Monday, December 23, 2024

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਾਰੇ “ਲੋਕ ਨਾਇਕ ਕ੍ਰਿਪਾਲ ਸਿੰਘ” ਰਲੀਜ਼

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸੀਨੀ. ਸੈਕੰਡਰੀ ਸਕੂਲ ਜੀ.ਟੀ ਰੋਡ ਦੇ PPN1802201804ਕਲਗੀਧਰ ਆਡੀਟੋਰੀਅਮ ਵਿਖੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਦੇ ਸੰਘਰਸ਼ੀ ਸਿਆਸੀ ਤੇ ਧਾਰਮਿਕ ਜੀਵਨ `ਤੇ ਅਧਾਰਿਤ ਇਕ ਪੁਸਤਕ “ਲੋਕ ਨਾਇਕ ਸ: ਕ੍ਰਿਪਾਲ ਸਿੰਘ (ਆਪਣੇ ਸਮੇਂ ਦਾ ਯੋਧਾ)” ਰਲੀਜ ਕੀਤੀ ਗਈ।ਕ੍ਰਿਪਾਲ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ (ਜੋ ਕਿ ਹੁਣ ਸੈਂਟਰਲ ਖਾਲਸਾ ਯਤੀਮਖਾਨੇ ਦੇ ਮੈਂਬਰ ਇੰਚਾਰਜ ਤੇ ਚੀਫ ਖਾਲਸਾ ਦੀਵਾਨ ਦੇ ਐਡੀਸ਼ਨਲ ਸੈਕਟਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ) ਤੇ ਪ੍ਰਿਸੀਪਲ ਸਵਿੰਦਰ ਸਿੰਘ ਚਾਹਲ ਦੁਆਰਾ ਸੰਪਾਦਿਤ ਇਹ ਪੁਸਤਕ ਕ੍ਰਿਪਾਲ ਸਿੰਘ ਜੀ ਦੀ ਬਹੁਪੱਖੀ ਸ਼ਖਸੀਅਤ ਦੀ ਨਿਵੇਕਲੀ ਪਛਾਣ ਨੂੰ ਉਜਾਗਰ ਕਰਦੀ ਹੈ।
ਸਮਾਰੋਹ ਦੌਰਾਨ ਸਰਬਜੀਤ ਸਿੰਘ ਨੇ ਆਪਣੇ ਸੁਆਗਤੀ ਸ਼ਬਦਾਂ ਵਿਚ ਦਸਿਆ ਕਿ ਇਸ ਪੁਸਤਕ ਵਿਚ ਸਬਰ, ਸੰਤੋਖ ਤੇ ਸੱਚੀ ਸੁੱਚੀ ਸਿਆਸਤ ਦੇ ਮੁਜੱਸਮੇ ਤੇ ਕਲਮ ਦੇ ਧਨੀ ਕ੍ਰਿਪਾਲ ਸਿੰਘ ਦੇ ਜਨਮ ਤੋਂ ਲੈ ਕੇ 1962 ਵਿਚ ਭਾਰਤ–ਚੀਨ ਦੀ ਜੰਗ ਤੇ 1965 ਦੀ ਭਾਰਤ-ਪਾਕ ਜੰਗ ਦੌਰਾਨ ਲਗਾਏ ਗਏ ਸਿਵਲ ਡਿਫੈਂਸ ਕੈਂਪਾਂ ਦੀ ਸੇਵਾ, ਦੰਗਾ ਪੀੜਤ ਸੰਸਥਾ ਸਥਾਪਤ ਕਰਕੇ ਜਨਤਾ ਦੀ ਕੀਤੀ ਗਈ ਮਦਦ, ਬਿਮਾਰਾਂ ਲਈ ਦਵਾਈਆਂ ਤੇ ਆਰਥਿਕ ਸਹਾਇਤਾ, ਬੇਰੁਜਗਾਰਾਂ ਲਈ ਰੁਜਗਾਰ ਦੀ ਵਿਵਸਥਾ ਆਦਿ ਨਿਸ਼ਕਾਮ ਸੇਵਾਵਾਂ ਦਾ ਜਿਕਰ ਬਹੁਤ ਹੀ ਖੂਬਸੂਰਤ ਲਫਜਾਂ ਵਿਚ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਉੱਘੀਆਂ ਸਮਾਜਕ, ਰਾਜਨੀਤਕ ਤੇ ਵਿਦਵਾਨ ਸ਼ਖਸੀਅਤਾਂ ਨੇ ਕ੍ਰਿਪਾਲ ਸਿੰਘ ਬਾਰੇ ਪੁਸਤਕ ਵਿਚ ਆਪਣੇ ਵਡਮੁੱਲੇ ਵਿਚਾਰ ਰੱਖ ਕੇ ਸਾਰਥਕ ਰੋਲ ਅਦਾ ਕੀਤਾ ਹੈ ਤੇ ਪੁਸਤਕ ਦੀ ਪ੍ਰਮਾਣਿਕਤਾ ਨੂੰ ਚਾਰ ਚੰਨ ਲਗਾਏ ਹਨ।ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ, ਡਾ: ਇਕਬਾਲ ਕੌਰ, ਭਾਗ ਸਿੰਘ ਅਣਖੀ, ਸੰਤੌਖ ਸਿੰਘ ਸੇਠੀ, ਐਸ.ਐਸ ਛੀਨਾ, ਮੈਡਮ ਕਿਰਨਜੋਤ ਕੋਰ, ਗਿਆਨ ਚੰਦ ਸੋਸ਼ਲਿਸਟ ਤੇ ਹੋਰਨਾਂ ਵਿਦਵਾਨਾਂ ਨੇ ਕ੍ਰਿਪਾਲ ਸਿੰਘ ਜੀ ਦੀ ਵਿੱਲਖਣ ਸ਼ਖਸੀਅਤ `ਤੇ ਚਾਨਣਾ ਪਾਇਆ।
ਪੁਸਤਕ ਰਿਲੀਜ ਸਮਾਰੋਹ ਸਮੇਂ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਕਿਹਾ ਕਿ ਕ੍ਰਿਪਾਲ ਸਿੰਘ ਦੀ ਸੰੰਘਰਸ਼ਮਈ ਜੀਵਨ ਗਾਥਾ ਤੇ ਸੁਆਰਥ ਰਹਿਤ ਸਮਾਜਿਕ ਤੇ ਲੋਕ ਭਲਾਈ ਕਾਰਜਾਂ ਤੋਂ ਅਜੋਕੀ ਨੌਜਵਾਨ ਪੀੜੀ ਨੂੰ ਸੇਧ ਲੈਣ ਦੀ ਬਹੁਤ ਲੌੜ ਹੈ ਤਾਂ ਕਿ ਨੌਜਵਾਨ ਉਹਨਾਂ ਦੀਆਂ ਰਾਹਾਂ ਤੇ ਚਲਦਿਆਂ ਸਮਾਜ ਦੇ ਸੱਚੇ ਸੁੱਚੇ ਸੇਵਕ ਬਣ ਕੇ ਕੌਮ ਤੇ ਦੇਸ਼ ਦਾ ਭਲਾ ਤੇ ਵਿਕਾਸ ਕਰ ਸਕਣ।
ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਅਨੁਸਾਰ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਦੇ 20 ਸਾਲਾਂ ਦੇ ਕਾਰਜਕਾਲ (1982-2002) ਦੌਰਾਨ ਚੀਫ ਖਾਲਸਾ ਦੀਵਾਨ ਦੀ ਤਰੱਕੀ ਖਾਸਕਰ ਜੀ.ਟੀ ਰੋਡ ਸਕੂਲ ਦੇ ਵਿਕਾਸ, ਭਾਈ ਵੀਰ ਸਿੰਘ ਗੁਰਮਤਿ ਕਾਲਜ ਦੀ ਸਥਾਪਨਾ, ਰਸੂਲਪੁਰ ਕਲਾਂ, ਅਬਦਾਲ, ਸੁਰ ਸਿੰਘ, ਹੁਸ਼ਿਆਰਪੁਰ, ਅਟਾਰੀ, ਧਨੋਆ, ਝੱਬਾਲ, ਨੌਸ਼ਿਹਰਾ ਢਾਲਾਂ, ਅਜਨਾਲਾ, ਮੱਝਵਿੰਡ, ਕੁਰਾਲੀ , ਲੁਧਿਆਣਾ, ਚੰਡੀਗੜ੍ਹ, ਪੱਟੀ, ਤਰਨਤਾਰਨ ਅੰਮ੍ਰਿਤਸਰ ਦੇ ਫਰੈਂਡਜ ਐਵਿਨਿਊ, ਗੋਲਡਨ ਐਵਿਨਿਊ, ਬਸੰਤ ਐਵਿਨਿਊ ਤੇ ਸੁਲਤਾਨਵਿੰਡ ਰੋਡ ਵਿਖੇ ਸਕੁਲਾਂ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਦਿੱਤਾ ਹੈ।ਉਹਨਾਂ ਕਿਹਾ ਕਿ ਆਪਣੀ ਸੋਚ ਨੂੰ ਲੋਕ ਸੇਵਾ ਤੇ ਹਿੱਤਾਂ ਲਈ ਬੁਲੰਦ ਰੱਖਣ ਵਾਲੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਦਾ ਜੀਵਨ ਸਫਰ ਅਨੇਕਾਂ ਲਈ ਪ੍ਰੇਰਣਾ ਸਰੋਤ ਹੈ।
ਇਸ ਮੌਕੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਡਾ: ਧਰਮਵੀਰ ਸਿੰਘ  ਸਮੇਤ ਵੱਡੀ ਗਿਣਤੀ ਵਿਚ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ, ਮੈਂਬਰ ਸਾਹਿਬਾਨ ਤੇ ਹੋਰ ਵੀ ਉਘੀਆਂ ਸਿੱਖ ਸੰਸਥਾਵਾਂ ਦੇ ਮੈਂਬਰਜ ਵੀ  ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply