Thursday, May 29, 2025
Breaking News

ਦੋਲੋ ਨੰਗਲ ਵਿਖੇ ਕਬੱਡੀ ਟੂਰਨਾਮੈਂਟ ਧੂਮ ਧੜੱਕੇ ਨਾਲ ਸੰਪੰਨ

ਵਿਧਾਇਕ ਭਲਾਈਪੁਰ ਵਲੋਂ 15 ਲੱਖ ਦੀ ਲਾਗਤ ਨਾਲ ਖੇਡ ਪਾਰਕਿੰਗ ਬਣਾਉਣ ਦਾ ਐਲਾਨ
ਚੌਂਕ ਮਹਿਤਾ, 17 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਧੰਨ ਧੰਨ ਬਾਬਾ ਕਾਲੂ ਸ਼ਾਹ-ਬਾਬਾ ਮੇਲਾ ਰਾਮ ਦੀ ਯਾਦ ਨੂੰ PPN1702201807ਸਮਰਪਿਤ ਸਾਲਾਨਾ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਦੌਲੋ ਨੰਗਲ ਵਿਖੇ ਧੂਮ ਧੜੱਕੇ ਨਾਲ ਸੰਪੰਨ ਹੋਇਆ।ਇਸ ਮੌਕੇ ਕਬੱਡੀ ਓਪਨ ਦੇ ਮੁਕਾਬਲੇ ਵਿੱਚ ਡੀ.ਏ.ਵੀ ਕਾਲਜ ਜਲੰਧਰ ਨੇ ਕੋਟ ਟੋਡਰ ਮੱਲ ਦੀ ਟੀਮ ਨੂੰ 19-10 ਦੇ ਫਰਕ ਨਾਲ ਹਰਾਕੇ ਕੱਪ `ਤੇ ਕਬਜ਼ਾ ਕੀਤਾ। ਕੁੜੀਆਂ ਦੇ ਕਬੱਡੀ ਦੇ ਮੈਚ ਦੌਰਾਨ ਮਾਝਾ ਸਪੋਰਟਸ ਕਲੱਬ ਬਾਲੀਆ ਅਤੇ ਸੁਲਤਾਨਪੁਰ ਲੋਧੀ ਦਰਮਿਆਨ ਫਸਵਾਂ ਅਤੇ ਦਿਲਚਸਪ ਮੁਕਾਬਲਾ ਹੋਇਆ।ਲੜਕਿਆਂ ਨੂੰ ਪਹਿਲਾ ਇਨਾਮ 31,000, ਅਤੇ ਦੂਸਰਾ 25,000/- ਰੁਪਏ ਦਿੱਤੇ ਗਏ।ਪਹਿਲੇ ਤੇ ਦੂਜੇ ਸਥਾਨ ‘ਤੇ ਆਉਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਨਗਦ ਇਨਾਮ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਵਲੋਂ ਦਿੱਤੇ ਗਏ।ਲੜਕੀਆਂ ਦੇ ਮੈਚ ਵਿੱਚ ਗੁਰਮੀਤ ਕੌਰ ਬੈਸਟ ਜਾਫੀ ਅਤੇ ਕਰਤਾਰ ਕੌਰ ਵਧੀਆ ਰੇਡਰ ਐਲਾਨੇ ਗਏ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੀਤੀ, ਉਨ੍ਹਾਂ ਕਿਹਾ ਕਿ ਸਥਾਨਕ ਖੇਡ ਮੈਦਾਨ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਪਾਰਕਿੰਗ ਬਣਾਈ ਜਾਵੇਗੀ।ਉਹਨਾਂ ਜੱਲੂਵਾਲ ਤੋਂ ਛਾਪਿਆਂਵਾਲੀ ਤੱਕ ਸੜਕ ਦੀ ਮੁਰੰਮਤ ਕਰਵਾਉਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਡਾਕਟਰ ਵੀਰ ਪਵਨ ਕੁਮਾਰ ਭਾਰਦਵਾਜ ਸਾਬਕਾ ਵਿਧਾਇਕ, ਸਰਪੰਚ ਸਤਨਾਮ ਸਿੰਘ ਢਿੱਲੋਂ, ਠੇਕੇਦਾਰ ਕੁਲਵਿੰਦਰ ਸਿੰਘ ਕਾਲੀ, ਗੁਰਦਿਆਲ ਸਿੰਘ ਢਿੱਲੋਂ ਸਾਬਕਾ ਸਰਪੰਚ, ਦਲਬੀਰ ਸਿੰਘ ਢਿੱਲੋਂ ਸਾਬਕਾ ਡੀ.ਐਸ.ਪੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਬਾਬਾ ਸੱਜਣ ਸਿੰਘ ਦੌਲੋ ਨੰਗਲ, ਜਸਵਿੰਦਰ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਸੂਬੇਦਾਰ ਨੌਰੰਗ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਸੁਰਜੀਤ ਕੌਰ, ਰਣਜੀਤ ਕੌਰ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਧਾਨ ਕੇਵਲ ਸਿੰਘ, ਰਵੀ ਸਿੰਘ, ਨਰਿੰਜਣ ਸਿੰਘ (ਸਾਰੇ ਪੰਚ), ਕੁਲਵੰਤ ਸਿੰਘ ਖਜ਼ਾਨਚੀ ਤੋਂ ਇਲਾਵਾ ਪ੍ਰਦੀਪ ਸਿੰਘ ਭਲਾਈਪੁਰ, ਸਰਬਜੀਤ ਸਿੰਘ ਸੰਧੂ, ਸਰਪੰਚ ਦਲਜੀਤ ਸਿੰਘ ਭੱਪੀ, ਮਾਸਟਰ ਸੰਤੋਖ ਸਿੰਘ ਚੀਮਾ, ਬਿੱਲਾ ਪ੍ਰਧਾਨ ਛਾਪਿਆਂਵਾਲੀ, ਸ਼ਿਵ ਜੋਧੇ ਕੁਮੈਂਟਰ, ਚਰਨਜੀਤ ਸਿੰਘ ਸੋਢੀ, ਪ੍ਰਭਜੋਤ ਸਿੰਘ ਬੱਬਾ, ਨਵ ਪੱਡਾ, ਗੁਰਮੁੱਖ ਸਿੰਘ ਦੌਲੋ ਨੰਗਲ ਅਤੇ ਹੋਰ ਕਮੇਟੀ ਸਮੂਹ ਮੈਂਬਰਾਨ ਸਾਹਿਬਾਨ ਇਸ ਮੌਕੇ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply