ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਕਰਮੋਂ ਡਿਓੜੀ ਚੌਂਕ ਵਿਖੇ ਕਾਂਗਰਸ ਵਪਾਰ ਸੈਲ ਦੇ ਜਿਲ੍ਹਾ ਪ੍ਰਧਾਨ ਗਿੰਨੀ ਭਾਟੀਆ ਦੀ ਅਗਵਾਈ ਵਿੱਚ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਸ਼ਿਵ ਵਿਆਹ ਕਰਵਾਇਆ ਗਿਆ।ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਗੁਰਦੀਪ ਪਹਿਲਵਾਨ, ਕੌਂਸਲਰ ਅਜੀਤ ਸਿੰਘ ਭਾਟੀਆ, ਵਿਸ਼ਾਲ ਗਿੱਲ ਜਿਲ੍ਹਾ ਯੂਥ ਪ੍ਰਧਾਨ ਐਸ.ਸੀ ਵਿੰਗ ਨੇ ਹਾਜਰੀਆਂ ਭਰੀਆਂ।ਪ੍ਰਧਾਨ ਗਿੰਨੀ ਭਾਟੀਆ ਵਲੋਂ ਉਕਤ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਨੇ ਹਾਜਰ ਸੰਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜੀ ਵੀ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਆ ਕੇ ਸਮਾਜ ਵਿੱਚ ਲੋਕ ਭਲਾਈ ਦੇ ਕੰਮ ਕਰੇ।ਇਸ ਮੌਕੇ ਧੀਰਜ ਗਿੱਲ, ਰਾਜੇਸ਼ ਗਿੱਲ ਰਾਜੂ, ਵਿੱਕੀ ਅਰੋੜਾ, ਸ਼ੈਂਕੀ ਭਾਟੀਆ, ਰਾਹੁਲ ਅਰੋੜਾ, ਰਵੀ ਕੁਮਾਰ, ਸੁਨੀਲ ਸ਼ਰਮਾ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …