ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਦੀ ਆਡਿਓ ਅਤੇ ਵੀਡੀਓ `ਵੈਲਕਮ ਫੈਸਟੀਵਲ ਸੈਲੀਬਰੇਸ਼ਨ` ਸੀ.ਡੀ ਰਲੀਜ ਕੀਤੀ।ਸਹਾਇਕ ਲੋਕ ਸੰਪਰਕ ਅਫਸਰ ਰਾਮ ਲੁਭਾਇਆ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰਵਿੰਦਰ ਸ਼ਰਮਾ ਵੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆ ਓਮ ਪ੍ਰਕਾਸ ਉਜਾਲਾ ਨੇ ਦੱਸਿਆ ਕਿ ਇਸ ਵੀਡੀਓ ਸੀ.ਡੀ ਮਹਾ ਸਿਵਰਾਤਰੀ ਦੇ ਮੋਕੇ ਰਲੀਜ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸੀ.ਡੀ ਵਿੱਚ ਹਰੇਕ ਤਿਉਹਾਰ ਨਾਲ ਸਬੰਧਤ ਗੀਤ ਹਨ ਅਤੇ ਇਸ ਦੀ ਸੂਟਿੰਗ ਮਾਊਟ ਆਬੂ ਇੰਟਰਨੈਸਨਲ ਗੋਡਲੀਬੂੱਡ ਸਟੂਡਿਓ ਵੱਲੋਂ ਮਾਊਟ ਆਬੂ ਵਿਖੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੀਆਂ ਦੋ ਆਡਿਓ ਸੀ.ਡੀ `ਪਾਤਸਾਹ ਦੁਨੀਆ ਦਾ` ਅਤੇ `ਤੇਰਾ ਸਹਾਰਾ ਬਾਬਾ` ਮਾਰਕਿਟ ਵਿੱਚ ਆ ਚੁੱਕੀ ਹੈ ਅਤੇ ਇਕ ਵੀਡਿਓ ਸੀ.ਡੀ `ਵਾਹ ਜਿੰਦਗੀ ਵਾਹ` ਆ ਚੁੱਕੀ ਹੈ।ਉਨ੍ਹਾ ਦੱਸਿਆ ਕਿ `ਵੈਲਕਮ ਫੈਸਟੀਵਲ ਸੈਲੀਬਰੇਸ਼ਨ` ਸੀ.ਡੀ ਦਾ ਸੰਗੀਤ ਬੁੱਲੇ ਸਾਹ ਅਤੇ ਵਿਸ਼ਾਲ ਪਾਲ ਨੇ ਦਿੱਤਾ ਹੈ, ਜਿਸ ਦੇ ਗੀਤ ਬੀ.ਕੇ ਓਮ ਪ੍ਰਕਾਸ ੱਲੋਂ ਲਿਖੇ ਗਏ ਹਨ।ਉਨ੍ਹਾਂ ਦੱਸਿਆ ਕਿ ਉਹ ਇਸ ਵੀ.ਸੀ.ਡੀ ਦੇ ਲਈ ਪ੍ਰਜਾਪਤੀ ਸੰਸਥਾ ਪ੍ਰਮੁੱਖ ਰਾਜਯੋਗਨੀ ਦਾਦੀ ਜਾਨਕੀ, ਰਾਜਯੋਗਨੀ ਸੱਤਿਆ ਭੈਣ ਜੀ ਅਤੇ ਰਾਜਯੋਗੀ ਪ੍ਰਤਾਪ ਦਾ ਬਹੁਤ ਧੰਨਵਾਦੀ ਹਨ।ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਪ੍ਰਿੰਸੀਪਲ ਦੇ ਰੁਪ ਵਿੱਚ ਸਿੱਖਿਆ ਵਿਭਾਗ ਦੀਆਂ ਸੇਵਾਵਾਂ ਨਿਭਾਅ ਰਹੇ ਹਨ।ਡਿਪਟੀ ਕਮਿਸ਼ਨਰ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਨੇ ਇਸ ਮੌਕੇ ਓਮ ਪ੍ਰਕਾਸ ਨੂੰ ਸੁਭਕਾਮਨਾਵਾਂ ਦਿੱਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …