ਅਧਿਆਪਕ ਡਾਇਰੀ, ਮਿਡ ਡੇ ਮੀਲ ਤੇ ਸੀ ਸੀ ਈ ਰਿਕਾਰਡ ਵਿਚ ਊਣਤਾਈਆਂ
ਬਟਾਲਾ, 29 ਜੁਲਾਈ (ਨਰਿੰਦਰ ਬਰਨਾਲ)- ਪੰਚਾਇਤ ਤੇ ਗਰਾਮ ਵਿਕਾਸ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਸਿਖਿਆ ਅਫਸਰ (ਜਿਲਾ ਪ੍ਰੀਸ਼ਦ) ਗੁਰਦਾਸਪੁਰ ਸ੍ਰੀ ਅਮਰਜੀਤ ਸਿੰਘ ਭਾਟੀਆ ਵੱਲੋ ਬੀਤੇ ਦਿਨੀ ਜਿਲੇ ਦੇ ਵੱਖ ਵੱਖ ਸਕੂਲਾਂ ਦੀ ਚੈਕਿੰਗ ਕੀਤੀ ।ਜਿਸ ਦੌਰਾਨ ਸ੍ਰੀ ਭਾਟੀਆ ਨੇ ਦੱਸਿਆ ਕਿ ਕੂੰਟ ਸਕੂਲ ਵਿਚ 31 ਵਿਦਿਆਰਥੀਆਂ ਵਿਚੋਂ 6 ਵਿਦਿਆਰਥੀ ਹੀ ਹਾਜ਼ਰ ਸਨ। ਮਨਸੂਰਕੇ 12 ਵਿਚੋਂ ਇੱਕ, ਚੀਮਾਂ ਸਕੂਲ ਵਿਚ 60 ਬੱਚਿਆਂ ਵਿਚੋਂ 31 ਵਿਦਿਆਰਥੀ, ਹਾਜ਼ਰ ਪਾਏ ਗਏ। ਕੋਟ ਟੋਡਰ ਮੱਲ ਸਕੂਲ ਸੱਤ ਵੱਜ ਕੇ ਤੀਹ ਮਿੰਟ ਸਕੂਲ ਵਿਚ ਕੋਈ ਵੀ ਅਧਿਆਪਕ ਹਾਜ਼ਰ ਨਹੀ ਸੀ, ਜਦ ਕਿ ਦਿਨਸ਼ ਅੱਤਰੀ ਅਧਿਆਪਕ ਦਸ ਮਿੰਟ ਸਕੂਲ ਲੇਟ ਆਇਆ । ਬਾਕੀ ਦੋ ਅਧਿਆਪਕ ਸਰਬਜੀਤ ਕੌਰ ਤੇ ਸੁਰਿੰਦਰ ਕੌਰ ਦੀ ਸਕੂਲ ਵਿਖੇ ਕੋਈ ਵੀ ਸੂਚਨਾ ਨਹੀ ਸੀ । ਸਕੂਲ ਵਿਚ ਮਿਡ ਡੇ ਮੀਲ, ਅਧਿਆਪਕ ਡਾਇਰੀਆਂ, ਸੀ ਸੀ ਈ ਰਜਿਸਟਰ ਕਾਫੀ ਊਣਤਾਈਆਂ ਪਾਈਆਂ ਗਈਆਂ। ਇਸ ਸਭ ਦੀ ਰਿਪੋਰਟ ਪੰਚਾਇਤ ਤੇ ਗਰਾਮੀਨ ਵਿਕਾਸ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੂੰ ਭੇਜ ਦਿਤੀ ਗਈ ਹੈ, ਇਸ ਚੈਕਿੰਗ ਟੀਮ ਵਿਚ ਜਿਲਾ ਸਿਖਿਆ ਅਫਸਰ ਸ੍ਰੀ ਅਮਰਜੀਤ ਸਿੰਘ ਭਾਟੀਆ ਦੇ ਨਾਲ ਸ੍ਰੀ ਰਾਮ ਲਾਲ ਲੈਕਚਰਾਰ ਤੇ ਮੁਕੇਸ ਕੁਮਾਰ ਹਾਜਰ ਸਨ।