Sunday, December 22, 2024

ਅਧਿਆਪਕ ਚੇਤਨਾ ਮੰਚ ਦੀ ਵਜ਼ੀਫ਼ਾ ਪ੍ਰੀਖਿਆ ’ਚ ਬੈਠੇ 330 ਪ੍ਰੀਖਿਆਰਥੀ

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਸਵ: ਮਹਿਮਾ ਸਿੰਘ ਕੰਗ ਦੁਆਰਾ ਬੱਚਿਆਂ ਦੇ ਵਧੀਆ ਭਵਿੱਖ ਲਈ ਸੰਜੋਏ ਸੁਪਨੇ ਨੂੰ ਪੂਰਾ PPN1402201810ਕਰਨ ਲਈ ਸਥਾਪਤ ਕੀਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਗਈ, ਜਿਸ ਵਿੱਚ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਦਸਵੀਂ ਜਮਾਤ ਦੇ 330 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੰਚ ਵੱਲੋਂ ਵਜੀਫਾ ਪ੍ਰੀਖਿਆ ਜੋ ਪਿਛਲੇ 19 ਸਾਲਾਂ ਤੋਂ ਲਈ ਜਾ ਰਹੀ ਹੈ।ਜਿਸ ਦਾ ਮੁੱਖ ਮਕਸਦ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ।ਇਸ ਪ੍ਰੀਖਿਆ ਵਿੱਚ ਪੰਜ ਵਿਸ਼ਿਆਂ ਅੰਗਰੇਜ਼ੀ, ਹਿਸਾਬ, ਸਾਇੰਸ, ਮੈਂਟਲ ਅਬਿਲਟੀ ਅਤੇ ਸਮਾਜਿਕ ਸਿੱਖਿਆ ਦੇ ਪੇਪਰ ਲਏ ਗਏ ਸਨ।ਵਿਦਿਆਰਥੀਆਂ ਨੇ ਇਸ ਵਜੀਫਾ ਪ੍ਰੀਖਿਆ ਵਿੱਚ ਪੂਰੇ ਉਤਸ਼ਾਹ ਅਤੇ ਲਗਨ ਨਾਲ ਪੇਪਰ ਦਿੱਤਾ। ਇਸ ਵਜੀਫਾ ਪ੍ਰੀਖਿਆ ਦਾ ਨਤੀਜਾ 1 ਮਾਰਚ ਨੂੰ ਘੋਸ਼ਿਤ ਕੀਤਾ ਜਾਵੇਗਾ, ਜਿਸ ਸਬੰਧੀ ਸੂਚੀ ਦਫਤਰ ਭਿ੍ਰਸ਼ਟਾਚਾਰ ਵਿਰੋਧੀ ਫਰੰਟ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਅਤੇ ਐਨ. ਟੈਕ ਕੰਪਿਊਟਰ ਸੈਂਟਰ ਨੇੜੇ ਮੇਨ ਚੌਂਕ ਸਮਰਾਲਾ ਵਿਖੇ ਲਗਾਈ ਜਾਵੇਗੀ।
ਇਸ ਪ੍ਰੀਖਿਆ ਦੇ ਸਮੁੱਚੇ ਪ੍ਰਬੰਧਾਂ ਨੂੰ ਦੇਖਣ ਲਈ ਸਾਇੰਸ ਅਧਿਆਪਕ ਰਾਜੇਸ਼ ਕੁਮਾਰ ਉਟਾਲਾਂ ਨੂੰ ਪ੍ਰੀਖਿਆ ਸੁਪਰਡੈਂਟ ਲਗਾਇਆ ਗਿਆ।ਸਮੁੱਚੀ ਪ੍ਰੀਖਿਆ ਦੀ ਨਿਗਰਾਨੀ ਲਈ ਪ੍ਰਿਸੀਪਲ ਮਨੋਜ ਕੁਮਾਰ ਸਾਬਕਾ ਡਿਪਟੀ ਡਾਇਰੈਕਟਰ ਐਸ.ਸੀ.ਆਰ.ਟੀ, ਕਮਲਜੀਤ ਘੁੰਗਰਾਲੀ ਸਿੱਖਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਅਤੇ ਪ੍ਰੀਖਿਆ ਦਾ ਨਿਰੀਖਣ ਕੀਤਾ ਅਤੇ ਪ੍ਰੀਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਸ਼ਾਬਾਸ਼ ਵੀ ਦਿੱਤੀ।ਇਸ ਵਜੀਫਾ ਪ੍ਰੀਖਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਨਿਗਰਾਨ ਅਮਲੇ ਵਿੱਚ ਦਰਸ਼ਨ ਸਿੰਘ ਕੰਗ, ਲੈਕ: ਹਰੀ ਚੰਦ, ਟੀ.ਕੇ ਸ਼ਰਮਾ, ਸਤਿੰਦਰਪਾਲ ਸਿੰਘ ਸਮਰਾਲਾ, ਜੈਦੀਪ ਮੈਨਰੋ, ਅਮਰੀਕ ਸਿੰਘ ਸਾਇੰਸ ਮਾਸਟਰ, ਹਰਪਾਲ ਸਿੰਘ ਪੰਜਾਬੀ ਮਾਸਟਰ, ਰਘਵੀਰ ਸਿੰਘ ਸਿੱਧੂ, ਹਰਦਮਨ ਸਿੰਘ ਨਾਗਰਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ ਕਲਿਆਣ ਸਟੇਟ ਐਵਾਰਡੀ, ਵੀਰਇੰਦਰ ਸਿੰਘ ਉਟਾਲਾਂ, ਸੁਰਿੰਦਰ ਕੁਮਾਰ, ਕੰਵਲਦੀਪ ਸਿੰਘ ਪੀ. ਟੀ. ਆਈ., ਸੰਦੀਪ ਸਮਰਾਲਾ, ਜਗਜੀਤ ਸਿੰਘ ਡੀ.ਪੀ.ਈ, ਇੰਦਰਜੀਤ ਸਿੰਘ ਕੰਗ, ਸੰਦੀਪ ਤਿਵਾੜੀ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply