ਤਰਸਿੱਕਾ, 24 ਜੁਲਾਈ (ਕਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਮਹਿਤਾ ਜੋਨ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ ਅਤੇ ਹਰਵਿੰਦਰ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਮੱਤੇਵਾਲ, ਮਹਿਸਮਪੁਰ, ਭੋਏਵਾਲ, ਸੈਦੋਲੇਹਲ, ਚਾਟੀਵਿੰਡ ਲੇਹਲ, ਤੰਦੇਲ ਆਦਿ ਪਿੰਡਾ ਦੇ ਕਿਸਾਨਾ ਅਤੇ ਮਜਦੂਰਾ ਵੱਲੋ ਮਹਿੰਗਾਈ ਦੇ ਖਿਲਾਫ ਅੱਡਾ ਖਜਾਲਾ ਵਿਖੇ ਅੰਮ੍ਰਿਤਸਰ-ਮਹਿਤਾ ਰੋਡ ਜਾਮ ਕਰਕੇ ਪੰਜਾਬ ਅਤੇ ਕੇਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਤਾ ਜੋਨ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ ਹਰਵਿੰਦਰ ਸਿੰਘ ਭਲਾਈਪੁਰ ਤੇ ਮੁਖਤਾਰ ਸਿੰਘ ਅਰਜਨ ਮਾਂਗਾ ਨੇ ਕਿਕਿਸਾਨਾਂ ਨੂੰ ਬਿਜਲੀ ਸਪਲਾਈ 8 ਘੰਟੇ ਦਿੱਤੀ ਜਾਵੇ ਤੇ ਢਾਣੀਆਂ ਨੂੰ 24 ਘੰਟੇ ਅਰਬਨ ਬਿਜਲੀ ਸਪਲਾਈ ਨਾਲ ਜੋੜਿਆ ਜਾਵੇ। ਵੀ.ਡੀ.ਐਸ ਸਕੀਮ 1200 ਰੁ: ਪ੍ਰਤੀ ਹਾਰਸ ਪਾਵਰ ਨਾਲ ਲਾਗੂ ਕੀਤੀ ਜਾਵੇ ਅਤੇ ਘਰਾਂ ਵਿਚੋ ਮੀਟਰ ਕੱਢਣੇ ਬੰਦ ਕੀਤੇ ਜਾਣ।ਪਾਵਰ ਕਾਮ ਵੱਲੋ ਕਿਸਾਨਾਂ ਅਤੇ ਮਜਦੂਰਾਂ ਨੂੰ ਲੱਖਾਂ ਰੁਪਏ ਦੇ ਪਾਏ ਜੁਰਮਾਨੇ ਅਤੇ ਪਰਚੇ ਰੱਦ ਕੀਤੇ।ਜੈਮਲ ਸਿੰਘ ਸੈਦੋਲੇਹਲ, ਸੇਵਾ ਸਿੰਘ ਸੈਦੋਲੇਹਲ, ਸੁਖਜੀਤ ਸਿੰਘ ਤੰਦੇਲ, ਸੁਖਦੇਵ ਸਿੰਘ ਚਾਟੀਵਿੰਡ, ੁਸੁਲੱਖਣ ਸਿੰਘ ਸੈਦੋਕੇ, ਜਸਪਾਲ ਸਿੰਘ ਚੂੰਘ, ਸਵਿੰਦਰ ਸਿੰਘ ਚੱਨਣਕੇ, ਮਲਕੀਤ ਸਿੰਘ ਚਾਟੀਵਿੰਡ ਅਤੇ ਤਰਸੇਮ ਸਿੰਘ ਚਾਟੀਵਿੰਡ ਆਦਿ ਆਗੂ ਵੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …