ਤਰਸਿੱਕਾ, 26 ਜੁਲਾਈ (ਕਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋ ਬਾਰਡਰ ਰੇਂਜ ਦੇ ਚੀਫ ਇੰਜੀਨੀਅਰ ਅੰਮ੍ਰਿਤਸਰ ਦੇ ਦਫਤਰ ਮੋਹਰੇ ਧਰਨਾ 1 ਅਗਸਤ 2014 ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਜੋਹਲ ਅਤੇ ਮੁਖਬੈਨ ਸਿੰਘ ਜੋਧਾਨਗਰੀ ਨੇ ਵੱਖ ਵੱਖ ਪਿੰਡਾ ਵਿੱਚ ਮੀਟਿੰਗਾਂ ਦੋਰਾਨ ਲੋਕਾਂ ਨੂੰ ਬਿਜਲੀ ਦੋਰਾਨ ਆ ਰਹੀਆਂ ਮੁਸ਼ਕਲਾਂ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੀਫ ਦਫਤਰ ਅੰਮ੍ਰਿਤਸਰ ਪੁੱਜਣ ਦੀ ਅਪੀਲ ਕੀਤੀ। ਇਸ ਮੀਟਿੰਗ ਦੋਰਾਨ ਜੋਹਲ ਨੇ ਲੋਕਾਂ ਨੂੰ ਜਾਗਰੂਕ ਕੀਤਾ। ਕਿ ਵੀ.ਡੀ.ਐਸ ਸਕੀਮ 1200 ਰੁ: ਪ੍ਰਤੀ ਹਾਰਸ ਪਾਵਰ ਲਾਗੂ ਕਰਵਾਉਣ ਅਤੇ ਪਾਵਰਕਾਮ ਵੱਲੋ ਕਿਸਾਨਾ ਅਤੇ ਮਜਦੂਰਾਂ ਨੂੰ ਲੱਖਾਂ ਰੁਪਏ ਦੇ ਪਾਏ ਜੁਰਮਾਨੇ ਅਤੇ ਪਰਚੇ ਰੱਦ ਕਰਵਾਉਣ ਦੇ ਸਬੰਧ ਵਿੱਚ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਵਾਈਆਂ ਗਈਆਂ।ਜਿਸ ਵਿੱਚ ਜੋਧਾਨਗਰੀ, ਡੇਅਰੀਵਾਲ, ਕਾਲੇਕੇ, ਸਧਾਰ, ਨਿਰੰਜਣਪੁਰ, ਕਲੇਰ ਘੁਮਾਣ, ਚੀਮਾਂ ਬਾਠ, ਰਈਆ, ਆਦਿ ਸ਼ਤਮਲ ਸਨ। ਇਸ ਮੌਕੇ ਤਲਵਿੰਦਰ ਸਿੰਘ ਜੋਧਾਨਗਰੀ, ਮੰਗਲ ਸਿੰਘ ਡੇਅਰੀਵਾਲ, ਸਤਨਾਮ ਸਿੰਘ ਸਧਾਰ, ਬਲਵਿੰਦਰ ਸਿੰਘ ਲੋਹਗੜ੍ਹ, ਜੱਸਾ ਸਿੰਘ ਨਿਰੰਜਣਪੁਰ, ਚਰਨ ਸਿੰਘ ਕਲੇਰ ਘੁਮਾਣ, ਸੁਰਜੀਤ ਸਿੰਘ ਕੰਗ ਰਈਆਂ, ਜਰਨੈਲ ਸਿੰਘ ਚੀਮਾਂਬਾਠ ਆਦਿ ਆਗੂ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …