ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਵਿਖੇ ‘ਵਾਤਾਵਰਣ ਬਚਾਉਣ ਸਬੰਧੀ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ‘ਤੇ ਇਕ ਮਹੱਤਵਪੂਰਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਜੂਨੀਆਟਾ ਕਾਲਜ, ਪੈਨੀਸਿਲਵੇਨੀਆ (ਅਮਰੀਕਾ) ਦੀ ਧਾਰਮਿਕ ਵਿਭਾਗ ਦੀ ਪ੍ਰੋਫ਼ੈਸਰ ਡਾ. ਸੁਸਨ ਪਰਿਲ ਨੇ ਕਿਹਾ ਕਿ ਗੁਰਬਾਣੀ ‘ਚ ਵਾਤਾਵਰਣ ਸੰਭਾਲ ਗਿਆਨ ਦਾ ਖਾਸ ਮਹੱਤਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ਬੜੀ ਗੂੜੀ ਦ੍ਰਿਸ਼ਟੀ ਨਾਲ ਵਾਚਿਆ ਹੈ ਅਤੇ ਗੁਰੂਆਂ ਨੇ ਚੋਗਿਰਦੇ ਨੂੰ ਸਾਫ਼-ਸੁੱਥਰਾ ਰੱਖਣ ਲਈ ਆਪਣੇ ਚੇਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕੀਤਾ ਹੈ। ਡਾ. ਸੁਸਨ ਨੇ ਇਸ ਸੈਮੀਨਾਰ ਜੋ ਕਿ ਅਮਰੀਕਾ ਦੀ ਵਾਤਾਵਰਣ ਸੰਭਾਲ ਵਿਸ਼ੇ ਦੀ ਗੈਰ-ਸਰਕਾਰੀ ਸੰਸਥਾ ਈਕੋਸਿੱਖ ਦੁਆਰਾ ਆਯੋਜਿਤ ਕੀਤਾ ਗਿਆ ਸੀ, ਦੌਰਾਨ ਗੁਰਬਾਣੀ ‘ਚ ਦਰਜ ਸੰਦੇਸ਼ਾਂ ਖਾਸ ਤੌਰ ‘ਤੇ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੋਈ ਵੀ ਧਾਰਮਿਕ ਗ੍ਰੰਥ ਨਹੀਂ ਮਿਲਿਆ, ਜਿਸ ‘ਚ ਆਪਣੇ ਆਲੇ-ਦੁਆਲੇ ਨੂੰ ਸੰਭਾਲਣ ਅਤੇ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਇੰਨ੍ਹੇ ਜ਼ੋਰਦਾਰ ਤਰੀਕੇ ਨਾਲ ਦਰਜ ਹੋਵੇ। ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਈਨਾਂਸ ਸਕੱਤਰ ਤੇ ਈਕੋਸਿੱਖ ਦੇ ਸਥਾਨਕ ਮੁੱਖੀ ਸ: ਗੁਨਬੀਰ ਸਿੰਘ ਨੇ ਨੌਜਵਾਨਾਂ ਨੂੰ ਦੂØਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਧਰਤੀ ‘ਤੇ ਜ਼ਿੰਦਗੀ ਦੀ ਨਿਰਭਰਤਾ ਸਾਡੇ ਵਾਤਾਵਰਣ ‘ਤੇ ਨਿਰਭਰ ਹੈ ਅਤੇ ਜੇਕਰ ਅਸੀ ਇਸਦੀ ਸੰਭਾਲ ਨਹੀਂ ਕਰਦੇ ਤਾਂ ਜੀਵਨ ਵੀ ਖ਼ਤਰੇ ‘ਚ ਪੈ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨਾਲ ਮਿਲਕੇ ਡਾ. ਪਰਿਲ ਤੇ ਉਨ੍ਹਾਂ ਨਾਲ ਆਏ ਸਾਥੀ ਟਰੈਵਿਸ ਨੂੰ ਸਨਮਾਨਿਤ ਵੀ ਕੀਤਾ। ਸ: ਗੁਨਬੀਰ ਸਿੰਘ ਨੇ ਕਿਹਾ ਕਿ ਡਾ. ਪਰਿਲ ਤੇ ਟਰੈਵਿਸ ਨਾਲ ਮਿਲਕੇ ਸੰਗਤ ਨਾਲ ਕੱਲ੍ਹ ਸ਼ਾਮ ਨੂੰ ਸੇਵਾ ‘ਚ ਭਾਗ ਵੀ ਲਿਆ, ਜਿੱਥੇ ਉਨ੍ਹਾਂ ਨੇ ਡੇਰਾ ਕੁਲਵੰਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸਫ਼ਾਈ ਮੁਹਿੰਮ ‘ਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਡਾ. ਪਰਿਲ ਨੇ ‘ਗ੍ਰੀਨ ਗੁਰਬਾਣੀ’ ਨਾਂਅ ਦੇ ਸ਼ਬਦ ਨੂੰ ਵੀ ਵਿਸ਼ੇਸ਼ ਤੌਰ ‘ਤੇ ਵੀ ਉਜਾਗਰ ਕੀਤਾ ਹੈ ਅਤੇ ਉਨ੍ਹਾਂ ਦੁਆਰਾ ਦਿੱਤਾ ਗਿਆ ਇਹ ਭਾਸ਼ਣ ਸਿੱਖ ਧਰਮ ‘ਚ ਵਾਤਾਵਰਣ ਸੰਭਾਲ ਦੀ ਮਹੱਤਤਾ ‘ਤੇ ਦਿੱਤੇ ਜਾ ਰਹੇ ਭਾਸ਼ਣਾਂ ਦੀ ਕੜੀ ਦਾ ਇਕ ਹਿੱਸਾ ਸੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪਿਟਸਬਰਗ ਗੁਰਦੁਆਰਾ ਸਾਹਿਬ ਵਿਖੇ ਵੀ ਆਪਣਾ ਅਗਲਾ ਭਾਸ਼ਣ ਦੇਣਗੇ। ਡਾ. ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦੇ ਧੰਨਵਾਦ ਵਜੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਤੋਂ ਬਹੁਤ ਲਾਭ ਹੋਇਆ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਈਕੋਸਿੱਖ, ਅੰਮ੍ਰਿਤਸਰ ਪ੍ਰੋਜੈਕਟ ਅਧਿਕਾਰੀ ਤਰੁਣਦੀਪ ਸਿੰਘ ਵੀ ਆਦਿ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …