ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੰਧੂ) – ਰੋਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਲਖਬੀਰ ਸਿੰਘ ਪੀ.ਪੀ.ਐਸ ਅਤੇ ਜਨਰਲ ਸਕੱਤਰ ਪਿ੍ਰੰ. ਬਲਵਿੰਦਰ ਸਿੰਘ ਦੇ ਨਿਰਦੇਸ਼ਾਂ `ਤੇ ਸਟੇਟ ਰੋਕਿਟਬਾਲ ਐਸੋਸੀਏਸ਼ਨ ਪੰਜਾਬ ਵੱਲੋਂ ਪਹਿਲੀ ਰੋਕਿਟਬਾਲ ਫੈਡਰੇਸ਼ਨ ਕੱਪ (19 ਸਾਲ ਤੋਂ ਘੱਟ ਉਮਰ ਵਰਗ ਵਿੱਚ) ਲੜਕੇ-ਲੜਕੀਆਂ ਦੀ ਚੈਂਪੀਅਨਸ਼ਿਪ ਬਾਬਾ ਬਕਾਲਾ ਵਿਖੇ ਕਰਵਾਈ ਗਈ।ਜਿਸ ਦਾ ਉਦਘਾਟਨ ਹਾਕੀ ਦੇ ਵਲਡ ਕੱਪ ਭਾਰਤੀ ਟੀਮ ਦੇ ਖਿਡਾਰੀ ਬਿਕਰਮਜੀਤ ਸਿੰਘ ਸੀ.ਟੀ.ਆਈ ਨੋਰਦਰਨ ਰੇਲਵੇ ਨੇ ਟੀਮਾਂ ਤੋਂ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤਾ।
ਚੈਂਪੀਅਨਸ਼ਿਪ ਵਿੱਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਰਿਆਣਾ, ਦਿੱਲੀ, ਐਨ.ਸੀ.ਆਰ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੜੀਸਾ ਆਦਿ ਸਟੇਟਾਂ ਦੇ ਤਕਰੀਬਨ 300 ਖਿਡਾਰੀਆਂ ਨੇ ਭਾਗ ਲਿਆ।ਲੜਕਿਆਂ ਦੇ ਵਰਗ ਵਿੱਚ ਪੰਜਾਬ-ਏ ਨੇ ਪਹਿਲਾ, ਪੰਜਾਬ-ਬੀ ਨੇ ਦੂਸਰਾ, ਐਨ.ਸੀ.ਆਰ ਨੇ ਤੀਸਰਾ ਅਤੇ ਦਿੱਲੀ ਨੇ ਚੋਥਾ ਸਥਾਨ ਪ੍ਰਾਪਤ ਕੀਤਾ।ਜਦਕਿ ਲੜਕੀਆਂ ਦੇ ਵਰਗ ਵਿੱਚ ਪੰਜਾਬ-ਏ ਨੇ ਪਹਿਲਾ, ਪੰਜਾਬ-ਬੀ ਨੇ ਦੂਸਰਾ, ਦਿੱਲੀ ਨੇ ਤੀਸਰਾ ਅਤੇ ਉੜੀਸਾ ਨੇ ਚੋਥਾ ਸਥਾਨ ਹਾਸਲ ਕੀਤਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਬਲਜੀਤ ਸਿੰਘ ਜਲਾਲ ਉਸਮਾਂ ਸਾਬਕਾ ਵਿਧਾਇਕ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਅਦਾ ਕੀਤੀ।
ਇਸ ਮੌਕੇ ਉੱਤੇ ਪਿ੍ਰੰਸੀਪਲ ਬਲਵਿੰਦਰ ਸਿੰਘ, ਆਰਿਫ ਹੁਸੈਨ, ਪੰਕਜ ਸ਼ਰਮਾ, ਗੁਰਪੀ੍ਰਤ ਅਰੋੜਾ, ਪਿ੍ਰੰਸੀਪਲ ਗੁਰਪੀ੍ਰਤ ਅਰੋੜਾ, ਪਿ੍ਰੰਸੀਪਲ ਰਣਜੀਤ ਭਾਰਦਵਾਜ, ਕਰਨਬੀਰ ਸਿੰਘ ਰੰਧਾਵਾ, ਅਰੁਣ ਕੁਮਾਰ, ਬਾਬਾ ਬਕਾਲਾ ਗੁਰਦੁਆਰਾ ਦੇ ਮੈਨੇਜਰ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …