ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਤੇਜਜ਼ਵੀ ਸ਼ਰਮਾ ) – ਛੋਟੀ ਉਮਰੇ ਗਾਇਕੀ ਦੇ ਖੇਤਰ ਵਿਚ ਆਪਣੀ ਸੁਰੀਲੀ ਅਤੇ ਦਮਦਾਰ ਅਵਾਜ ਸਦਕਾ ਵੱਡੀ ਪਛਾਣ ਬਣਾਉੇਣ ਵਾਲੀ ਸਲੋਨੀ ਅਰੋੜਾ ਨੂੰ ਬੀਤੇ ਦਿਨੀ ਠਾਕੁਰ ਸਿੰਘ ਆਰਟ ਗੈਲਰੀ, ਪੰਜਾਬ ਕੌਂਸਲ ਆਫ ਆਰਟ ਐਂਡ ਲਿਟਰੇਚਰ ਅਤੇ ਰੋਟਰੀ ਕਲੱਬ ਵੱਲੋਂ ਸਾਂਝੇ ਤੌਰ `ਤੇ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ, ਸੁਦਰਸ਼ਨ ਕਪੂਰ, ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਸੀਨੀਅਰ ਉਪ ਚੇਅਰਮੈਨ ਡਾ. ਪੀ.ਐਸ ਗਰੋਵਰ, ਪ੍ਰਧਾਨ ਸ਼ਿਵਦੇਵ ਸਿੰਘ, ਸੈਕਟਰੀ ਡਾ. ਅਰਵਿੰਦਰ ਸਿੰਘ ਚਮਕ ਅਤੇ ਇੰਜ. ਪੁਸ਼ਪਿੰਦਰ ਸਿੰਘ ਗਰੋਵਰ ਵਲੋਂ ਸਾਹਿਰ ਲੁਧਿਆਣਵੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਤੇ ਸੰਗੀਤ `ਚ ਬੀ.ਏ ਪ੍ਰਚੀਨ ਕਲਾ ਕੇਂਦਰ ਤੋਂ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਏ ਇੰਗਲਿਸ਼ ਕਰ ਕੇ ਪਿਛਲੇ ਪੰਜਾਂ ਵਰਿਆਂ ਤੋਂ ਗਾਇਕੀ ਦਾ ਸਫਰ ਸੁਰੂ ਕਰਨ ਵਾਲੀ ਸੈਲੋਨੀ ਅਰੋੜਾ ਅਨੇਕਾਂ ਸਟੇਜਾਂ ਅਤੇ ਕਾਲਜ ਦੇ ਯੂਥ ਫੈਸਟੀਵਲਾਂ ਵਿੱਚ ਪੰਜਾਬੀ, ਹਿੰਦੀ, ਇੰਗਲਸ ਗੀਤਾਂ ਤੋਂ ਇਲਾਵਾ ਕਲਾਸੀਕਲ, ਵੈਸਟਰਨ ਅਤੇ ਬਾਲੀਵੁੱਡ ਨਾਲ ਸਬੰਧਿਤ ਗੀਤ ਗਾ ਕੇ ਸਰੋਤੇ ਕੀਲ ਚੁੱਕੀ ਹੈ।ਗਾਇਕੀ ਖੇਤਰ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਉਹ ਉਸਤਾਦ ਅਸ਼ੋਕ ਸਾਹਨੀ ਕੋਲੋਂ ਗਾਇਕੀ ਬਾਬਤ ਹੋਰ ਬਰੀਕੀਆਂ ਹਾਸਲ ਕਰ ਰਹੀ ਹੈ।
ਪਿਤਾ ਸੰਜੀਵ ਕੁਮਾਰ ਅਤੇ ਮਾਂ ਸਪਨਾ ਅਰੋੜਾ ਦੀ ਇਸ ਲਾਡਲੀ ਬੇਟੀ ਦੀ ਝੋਲੀ ਅਨੇਕਾਂ ਮਾਣ ਸਨਮਾਨ ਪੈ ਚੁੱਕੇ ਹਨ, ਜਿੰਨਾਂ ਵਿਚ ਮੁਹੰਮਦ ਰਫੀ ਦੇ ਪਿੰਡ ਕੋਟਲਾ ਸੁਲਤਾਨ ਵਿਖੇ ਕਲਾ ਰਤਨ ਐਵਾਰਡ, ਗੁਰੂ ਨਗਰੀ ਵਿਚ ਲਤਾ ਮੰਗੇਸ਼ਕਰ ਨੂੰ ਸਮਰਪਿਤ ਕੀਤੇ ਪ੍ਰੋਗਰਾਮ ਵਿਚੋਂ ਬੈਸਟ ਸਿੰਗਰ ਐਵਾਰਡ, ਕੇ.ਜੀ.ਐਨ ਵੈਲਫੇਅਰ ਸੋਸਾਇਟੀ ਦੇ ਸੰਚਾਲਿਕਾ ਤੇ ਉਘੇ ਸਮਾਜ ਸੇਵਿਕਾ ਰੇਖਾ ਮਹਾਜਨ ਵਲੋਂ ਬੈਸਟ ਸਿੰਗਰ ਐਵਾਰਡ ਸ਼ਾਮਲ ਹਨ।ਇਸ ਤੋਂ ਇਲਾਵਾ ਹੁਨਰ-ਏ-ਅਵਾਜ ਪ੍ਰੋਗਰਾਮ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਸਲੋਨੀ ਇਨਕਮ ਟੈਕਸ ਵਿਭਾਗ ਵੱਲੋਂ ਵੀ ਗਾਇਕੀ ਖੇਤਰ ਵਿਚ ਵਧੀਆ ਯੋਗਦਾਨ ਪਾਉਣ ਤੇ ਸਨਮਾਨੀ ਜਾ ਚੁੱਕੀ ਹੈ।
ਠਾਕੁਰ ਸਿੰਘ ਆਰਟ ਗੈਲਰੀ ਵਿਖੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਸੁਰੀਲੀ ਅਵਾਜ ਦੀ ਧਮਾਲ ਪਾਉਣ ਵਾਲੀ ਇਸ ਹੋਣਹਾਰ ਸਲੋਨੀ ਦਾ ਕਹਿਣਾ ਹੈ ਕਿ ਆਰਟ ਗੈਲਰੀ ਦੇ ਸੀਨੀਅਰ ਉਪ ਚੇਅਰਮੈਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਡਾ. ਪੀ.ਐਸ ਗਰੋਵਰ ਨੇ ਉਸ ਦੇ ਹੁਨਰ ਨੂੰ ਤਰਾਸ਼ਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਬੀਤੇ ਦਿਨੀ ਗੁਰੂ ਨਗਰੀ `ਚ ਹੋਏ ‘ਰਾਗ ਸਭਾ’ ਪ੍ਰੋਗਰਾਮ ਦੌਰਾਨ ਆਪਣੀ ਸੁਰੀਲੀ ਅਵਾਜ਼ ਦਾ ਲੋਹਾ ਮੰਨਵਾ ਚੁੱਕੀ ਸਲੋਨੀ ਅਰੋੜਾ ਨੇ ਕਿਹਾ ਕਿ ਉਹ ਬੇਹੱਦ ਖੁਸ਼ਨਸੀਬ ਹੈ ਕਿ ਉਸ ਨੂੰ ਸਾਹਿਰ ਲੁਧਿਆਣਵੀ ਐਵਾਰਡ ਮਿਲਿਆ ਹੈ।ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਨੇ ਇਸ ਸਮੇਂ ਕਿਹਾ ਕਿ ਪਰਿਵਾਰ ਖਾਸਕਰ ਗਾਇਕ ਭਰਾਵਾਂ ਮਨੀਸ਼ ਅਰੋੜਾ ਅਤੇ ਸਾਹਿਲ ਅਰੋੜਾ ਤੋਂ ਮਿਲ ਰਹੇ ਵੱਡੇ ਸਹਿਯੋਗ ਸਦਕਾ ਆਪਣੇ ਸੰਜੋਏ ਸੁਪਨਿਆਂ ਨੂੰ ਪੂਰਾ ਕਰਨ ਲਈ ਸਲੋਨੀ ਅਰੋੜਾ ਗਾਇਕੀ ਖੇਤਰ `ਚ ਇੱਕ ਦਿਨ ਧਰੂ ਤਾਰੇ ਵਾਂਗ ਜਰੂਰ ਚਮਕੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …