Sunday, December 22, 2024

ਜਿਲਾ ਪੱੱਧਰੀ ਸਪੈਲਿੰਗ ਮੁਕਾਬਲੇ ਸਫਲਤਾ ਪੂਰਵਕ ਸੰਪੰਨ

ਜਿਲਾ ਸਿਖਿਆ ਅਫਸਰ ਸੰਕੈਡਰੀ ਵੱਲੋ ਜੇਤੂਆਂ ਨੂੰ ਸਰਟੀਫਿਕੇਟ ਤੇ ਸਨਮਾਨ ਦਿਤੇ

PPN290701
ਬਟਾਲਾ, 29  ਜੁਲਾਈ (ਨਰਿੰਦਰ ਬਰਨਾਲ)-  ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾਂ ਕਰਦਿਆਂ ਸ੍ਰੀ ਸਿਮਰਤਪਾਲ ਸਿੰਘ ਤੇ ਨਰਿੰਦਰ ਸਿੰਘ ਬਿਸਟ ਦੀਆਂ ਕੋਸਿਸਾਂ ਸਦਕਾ ਜਿਲਾ ਭਰ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਦੇ  ਅੰਗਰੇਜੀ ਵਿਸੇ ਦੇ ਸਪੈਲਿੰਗ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗੁਰਦਾਸਪੁਰ ਵਿਖੇ  ਕਰਵਾਏ , ਬਲਾਕਾਂ ਤੋ ਬਾਅਦ ਜਿਲਾ ਪੱਧਰੀ ਕਰਵਾਏ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀ ਸੈ ਸਕੂਲ ਫਤਿਗੜ ਚੂੜੀਆਂ ਪਹਿਲੇ ਸਥਾਂਨ , ਸਰਕਾਰੀ ਹਾਈ ਸਕੂਲ ਪੰਜਗਰਾਈਆਂ ਦੂਸਰੇ ਸਥਾਨ ਅਤੇ ਸ੍ਰੀ ਹਰਗੋਬਿੰਦ ਪੁਰ ਹਾਈ ਸਕੂਲ ਤੀਸਰੇ ਸਥਾਂਨ ਤੇ ਰਹੇ। ਇਨਾਮ ਤੇ ਸਨਮਾਨ ਸਮਾਰੋਰ ਵਿਚ ਵਿਦਿਆਰਥਂੀਆਂ ਨੂੰ ਸਨਮਾਨ ਚਿੰਨ ਤੇ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਨੂੰ ਜਿਲਾ ਸਿਖਿਆ ਅਫਸਰ ਸੈਕੰਡਰੀ ਵੱਲੋ ਪ੍ਰਸੰਸਾ ਪੱਤਰ ਦਿਤੇ ਗਏ। ਇਸ ਮੌਕੇ ਡੀ ਈ ਉ ਸ੍ਰੀ ਸੈਣੀ ਨੇ ਆਪਣੇ ਸੰਬੋਧਨੀ ਭਾਂਸ਼ਣ ਵਿਚ ਕਿਹਾ ਕਿ ਇਹ ਸਕੂਲ ਪੱੱਧਰੀ ਮੁਕਾਬਲੇ ਵਿਦਿਆਰਥੀਆਂ ਦੀ ਸੋਚ ਸ਼ਕਤੀ ਵਿਚ ਵਾਧਾਂ ਕਰਦੇ ਹਨ, ਜਿਸ ਨਾਲ ਵਿਦਿਆਰਥੀ ਜਿੰਦਗੀ ਵਿਚ ਤਰੱਕੀਆਂ ਕਰਦੇ ਹਨ। ਜਿਹੜੇ ਅਧਿਆਪਕਾਂ ਨੇ ਇਹਨਾ ਵਿਦਿਆਾਰਥੀਆਂ ਨੂੰ ਮੁਕਾਬਲੇ ਵਾਸਤੇ ਤਿਆਰ ਕੀਤਾ ਹੈ ਉਹ ਵੀ ਧਨਵਾਦ ਦੇ ਹੱਕ ਦਾਰ ਹਨ। ਇਸ ਮੌਕੇ ਨਰਿੰਦਰ ਸਿੰੰਘ ਬਿਸਟ, ਸਿਮਰਤਪਾਲ ਸਿੰਘ ਰਮਸਾ ਕੋਆਰਡੀ  ਨੇਟਰ, ਪਰਮਿੰਦਰ ਸਿੰੰਘ ਜਿਲਾ ਗਾਈਡੈਸ ਅਫਸਰ, ਜਸਵੰਤ ਸਿੰਘ ਡੀ ਆਰ ਪੀ, ਈ ਡੀ ਅਰ ਐਮ ਪੰਕਜ ਕੁਮਾਰ,ਸਕੋਰਰ ਸਤਨਾਮ ਸਿੰੰਘ ਲੇਹਲ, ਹਰਵਿੰਦਰ ਕੌਰ ਕਾਹਨੂੰਵਾਨ, ਨਵਨੀਤ ਕੌਰ , ਸਿਮਰਨਜੀਤ ਕੌਰ ਪੰਜਗਾਰਾਈਆਂ, ਰੁਪਿੰਦਰ ਧਾਂਲੀਵਾਲ, ਰੈਨੂੰ ਬਾਲਾ, ਰਮਿਦਰ ਸਿੰਘ ਰੂੜਾਂ ਬੁਟਰ ਆਦਿ ਹਾਜਰ ਸਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply