ਚੌਂਕ ਮਹਿਤਾ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਦੇ ਨੈਸ਼ਨਲ ਸਰਪ੍ਰਸਤ ਜਥੇ. ਹਰਭਜਨ ਸਿੰਘ ਉਦੋਕੇ ਤੇ ਨੈਸ਼ਨਲ ਪ੍ਰਧਾਨ ਆਸਾ ਸਿੰਘ ਤਲਵੰਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਸੀਨੀਅਰ ਮੀਤ ਪ੍ਰਧਾਨ (ਪੰਜਾਬ) ਕਰਮਜੀਤ ਸਿੰਘ ਲਾਲੀ ਵੱਲੋਂ ਬਲੀਵਰਜ਼ ਇਸਟਨ ਚਰਚ ਆਫ ਡਾਇਊਸਿਸ ਅੰਮ੍ਰਿਤਸਰ ਦੇ ਸਥਾਨਕ ਪ੍ਰੋਜੈਕਟ ਸੈਂਟਰ ਬ੍ਰਿਜ ਆਫ ਹੋਪ ਵਿਖੇ 100 ਦੇ ਕਰੀਬ ਬੱਚਿਆਂ ਨੂੰ ਮੁਫਤ ਬੂਟ ਵੰਡੇ ਗਏ । ਜਿਸ ਦੌਰਾਨ ਜਿਲਾ ਪ੍ਰਧਾਨ ਪ੍ਰਗਟ ਸਿੰਘ ਖੱਬੇ ਰਾਜਪੂਤਾਂ, ਪ੍ਰੈਸ ਸਕੱਤਰ ਜਤਿੰਦਰ ਸਿੰਘ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਚੰਨਣਕੇ ਸਰਕਲ ਪ੍ਰਧਾਨ ਦਲਜੀਤ ਸਿੰਘ ਕਾਲਾ, ਸਾਂਝ ਕੇਂਦਰ ਇੰਚਾਰਜ ਏ.ਐਸ.ਆਈ.ਬਲਦੇਵ ਸਿੰਘ, ਫਾਦਰ ਲਾਲੂ ਐਸ, ਕੇ.ਐਸ.ਨਾਗ ਰਿਜ਼ਨਲ ਕੋ-ਆਰਡੀਨੇਟਰ, ਰੈਵ. ਫਾਦਰ ਬਲਵਿੰਦਰ ਸਿੰਘ ਤੇ ਮਿ. ਸੋਨੂੰ ਮਸੀਹ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਸੂਬਾਈ ਮੀਤ ਪ੍ਰਧਾਨ ਕਰਮਜੀਤ ਸਿੰਘ ਲਾਲੀ ਨੇ ਕਿਹਾ ਕਿ ਆਲ ਇੰਡਿਆ ਹਿਊਮਨਰਾਈਟਸ ਜਿਥੇ ਆਮ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੇ ਬਚਾਅ ਲਈ ਪੂਰੀ ਤਰ੍ਹਾਂ ਸਘੰਰਸ਼ਸ਼ੀਲ ਹੈ, ਉਥੇ ਹੀ ਲੋੜਵੰਦ ਲੋਕਾਂ ਤੇ ਬੱਚਿਆ ਦੀ ਮਦਦ ਲਈ ਭਵਿੱਖ ‘ਚ ਅਜਿਹੇ ਉਪਰਾਲੇ ਵਧ ਚੜ ਕੇ ਕਰਨ ਲਈ ਵੀ ਵਚਨਬੱਧ ਹੈੇ।ਬ੍ਰਿਜ ਆਫ ਹੋਪ ਸੰਸਥਾ ਵੱਲੋਂ ਇਸ ਮੌਕੇ ਆਈਆ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …