ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ
ਲਾਹੌਰੀਆ ਨੇ ਆਖਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਬਲਾਕਾਂ ਵਿਚ ਸਕੂਲਾਂ ਦੀ ਗਿਣਤੀ ਨੂੰ ਇੱਕਸਾਰ ਕਰਨ ਸਬੰਧੀਨ ਜੋ ਪ੍ਰਪੋਜ਼ਲ ਬਣਾਈ ਹੈ, ਉਹ ਬਿਲਕੁੱਲ ਗਲਤ ਹੈ।ਲਾਹੌਰੀਆ ਨੇ ਦੱਸਿਆ ਕਿ ਇਸ ਪ੍ਰਪੋਜਲ ਵਿਚ ਨਾ ਤਾਂ ਸਕੂਲਾਂ ਦੀ ਦੂਰੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਨਾ ਹੀ ਅਧਿਆਪਕਾਂ ਦੀ ਸਹੂਲਤ ਨੂੰ ਵੇਖਿਆ ਗਿਆ ਹੈ।ਉਹਨਾਂ ਕਿਹਾ ਕਿ ਇਹ ਪ੍ਰਪੋਜ਼ਲ ਇੱਕ ਕਮਰੇਂ ਵਿੱਚ ਬੈਠ ਕੇ ਬਿਨੵਾਂ ਸਿੱਖਿਆ ਸਾਸ਼ਤਰੀਆਂ, ਬਿਨੵਾਂ ਯੂਨੀਅਨ ਆਗੂਆਂ ਅਤੇ ਅਧਿਆਪਕਾਂ ਦੀ ਸਲਾਹ ਤੋ ਬਿਨੵਾ ਤਿਆਰ ਕੀਤੀ ਗਈ ਇਸ ਪ੍ਰਪੋਜ਼ਲ `ਤੇ ਤੁਰੰਤ ਰੋਕ ਲਗਾਈ ਜਾਵੇ, ਨਹੀ ਤਾਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਸ ਦਾ ਤਿੱਖਾ ਵਿਰੋਧ ਕਰੇਗੀ।ਇਸ ਮੌਕੇ ਮਲਕੀਤ ਸਿੰਘ ਕਦਗਿੱਲ, ਸੁਖਰਾਜ ਸਿੰਘ ਕਾਹਲੋਂ, ਜਗਮੀਤ ਸਿੰਘ ਬੇਦੀ, ਹਰਜ਼ਿੰਦਰਪਾਲ ਸਿੰਘ ਸਠਿਆਲ਼ਾ, ਗੁਰਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਔਲਖ, ਹੀਰਾ ਸਿੰਘ ਪੱਡਾ ਸੁਰਿੰਦਰ ਸਿੰਘ ਬਾਠ, ਸੁਲੱਖਣ ਸਿੰਘ ਬੇਰੀ ਆਦਿ ਆਗੂ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media