ਧੂਰੀ, 13 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਕੱਕੜਵਾਲ ਰੋਡ ਧੂਰੀ ਵਿਖੇ ਸਥਿਤ ਮਾਤਾ ਮਨਸਾ ਦੇਵੀ ਧਾਮ ਵਿਖੇ ਸਲਾਨਾ ਸਮਾਗਮ ਅਤੇ ਨਵਰਾਤਿਆਂ ਦੇ ਸ਼ੁੱਭਆਰੰਭ ਮੌਕੇ 21ਵਾਂ ਵਿਸ਼ਾਲ ਭਗਵਤੀ ਜਾਗਰਣ 17 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ ਦੇ 8.00 ਵਜੇ ਤੋਂ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਆਸ਼ਾ ਕਿਰਨ ਐਂਡ ਪਾਰਟੀ ਸੁਨਾਮ ਵੱਲੋਂ ਸੁੰਦਰ ਅਤੇ ਮਨਮੋਹਕ ਝਾਕੀਆਂ ਦੁਆਰਾ ਮਾਤਾ ਦੀਆਂ ਲੀਲਾਵਾਂ ਦਾ ਗੁਣਗਾਣ ਕੀਤਾ ਜਾਵੇਗਾ।ਮੰਦਰ ਟਰੱਸਟ ਦੇ ਚੇਅਰਮੈਨ ਮੈਂਗਲ ਸੈਨ ਨੇ ਦੱਸਿਆ ਕਿ ਇਸ ਮੌਕੇ ਭੰਡਾਰਾ ਅਤੁੱਟ ਵਰਤੇਗਾ।ਜ਼ਿਕਰਯੋਗ ਹੈ ਕਿ ਨਵਰਾਤਿਆਂ ਦੇ ਸ਼ੁੱਭ ਮੌਕੇ ਇਸ ਪਵਿੱਤਰ ਅਤੇ ਪੁਰਾਤਣ ਧਾਮ ਦੇ ਦਰਸ਼ਨ ਕਰਨ ਨਾਲ ਜੀਵਨ ਸਫਲ ਹੁੰਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …