਿਆ ਕਿ 25 ਜੁਲਾਈ ਸਵੇਰੇ ਤੜਕੇ ਲਗਭਗ 2.30 ਵਜੇ ਮ੍ਰਿਤਕ ਦੇ ਸਹੁਰੇ ਘਰੋਂ ਉਸਦੀ ਪਤਨੀ ਦਾ ਫੋਨ ਆਇਆ ਕਿ ਕੰਵਲਜੀਤ ਸਿੰਘ ਦੀ ਹਸਪਤਾਲ ਮੋਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਸਵੇਰੇ 8 ਵਜੇ ਲਾਸ਼ ਲੈ ਕੇ ਜੰਡਿਆਲਾ ਗੁਰੂ ਪਹੁੰਚੀ ਤਾਂ ਰਿਸ਼ਤੇ ਵਿਚ ਭੈਣ ਕੁਲਵਿੰਦਰ ਕੋਰ ਨੇ ਕਤਲ ਦੀ ਸ਼ੰਕਾ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।ਜਸਬੀਰ ਕੋਰ ਦਾ ਕੰਵਲਜੀਤ ਨਾਲ ਦੂਸਰਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸਦੇ ਪਹਿਲੇ ਵਿਆਹ ਵਿਚੋਂ 2 ਲੜਕੇ ਉਮਰ ਕਰੀਬ ੧੬ ਸਾਲ ਅਤੇ ੬ ਸਾਲ ਹਨ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੰਵਲਜੀਤ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ ਅਤੇ ਉਹ ਘਰ ਵਿਚ ਇੱਕਲਾ ਹੀ ਰਹਿੰਦਾ ਸੀ।ਪੱਟੀ ਦੇ ਨਿੱਜੀ ਹਸਪਤਾਲ ਜਿਥੇ ਕੰਵਲਜੀਤ ਦਾਖਿਲ ਸੀ, ਦੇ ਡਾਕਟਰ ਨਾਲ ਗੱਲ ਕਰਨ ਤੇ ਉਹਨਾ ਨੇ ਕਿਹਾ ਕਿ ਉਸ ਕੋਲ ਜਦ ਮਰੀਜ਼ ਨੂੰ ਲੈ ਕੇ ਆਏ ਤਾਂ ਊਹ ਮਰ ਚੁੱਕਾ ਸੀ। ਜੰਡਿਆਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ।ਥਾਣਾ ਮੂੱਖੀ ਪਰਮਜੀਤ ਸਿੰਘ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਮ੍ਰਿਤਕ ਦੀ ਇਕ ਭੈਣ ਵਿਦੇਸ਼ ਵਿਚ ਵੀ ਰਹਿੰਦੀ ਹੈ।ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਜਸਬੀਰ ਕੋਰ ਦੀ ਭੈਣ ਨੇ ਕਿਹਾ ਕਿ ਉਸ ਦੀ ਭੈਣ ‘ਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਕੰਵਲਜੀਤ ਸਿੰਘ ਦੀ ਮੋਤ ਕੁਦਰਤੀ ਹੋਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …