Friday, July 4, 2025
Breaking News

ਨਿਗਮ ਦੀ ਹਦੂਦ `ਚ ਨਜਾਇਜ਼ ਉਸਾਰੀਆਂ `ਤੇ ਮੇਅਰ ਨੇ ਲਾਈ ਰੋਕ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) –  ਕਰਮਜੀਤ ਸਿੰਘ ਰਿੰਟੂ ਮੇਅਰ ਵਲੋਂ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਾਣ-PPN0702201805ਪਛਾਣ ਕਰਕੇ ਉਹਨਾਂ ਦੇ ਵਿਭਾਗਾਂ ਦੇ ਕੰਮਕਾਜ਼ ਦੀ ਜਾਣਕਾਰੀ ਹਾਸਲ ਲਈ ਮੀਟਿੰਗ ਕੀਤੀ।ਇਸ ਮੀਟਿੰਗ ਦੌਰਾਣ ਨਿਗਰਾਨ ਇੰਜੀਨੀਅਰ (ਸਿਵਲ), ਨਿਗਰਾਨ ਇੰਜੀਨੀਅਰ (ਓ.ਐਂਡ.ਐਮ), ਨਿਗਰਾਨ ਇੰਜੀਨੀਅਰ (ਸਟਰੀਟ ਲਾਈਟ), ਮਿਉਂਸਪਲ ਟਾਉਨ ਪਲੈਨਰ, ਡੀ.ਸੀ.ਐਫ.ਏ, ਸਿਹਤ ਅਫ਼ਸਰ, ਅਸਟੇਟ ਅਫ਼ਸਰ, ਪ੍ਰਾਪਰਟੀ ਟੈਕਸ-ਹਾਊਸ ਟੈਕਸ, ਬਾਗਬਾਨੀ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ।
ਮੇਅਰ ਕਰਮਜੀਤ ਸਿੰਘ ਨੇ ਜਨਤਾ ਨਾਲ ਸਿੱਧੇ ਜੁੜੇ ਹੋਏ ਵਿਭਾਗਾਂ ਦੇ ਮੁੱਖੀਆਂ ਨੂੰ ਲੋਕਾਂ ਦੇ ਕੰਮ ਨੇਪੜੇ ਚਾੜਨ ਅਤੇ ਸੁਚੱਜ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਆਦੇਸ਼ ਦਿੱਤੇ।ਉਨਾਂ ਨੇ ਨਗਰ ਨਿਗਮ ਦੇ ਟੈਕਸ ਅਤੇ ਰਿਕਵਰੀ ਕਰਨ ਵਾਲੇ ਵਿਭਾਗਾਂ ਦੇ ਮੁੱਖੀਆਂ ਅਤੇ ਉਹਨਾਂ ਦੇ ਅਧੀਨ ਕੰਮ ਕਰ ਰਹੇ ਉਪ-ਮੁੱਖੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਉਹ ਮਿੱਥੇ ਗਏ ਟੀਚੇ ਮੁਤਾਬਿਕ ਰਿਕਵਰੀ ਕਰਕੇ ਆਪਣੇ-ਆਪਣੇ ਵਿਭਾਗਾਂ ਦੀ ਆਮਦਨ ਨੂੰ ਨਾ ਕੇਵਲ ਪੂਰਾ ਕਰਨ ਸਗੋਂ ਵੱਧ ਤੋਂ ਵੱਧ ਆਮਦਨ ਕਰਕੇ ਨਗਰ ਨਿਗਮ ਦੀ ਆਰਥਿਕ ਸਥਿਤੀ ਵਿਚ ਸੁਧਾਰ ਲਿਆਉਣਗੇ।ਉਹਨਾ ਸਮੂਹ ਅਧਿਕਾਰੀਆਂ ਨੁੰ ਸਖ਼ਤ ਹਦਾਇਤਾਂ ਕੀਤੀਆਂ ਕਿ ਹਰ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਅਤੇ ਵਿਭਾਗਾਂ ਦੇ ਕੰਮ ਨੂੰ ਦਿਨ-ਪ੍ਰਤੀ-ਦਿਨ ਤਸੱਲੀਬਖ਼ਸ ਨੇਪੜੇ ਚਾਣਗੇ ਅਤੇ ਕਿਸੇ ਵੀ ਅਣਗਿਹਲੀ ਦੀ ਸੂਰਤ ਵਿਚ ਉਹਨਾ ਵਿਰੁੱਧ ਨਿਯਮਾਂ ਤਹਿਤ ਕਾਰਵਾਈ ਕਰਨਾ ਉਚਿਤ ਹੋਵੇਗਾ।ਉਹਨਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਉਹਨਾ ਦੇ ਵਿਭਾਗਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦਾ ਮੁਕੰਮਲ ਵੇਰਵੇ ਸਮੇਤ ਰਿਪੋਰਟ ਦੇਣ ਅਤੇ ਉਹਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਾਰੀ ਸੂਚੀ ਪੇਸ਼ ਕਰਨ ਦੀ ਹਦਾਇਤ ਕੀਤੀ ੇ।
ਮੇਅਰ ਨੇ ਭੂਮੀ ਵਿਭਾਗ ਦੇ ਅਧਿਕਾਰੀਆਂ ਨੁੂੰ ਨਗਰ ਨਿਗਮ ਦੀ ਹਦੂਦ ਅੰਦਰ ਜਿੰਨ੍ਹੀਆਂ ਵੀ ਨਿਗਮ ਦੀਆਂ ਥਾਵਾਂ ਹਨ, ਉਹਨਾਂ ਦੀ ਸੂਚੀ ਤਿਆਰ ਕਰਨ ਅਤੇ ਉਸ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਨਿਗਮ ਦੀਆਂ ਖਾਲੀ ਪਈਆਂ ਜ਼ਮੀਨਾਂ ਅਤੇ ਲੀਜ਼ `ਤੇ ਦਿੱਤੀਆਂ ਹੋਈਆਂ ਜਮੀਨਾਂ ਅਤੇ ਦੁਕਾਨਾਂ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ  ਅਤੇ ਇਸ ਵਿਭਾਗ ਦੀ ਆਮਦਨ ਸਬੰਧੀ ਰਿਪੋਰਟ ਵੀ ਪੇਸ਼ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਮੇਅਰ ਰਿੰਟੂ ਨੇ ਮਿਉਂਸਪਲ ਟਾਉਨ ਪਲੈਨਰ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਦੋਰਾਨ ਹਦਾਇਤਾਂ ਕੀਤੀਆਂ ਕਿ ਨਗਰ ਨਿਗਮ ਦੀ ਹਦੂਦ ਅੰਦਰ ਨਜਾਇਜ਼ ਉਸਾਰੀਆਂ `ਤੇ ਰੋਕ ਲਗਾਈ ਜਾਵੇ ਅਤੇ ਨਿਯਮਾਂ ਤਹਿਤ ਨਕਸ਼ੇ ਪਾਸ ਕਰਕੇ ਹੀ ਉਸਾਰੀਆਂ ਕਰਵਾਈਆਂ ਜਾਣ।ਉਹਨਾਂ ਨੇ ਹੋਟਲਾਂ ਨੂੰ ਰੈਗੂਲਰ ਕਰਨ ਸਬੰਧੀ ਵੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਦਿੱਤੇ। ਉਹਨਾਂ ਐਮ.ਟੀ.ਪੀ ਵਿਭਾਗ ਦੇ ਮੁੱਖੀ ਨੂੰ ਹਦਾਇਤ ਕੀਤੀ ਕਿ ਉਹਨਾਂ ਦੇ ਵਿਭਾਗ ਵਿਚ ਜਿਹੜੇ ਅਧਿਕਾਰੀ ਤਾਇਨਾਤ ਹਨ ਉਹਨਾਂ ਦੇ ਇਲਾਕੇ ਅਤੇ ਕੰਮਾਂ ਸਮੇਤ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਨੂੰ ਠੀਕ ਢੰਗ ਨਾਲ ਚਲਾ ਕੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾ ਸਕੇ।
ਉਨਾਂ ਨੇ ਲੇਖਾ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਦਿੱਤੇ ਕਿ ਦਰਜਾ-4 ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਹਰ ਹਾਲਤ ਵਿਚ ਅਦਾ ਕਰਨਾ ਯਕੀਨੀ ਬਣਾਇਆ ਜਾਵੇ ਉਹਨਾ ਨੇ ਨਗਰ ਨਿਗਮ ਦੀ ਆਟੋ ਵਰਕਸ਼ਾਪ ਦੇ ਅਧਿਕਾਰੀਆਂ ਨੂੰ ਨਗਰ ਨਿਗਮ ਦੀਆਂ ਗੱਡੀਆਂ ਦੀ ਮੁਕੰਮਲ ਜਾਣਕਾਰੀ ਦੇਣ ਅਤੇ ਜਿਹੜੀਆਂ ਗੱਡੀਆਂ ਇਲਾਕਿਆਂ ਵਿਚ ਚੱਲ ਰਹੀਆਂ ਹਨ, ਦੀ ਅਤੇ ਜੋ ਕੰਡਮ ਪਈਆਂ ਹਨ ਉਹਨਾਂ ਦੀ ਸੂਚੀ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply