ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਨੇ ਐਲਾਨ ਕੀਤਾ ਹੈ ਕਿ ਵੈਸਾਖੀ ਮੌਕੇ ਦਿੱਲੀ ਵਿਖੇ ਇਕ ਸ੍ਰੀ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਬੁਲਾਈ ਜਾਵੇਗੀ ਤਾਂ ਜੋ ਦੁਨੀਆ ਭਰ ਵਿਚ ਸਤਿਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਅਧੁਨਿਕ ਢੰਗ ਤਰੀਕੇ ਅਪਨਾਊਣ ਲਈ ਸਮੂੰਹ ਗੁਰੂ ਨਾਨਕ ਨਾਮ ਲੇਵਾ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਨਾਲ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਸਮੇ ਸਮੇ ਤੇ ਗੁਰੂ ਨਾਨਕ ਨਾਮ ਲੇਵਾ ਵਿਚ ਜੋ ਮੱਤਭੇਦ ਪੈਦਾ ਹੋਏ ਹਨ ਉਨਾ ਨੂੰ ਦੂਰ ਕਰਨ ਲਈ ਅਜਿਹੀ ਕਾਨਫੰਰਸ ਦਾ ਹੋਣਾ ਬੇਹਦ ਜਰੂਰੀ ਹੈ। ਉਨਾ ਕਿਹਾ ਕਿ ਵਿਸ਼ਵ ਸ਼ਾਂਤੀ ਦਾ ਇਕੋ ਇਕ ਹੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ, ਵਿਚਾਰਧਾਰਾ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਹੈ। ਉਨਾ ਕਿਹਾ ਕਿ ਅੱਜ ਸਾਡੇ ਸਮਾਜ ਵਿਚ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਜੋ ਪ੍ਰੰਪਰਾ ਚਲ ਪਈ ਹੈ ਉਸ ਨੂੰ ਵੀ ਖਤਮ ਕਰਨ ਦੀ ਲੋੜ ਹੈ ਦੁਖ ਦੀ ਗਲ ਹੈ ਕਿ ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲੇ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋ ਲਾਂਭੇ ਚਲੇ ਗਏ ਹਨ, ਵਿਖਾਵੇ ਤੇ ਫਜੂਲ ਖਰਚ ਨੂੰ ਹੀ ਸਭ ਕੁਝ ਮੰਨ ਲਿਆ ਹੈ। ਠਾਕੁਰ ਦਲੀਪ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਸਭ ਤੋ ਪਹਿਲਾਂ ਸਾਨੂੰ ਧਾਰਮਿਕ ਸਮਾਗਮਾਂ ਤੇ ਫਜੂਲ ਖਰਚੀ ਬੰਦ ਕਰਨ ਦੀ ਲੋੜ ਹੈ, ਗੁਰੂ ਨਾਨਕ ਸਾਹਿਬ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਸਿਆ ਸੀ ਪਰ ਅੱਜ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਧਾਰਮਿਕ ਦਿਹਾੜੇ ਮਨਾਉਣ ਸਮੇ ਗੁਰੂ ਦੇ ਸਾਰੇ ਬਚਨ ਛਿੱਥੇ ਟੰਗ ਕੇ ਸਾਦਗੀ ਦੀ ਬਜਾਏ ਫਜੂਲ ਖਰਚੀਆਂ ਕਰਨ ਤਕ ਸੀਮਤ ਹੋ ਕੇ ਰਹਿ ਗਏ ਹਨ। ਉਨਾ ਕਿਹਾ ਕਿ ਭਾਂਤ ਭਾਂਤ ਦੇ ਲੰਗਰ ਲਾ ਕੇ ਧਾਰਮਿਕ ਦਿਹਾੜੇ ਮਨਾਉਣ ਦੀ ਬਜਾਏ ਸਾਨੂੰ ਗਰੀਬ ਬਚਿਆਂ ਦੀ ਪੜਾਈ, ਨਵੇ ਵਿਦਿਅਕ ਅਦਾਰੇ ਖੋਹਲਣ, ਸਿਹਤ ਸੇਵਾਵਾਂ ਵਲ ਧਿਆਨ ਦੇਣ ਸਮੇਤ ਸਮਾਜਿਕ ਕਾਰਜਾਂ ਵਲ ਧਿਆਨ ਦੇਣ ਦੀ ਲੋੜ ਹੈ। ਉਨਾ ਕਿਹਾ ਕਿ ਅਸੀ ਸਾਰੇ ਬਾਕੀ ਫਿਰਕਿਆਂ ਵਿਚ ਬਾਅਦ ਚ ਹਾਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਹਾਂ ਤੇ ਸਾਡਾ ਸਾਰਿਆਂ ਦਾ ਫਰਜ਼ ਬੰਨਦਾ ਹੈ ਕਿ ਅਸੀ ਗੁਰੂ ਨਾਨਕ ਦੀ ਵਿਚਾਰ ਧਾਰਾ ਨੂੰ ਆਮ ਲੋਕਾਂ ਤਕ ਲੈ ਕੇ ਜਾਈਏ। ਇਸ ਮੌਕੇ ਭਾਈ ਮਹਿੰਗਾ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਦਰਸ਼ਨ ਸਿੰਘ, ਸੂਬਾ ਤੀਰਥ ਸਿੰਘ, ਸੂਬਾ ਭਜਨ ਸਿੰਘ ਮਹਿੱਦੀਪੁਰ, ਡਾਕਟਰ ਸੁਖਦੇਵ ਸਿੰਘ, ਇੰਦਰ ਸਿੰਘ, ਸਾਹਿਬ ਸਿੰਘ ਤੇ ਸੁਰੈਣ ਸਿੰਘ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …