ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ)-ਸੁਲਤਾਨਵਿੰਡ ਪਿੰਡ ਨਜ਼ਦੀਕ ਸ:ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਅੱਜ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਦਾ ਕਾਫਲਾ ਚੌਕ ਚਾਟੀਵਿੰਡ ਤੋਂ ਰਵਾਨਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਖਤੀਆਂ ਫੜੀ ਇਹ ਵਰਕਰ ਰੈਲੀ ਵਿਚ ਸ਼ਾਮਿਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ: ਬੁਲਾਰੀਆ ਵਲੋਂ ਸੁਲਤਾਨ ਵਿਚ ਇਲਾਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਂਦਿਆਂ 285 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਸ: ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਜਾ ਰਹੀ ਹੈ । ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ, ਸ਼ਾਮ ਲਾਲ, ਬਲਵਿੰਦਰ ਸਿੰਘ ਬਿੱਲਾ, ਹਰਿੰਦਰ ਸਿੰਘ ਪਾਰੋਵਾਲ, ਗੁਰਸ਼ਰਨ ਸਿੰਘ ਨਾਮਧਾਰੀ, ਸਤਿੰਦਰਪਾਲ ਸਿੰਘ, ਰਾਜੂ ਮੱਤੇਵਾਲ, ਕੁਲਦੀਪ ਸਿੰਘ ਪਾਰੋਵਾਲ, ਸਵਿੰਦਰ ਸਿੰਘ ਵਸੀਕਾ, ਗੁਰਮਖ ਸਿੰਘ ਖਾਲਸਾ, ਤਿਲਕ ਰਾਜ, ਜਸਪਾਲ ਸਿੰਘ ਜੱਜੀ, ਰੋਬਿਨ, ਮਨਿੰਦਰ ਸਿੰਘ ਗਰੋਵਰ, ਜਤਿੰਦਰ ਕੋਰ, ਸਤਨਾਮ ਕੌਰ, ਰਾਜ ਕੌਰ, ਉਸ਼ਾ ਪ੍ਰਧਾਨ, ਰਜਿੰਦਰ ਸਿੰਘ ਬਿੱਟੂ, ਨਵਜੀਤ ਸਿੰਘ ਲੱਕੀ, ਗੁਰਮਖਬੀਰ ਸਿੰਘ, ਬੰਟੀ ਪਹਿਲਵਾਨ, ਬਹਾਦਰ ਸਿੰਘ, ਬੰਟੀ ਪਹਿਲਵਾਨ ਅਨਿਲ ਮਨਚੰਦਾ, ਗਗਨਦੀਪ ਸਿੰਘ, ਗੁਰਬਖਸ਼ ਸਿੰਘ, ਵਿਪਨ ਮਹੰਤ, ਮਦਨ ਗੋਪਾਲ ਸ਼ਾਗਾ, ਮਨੀਸ਼ ਬਹਿਲ, ਗੁਰਪਾਲ ਸਿੰਘ, ਅਵਤਾਰ ਸਿੰਘ ਟੀਟੂ, ਰੰਜਨ, ਮਾਨ ਸਿੰਘ, ਲਾਡੀ ਜੋਸ਼ਨ, ਦਵਿੰਦਰ ਸਿੰਘ ਆਦਿ ਮੌਜੂਦ ਸਨ।
Check Also
ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …