ਸੰਦੌੜ, 31 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਅਗਲੇ ਵਿਦਿਅਕ ਵਰੇ ਤੋਂ ਕਿੱਤਾ ਮੁਖੀ ਕੋਰਸ਼ ਸ਼ੁਰੂ ਕਰਨ ਲਈ ਮੈਨਜਮੈਂਟ ਅਤੇ ਅਧਿਆਪਕਾਂ ਵੱਲੋਂ ਲੰਮਾ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਉਘੇ ਸਿੱਖਿਆ ਸਾਸਤਰੀ ਡਾ. ਸਵਿੰਦਰ ਸਿੰਘ ਕੰਗ ਨੇ ਕਾਲਜ ਮੈਨੇਜਮੈਂਟ ਦੇ ਨਾਲ ਨਵੇਂ ਕਿੱਤਾ ਮੁਖੀ ਕੋਰਸ ਸ਼ੁਰੂ ਕਰਨ ਸਬੰਧੀ ਮੀਟਿੰਗ ਕੀਤੀ।ਮੀਟਿੰਗ ਦੌਰਾਨ ਸੇਵਾਮੁਕਤ ਆਈ.ਏ.ਐਸ ਜੀ.ਕੇ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨੀਲਕਮਲ ਕੌਰ ਧਾਲੀਵਾਲ ਵੀ ਹਾਜ਼ਰ ਸਨ।ਡਾ. ਸਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਖਿਅਕ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਜਰੂਰੀ ਹੈ।ਉਨ੍ਹਾਂ ਫਰੇਜ਼ਰ ਯੂਨਵਰਸਿਟੀ ਐਬਸਫੋਰਡ, ਵਿਕਟੋਰੀਆ ਯੂਨੀਵਰਸਿਟੀ ਅਤੇ ਟੋਰਾਟੋਂ ਯੂਨੀਵਰਸਿਟੀ ਵੱਲੋਂ ਖਾਲਸਾ ਕਾਲਜ ਨਾਲ ਐਮਓਯੂ ਸਾਈਨ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।ਕੰਪਿਊਟਰ, ਕਾਮਰਸ, ਮੈਨੇਜਮੈਂਟ ਹੌਸਪੀਟਲਿਟੀ ਅਤੇ ਫੈਸ਼ਨ ਡੀਜ਼ਾਈਨਿੰਗ ਵਿਸ਼ਿਆਂ ਦੇ ਕੋਰਸਾਂ ਨਾਲ ਜੁੜੇ ਕੋਰਸਾਂ ਨੂੰ ਰੁਜਗਾਰ ਮੁਖੀ ਬਣਾਉਣ ਦਾ ਪ੍ਰਸਤਾਵ ਮੈਨੇਜਮੈਂਟ ਅਤੇ ਅਧਿਆਪਕਾਂ ਨੇ ਸਾਂਝੇ ਰੂਪ ਵਿਚ ਸਵੀਕਾਰ ਕੀਤਾ।ਆਈਲੈਟਸ ਅਤੇ ਸ਼ਖਸ਼ੀਅਤ ਵਿਕਾਸ ਲਈ ਲਈ ਤਿੰਨ ਅਤੇ 6 ਮਹੀਨੇ ਦਾ ਵਿਸ਼ੇਸ ਕੋਰਸ ਅਗਲੇ ਵਿਦਿਅਕ ਸ਼ੈਸਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕੈਨੇਡਾ, ਸਿੰਘਾਪੁਰ ਅਤੇ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਇਨ੍ਹਾਂ ਕੋਰਸਾਂ ਨੂੰ ਮੁਕੰਮਲ ਕਰਕੇ ਰੁਜਗਾਰ ਪ੍ਰਾਪਤ ਕਰਨ ਲਈ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ।ਉਨ੍ਹਾਂ ਕਿਹਾ ਕਿ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਨ ਲਈ ਵਿਦਿਅਕ ਮਾਹਿਰਾਂ ਦੀ ਵਿਸ਼ੇਸ ਟੀਮ ਫਰਵਰੀ ਦੇ ਤੀਸਰੇ ਹਫਤੇ ਇਸ ਕਾਲਜ ਕੈਂਪਸ ਵਿਚ ਪਹੁੰਚ ਰਹੀ ਹੈ।ਜੀ.ਕੇ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸਿੱਖਿਆ ਨੇ ਸਾਨੂੰ ਹੁਨਰਮੰਦ ਬਣਾਉਣ ਦੀ ਬਜਾਏ ਸਿਰਫ਼ ਦਫਤਰੀ ਬਾਬੂ ਜਿਆਦਾ ਬਣਾਇਆ ਹੈ।ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਪੜ੍ਹੇ ਲਿਖੇ ਬੇਰੁਜਗਾਰ ਇਸ ਕਰਕੇ ਹੀ ਹਨ ਕਿ ਸਾਨੂੰ ਕਿੱਤਮੁਖੀ ਸਿੱਖਿਆ ਦੇ ਕੇ ਜਿਉਣ ਦੇ ਕਾਬਲ ਬਣਾਇਆ ਹੀ ਨਹੀਂ ਗਿਆ।ਉਨ੍ਹਾਂ ਕਿਹਾ ਕਿ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਬੱਚਿਆਂ ਨੂੰ ਹੁਨਰਮੰਦ ਬਣਾਉਣ ਦੀ ਲੋੜ ਹੈ।ਅੰਤ ਵਿਚ ਕਾਲਜ ਮੈਨੇਜਮੈਂਟ ਵੱਲੋਂ ਗਿਆਨੀ ਬਾਬੂ ਸਿੰਘ ਸੰਦੌੜ ਨੇ ਡਾ. ਸਵਿੰਦਰ ਸਿੰਘ ਕੰਗ ਦਾ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਪ੍ਰੋ. ਰਾਜਿੰਦਰ ਕੁਮਾਰ, ਕਰਮਜੀਤ ਸਿੰਘ ਜਨਾਬ ਫਰਵਾਲੀ, ਪ੍ਰੋ. ਕਰਮਜੀਤ ਕੌਰ, ਪ੍ਰੋ. ਕੁਲਜੀਤ ਸਿੰਘ, ਡਾ.ਬਚਿੱਤਰ ਸਿੰਘ, ਪ੍ਰੋ. ਕਪਿਲ ਦੇਵ ਗੋਇਲ, ਪ੍ਰੋ. ਮੋਹਨ ਸਿੰਘ, ਪ੍ਰੋ. ਸ਼ੇਰ ਸਿੰਘ ਆਦਿ ਹਾਜ਼ਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …