Tuesday, April 30, 2024

ਪੰਜਾਬੀ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਣ

PPN2101201811ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਦੇ ਸਹਿਯੋਗ ਨਾਲ ਸਿਰਜਨਾ ਕਲਾ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਪ੍ਰਸਿੱਧ ਨਾਟਕਕਾਰ ਦਵਿੰਦਰ ਸਿੰਘ ਗਿੱਲ ਦਾ ਲਿਖਿਆ ਅਤੇ ਨਰਿੰਦਰ ਸਾਂਘੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਇਸ ਨਾਟਕ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰਿੰਦਰ ਸੋਹਲ ਨੇ ਤਿਆਰ ਕੀਤਾ। ਦਵਿੰਦਰ ਸਿੰਘ ਗਿੱਲ ਮੋਗਾ ਦਾ ਲਿਖਿਆ ਇਸ ਨਾਟਕ ਰਾਹੀਂ ਬੀਤੇ ਸਮੇਂ ਦੇ ਪ੍ਰੇਮ ਪ੍ਰਸੰਗ ਕਿਸਿਆਂ ਦੇ ਪਾਤਰ ਹੀਰ-ਰਾਂਝਾ, ਮਿਰਜਾ ਸਾਹਿਬਾਂ, ਖੀਵਾ, ਚੂਚਕ, ਮਲਦੀ, ਕੈਦਂੋ ਆਦਿ ਨੂੰ ਅਜੋਕੇ ਦੌਰ ਵਿੱਚ ਮਾਡਰਨ ਦਿੱਖ ਦੇ ਕੇ ਜਿਥੇ ਭਾਵਪੂਰਤ ਤਰੀਕੇ ਨਾਲ ਵਿਅੰਗ ਹੀ ਨਹੀਂ ਕੱਸਿਆ ਸਗੋਂ ਅੱਜ ਦੇ ਦੌਰ ਵਿੱਚ ਪੂਰੇ ਸਮਾਜ ਵਿੱਚ ਆਨਿਘਾਰ ਨੂੰ ਵੀ ਬਾਖੂਬੀ ਸਫ਼ਲਤਾ ਨਾਲ ਚਿਤਾਰਿਆ ਹੈ।ਨਾਟਕ ਦੀ ਕਹਾਣੀ ਵਿੱਚ ਸਮਾਜਿਕ ਲਾਹਨਤਾਂ ਵਿਚੋਂ ਕਿਸਾਨੀ ਦੀ ਦੁਰਦਸ਼ਾ, ਵਿਦੇਸ਼ ਜਾਣ ਦੀ ਅੰਨੀ ਦੌੜ, ਮਾਦਾ ਭਰੂਣ ਹੱਤਿਆ, ਗਲਤ ਤਰੀਕੇ ਨਾਲ ਪੈਸਾ ਕਮਾਉਣਾ ਅਤੇ ਦਹੇਜ ਦੀ ਲਾਹਣਤ ਆਦਿ ਨੂੰ ਵੀ ਕੇਂਦਰਿਤ ਕੀਤਾ ਹੈ।ਇਸ ਹਾਸਰਸ ਵਿਅੰਗ ਸ਼ੈਲੀ ਦਾ ਦਿਲ ਟੁੰਬਵਾ ਕਲਾਈ ਮੈਕਸ ਨਿਰਦੇਸ਼ਕ ਨਰਿੰਦਰ ਸਾਂਘੀ ਦੇ ਹੁਨਰ ਦੀ ਗਹਿਰੀ ਛਾਪ ਛੱਡਦਾ ਹੈ। ਇਸ ਨਾਟਕ ਦੇ ਪਾਤਰ ਅਜੇ ਤ੍ਰੇਹਨ, ਪ੍ਰਗਿਆ ਭਾਰਤੀ, ਨਿਸ਼ਾਨ ਗਿੱਲ, ਹਰਜਿੰਦਰ ਸਰਕਾਰੀਆ, ਐਲਫ਼ੋਂਸਾ, ਬਜਿੰਦਰ ਸਿੰਘ, ਸ਼ਮੀਰ ਕਮਲ, ਅਨੀਸ਼ ਨਈਅਰ, ਗੁਰਪ੍ਰੀਤ, ਰਮਨ ਪੰਨੂ, ਸੋਨੀਆ, ਮਾਧਵ ਆਦਿ ਨੇ ਦਮਦਾਰ ਅਦਾਕਾਰੀ ਵਿਖਾਈ।ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪਰਮਜੀਤ ਸਿੰਘ, ਰੇਨੂ ਸਿੰਘ, ਹਰਦੀਪ ਗਿੱਲ, ਗੁਰਤੇਜ ਮਾਨ, ਮੁਕੇਸ਼ ਕੁੰਦਰਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply