ਜੰਡਿਆਲਾ ਗੁਰੂ, 26 ਜੁਲਾਈ (ਹਰਿੰਦਰਪਾਲ ਸਿੰਘ)- 23 ਜੁਲਾਈ ਦੀ ਰਾਤ ਗਲੀ ਕਸ਼ਮੀਰੀਆ ਜੰਡਿਆਲਾ ਗੁਰੂ ਵਿਚ ਨੋਜਵਾਨਾਂ ਦੇ ਦੋ ਗਰੁੱਪਾਂ ਵਿਚ ਹੋਈ ਲੜਾਈ ਵਿਚ ਜਖਮੀ ਹੋਏ ਗਗਨ ਕੁਮਾਰ ਪੁੱਤਰ ਸਵਰਗਵਾਸੀ ਸ਼ੁਭਾਸ਼ ਕੁਮਾਰ ਦੀ ਲੱਤ ਤੇ ਸੱਟ ਲੱਗੀ ਸੀ।ਜਖਮੀ ਗਗਨ ਦੇ ਪਰਿਵਾਰ ਵਾਲਿਆਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਰ 24 ਜੁਲਾਈ ਦੀ ਸਵੇਰ ਪੁਲਿਸ ਚੋਂਕੀ ਜੰਡਿਆਲਾ ਤੋਂ ਪੁਲਿਸ ਵਿਧਵਾ ਅਨੀਤਾ ਰਾਣੀ ਦੇ ਘਰੋਂ ਉਸ ਦੇ ਵੱਡੇ ਲੜਕੇ ਨੂੰ ਆਪਣੇ ਨਾਲ ਲੈ ਗਈ ਜਦੋਂ ਕਿ ਇਕ ਜਖਮੀ ਲੜਕਾ ਘਰ ਮੰਜੇ ਤੇ ਪਿਆ ਹੋਇਆ ਸੀ।25 ਜੁਲਾਈ ਦੀ ਰਾਤ ਕਰੀਬ 11 ਵਜੇ ਫਿਰ ਅਨੀਤਾ ਰਾਣੀ ਦੇ ਘਰ ਹਮਲਾ ਹੋਣ ਦੀ ਸੂਚਨਾ ਮਿਲੀ ।ਸਵੇਰੇ ਸਰਕਾਰੀ ਮਾਨਾਂਵਾਲਾਂ ਹਸਪਤਾਲ ਵਿਚ ਦਾਖਿਲ ਗਗਨ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਅਤੇ ਉਸ ਦੀ ਮੰਮੀ ਘਰ ਵਿਚ ਇੱਕਲੇ ਸੀ।ਵੱਡਾ ਭਰਾ ਪ੍ਰਦੀਪ ਕੁਮਾਰ ਰੋਟੀ ਖਾ ਕੇ ਸੈਰ ਕਰਨ ਲਈ ਗਿਆ ਹੋਇਆ ਸੀ।ਰਾਤ ਕਰੀਬ 11 ਵਜੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਮੰਮੀ ਨੇ ਸੋਚਿਆ ਕਿ ਪ੍ਰਦੀਪ ਵਾਪਿਸ ਆ ਗਿਆ ਹੈ, ਇਸ ਲਈ ਦਰਵਾਜ਼ਾ ਖੋਲ ਦਿੱਤਾ। ਦਰਵਾਜ਼ਾ ਖੁਲਦੇ ਸਾਰ ਵੀ 4, 5 ਲੜਕੇ ਮੰਮੀ ਨੂੰ ਧੱਕਾ ਮਾਰ ਕੇ ਉਨਾਂ ਦੇ ਘਰ ਕਮਰੇ ਵਿਚ ਆ ਗਏ ਜਿਥੇ ਉਹ (ਗਗਨ) ਸੁੱਤਾ ਹੋਇਆ ਸੀ। ਤੇਜ਼ਧਾਰ ਹਥਿਆਰ, ਕ੍ਰਿਪਾਨ ਅਤੇ ਬੇਸ ਬਾਲਾਂ ਨਾਲ ਲੈਸ ਲੜਕਿਆਂ ਵਲੋਂ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਮੰਮੀ ਵਲੋਂ ਚੀਕ ਚਿਹਾੜਾ ਪਾਉਣ ਤੋਂ ਬਾਅਦ ਸਾਰੇ ਲੜਕੇ 2 ਮੋਟਰ ਸਾਈਕਲਾਂ ਉਪੱਰ ਸਵਾਰ ਹੋਕੇ ਫਰਾਰ ਹੋ ਗਏ।ਗਗਨ ਨੇ ਪੁਲਿਸ ਨੂੰ ਦੱਸਿਆ ਕਿ ਇਹਨਾਂ ਵਿਚੋਂ ਇਕ ਲੜਕਾ ਅਕਸਰ ਸਾਡੀ ਗਲੀ ਵਿਚੋਂ ਸਾਜਨ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਕਸ਼ਮੀਰੀਆਂ ਨਾਲ ਦੇਖਿਆ ਜਾਂਦਾ ਹੈ ਅਤੇ ਸਾਨੂੰ ਸ਼ੱਕ ਹੈ ਕਿ ਸਾਡੇ ਘਰ ਉਪੱਰ ਕਾਤਲਾਨਾ ਹਮਲਾ 23 ਜੁਲਾਈ ਦੀ ਘਟਨਾ ਦੇ ਆਧਾਰ ਤੇ ਹੀ ਕਰਵਾਇਆ ਗਿਆ ਹੈ ਤਾਂ ਜੋ ਅਸੀ ਆਪਣੀ ਪੁਲਿਸ ਦਰਖਾਸਤ ਵਾਪਿਸ ਲੈ ਲਈਏ।ਉਧਰ ਚੋਂਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਖਮੀ ਲੜਕੇ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉੱਚ ਅਧਿਕਾਰੀਆਂ ਕੋਲੋ ਮੰਗਿਆ ਇਨਸਾਫ ਦੀ
ਇਸੇ ਦੌਰਾਨ ਗਲੀ ਕਸ਼ਮੀਰੀਆਂ ਵਿਚ ਮੁਆਇਨਾ ਕਰਨ ਆਏ ਚੋਂਕੀ ਇੰਚਾਰਜ ਗੁਰਵਿੰਦਰ ਸਿੰਘ ਅੱਗੇ ਹੰਝੂਆਂ ਅੱਖਾਂ ਨਾਲ ਅਪਨਾ ਦੁਖੜਾ ਰੋਂਕੇ ਵਿਧਵਾ ਅਨੀਤਾ ਰਾਣੀ ਨੇ ਕਿਹਾ ਕਿ ਮੇਰੇ ੨ ਨੋਜਵਾਨ ਲੜਕਿਆਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਜਿਹੜੇ ਲੜਕਿਆ ਨੇ ੨੩ ਜੁਲਾਈ ਦੀ ਰਾਤ ਮੇਰੇ ਲੜਕੇ ਨੂੰ ਜਖਮੀ ਕੀਤਾ ਸੀ, ਉਹ ਅਕਸਰ ਇਕ ਦੋ ਮਹੀਨੇ ਬਾਅਦ ਗਲੀ ਵਿਚ ਗੁੰਡਾਗਰਦੀ ਕਰਦੇ ਰਹਿੰਦੇ ਹਨ ਅਤੇ ਸਿਆਸੀ ਦਬਾਅ ਹੇਠ ਆਪਣਾ ਬਚਾਅ ਕਰ ਲੈਂਦੇ ਹਨ ਜਾਂ ਫਿਰ ਮੁਆਫੀਆਂ ਮੰਗਦੇ ਰਹਿੰਦੇ ਹਨ।ਅਨੀਤਾ ਰਾਣੀ ਨੇ ਅੰਮ੍ਰਿਤਸਰ ਪੁਲਿਸ ਜਿਲਾ੍ਹ ਦਿਹਾਤੀ ਐਸ. ਐਸ. ਪੀ, ਐਸ.ਪੀ ਹੈੱਡ ਕੁਆਟਰ, ਡੀ.ਐਸ.ਪੀ ਜੰਡਿਆਲਾ ਕੋਲੋ ਮੰਗ ਕੀਤੀ ਕਿ ਅਜਿਹੇ ਗੁੰਡਾ ਅਨਸਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਗੁੰਡਾ ਗਰਦੀ ਨੂੰ ਨੱਥ ਪਾਈ ਜਾਵੇ।