Sunday, September 8, 2024

ਸਿੱਖ ਪੰਥ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੇ ਬਖਸ਼ੀ ਨੂੰ ਤੁਰੰਤ ਪੰਥ ਵਿੱਚੋ ਛੇਕਿਆ ਜਾਵੇ- ਦਮਨ

ਆਰ.ਐਸ.ਐਸ ਮੁੱਖੀ ਸ੍ਰੀ ਮੋਹਨ ਭਾਗਵਤ ਜਾਬਤੇ ਵਿੱਚ ਰਹੇ

Damandeep Singh (Delhi)

ਨਵੀ ਦਿੱਲੀ, 6 ਅਗਸਤ (ਅੰਮ੍ਰਿਤ ਲਾਲ ਮੰਂਨਣ) – ਸਿੱਖ ਵਿਰੋਧੀ ਜਮਾਤ ਆਰ.ਐਸ.ਐਸ ਮੁੱਖੀ ਸ੍ਰੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਕਹਿਣ ਦਾ ਕੜਾ ਨੋਟਿਸ਼ ਲੈਦਿਆ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਭਾਗਵਤ ਨੂੰ ਸਲਾਹ ਦਿੱਤੀ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ ਤੇ ਉਸ ਨੂੰ ਕਿਸੇ ਅੱਛੇ ਡਾਕਟਰ ਕੋਲੋ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੋ ਮੰਗ ਕੀਤੀ ਕਿ ਭਾਗਵਤ ਦੀ ਪਿੱਠ ਪੂਰਣ ਵਾਲੇ ਸਿੱਖ ਪੰਥ ਵਿੱਚ ਬੈਠੇ ਗਦਾਰ ਬਖਸ਼ੀ ਪਰਮਜੀਤ ਸਿੰਘ ਦੇ ਵਿਰੁੱਧ  ਬਿਨਾ ਕਿਸੇ ਦੇ ਦੇਰੀ ਤੇ ਕਾਰਵਾਈ ਕਰਕੇ ਉਸ ਨੂੰਪੰਥ ਛੇਕਿਆ ਜਾਵੇ ਤਾਂ ਕਿ ਉਹ ਆਪਣੇ ਬਾਪੂ ਭਾਗਵਤ ਦੀ ਗੋਦੀ ਦਾ ਨਿੱਘ ਮਾਣ ਕੇ ਪੱਕੇ ਤੌਰ ਤੇ ਉਸ ਦਾ ਅਨੁਯਾਈ ਬਣ ਸਕੇ।ਜਾਰੀ ਇੱਕ ਬਿਆਨ ਰਾਹੀ ਸ੍ਰੀ ਦਮਨਦੀਪ ਸਿੰਘ ਨੇ ਕਿਹਾ ਕਿ ਸੰਘ ਮੁੱਖੀ ਮੋਹਨ ਭਾਗਵਤ ਨੂੰ ਕੋਈ ਅਧਿਕਾਰ ਨਹੀ ਕਿ ਉਹ ਕਿਸੇ ਦੂਸਰੇ ਧਰਮ ਵਿੱਚ ਦਖਲਅੰਦਾਜੀ ਕਰਕੇ ਉਸ ਧਰਮ ਦੇ ਲੋਕਾਂ ਦੀ ਤੌਹੀਨ ਕਰੇ। ਉਹਨਾਂ ਕਿਹਾ ਕਿ ਭਾਗਵਤ ਨੂੰ ਇਹ ਜਾਣਕਾਰੀ ਹੋਣੀ  ਚਾਹੀਦੀ ਹੈ ਕਿ ਜਦੋ ੧੮ ਵੀ ਸਦੀ ਵਿੱਚ ਮੁਗਲ ਹਿੰਦੂ ਧੀਆਂ ਭੈਣਾਂ ਨੂੰ ਉਧਾਲ ਕੇ ਲੈ ਜਾਂਦੇ ਸਨ ਤਾਂ  ਉਹਨਾਂ ਨੂੰ ਫਿਰ ਭਾਗਵਤ ਦਾ ਬਾਪੂ ਨਹੀ ਸਗੋ ਸਿੱਖ ਹੀ ਛੱਡਵਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਦੇ ਸਨ। ਉਹਨਾਂ ਕਿਹਾ ਕਿ ਜਿਹੜੀਆ ਬੀਬੀਆ ਨੂੰ ਹਿੰਦੂ ਲੋਕ ਆਪਣੇ ਘਰਾਂ ਵਿੱਚ ਵਾਪਸ ਲਿਆਉਣ ਲਈ ਪ੍ਰਵਾਨ ਨਹੀ ਕਰਦੇ ਸਨ ਤਾਂ ਉਹਨਾਂ ਦੀ ਸੇਵਾ ਸੰਭਾਲ ਵੀ ਸਿੱਖ ਹੀ ਕਰਦੇ ਸਨ। ਉਹਨਾਂ ਭਾਗਵਤ ਨੂੰ ਤਾੜਨਾ ਕਰਦਿਆ ਕਿਹਾ ਕਿ ਕਿ ਉਹ ਭਵਿੱਖ ਵਿੱਚ ਸਿੱਖਾਂ ਨੂੰ ਹਿੰਦੂ ਦੱਸਣ ਤੋ ਗੁਰੇਜ ਕਰਕੇ ਨਹੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਖਸ਼ੀ ਪਰਮਜੀਤ ਸਿੰਘ (ਜਿਸਦੀ ਪਤਨੀ ਬਖਸ਼ੀ ਮਨਦੀਪ ਕੌਰ ਅਕਾਲੀ ਦਲ ਬਾਦਲ ਦੀ ਦਿੱਲੀ ਐਸਟੇਟ ਦੀ ਮੁੱਖੀ ਹੈ )ਵੱਲੋ ਭਾਗਵਤ ਦੇ ਬਿਆਨ ਦੀ ਪ੍ਰੌੜਤਾ ਕਰਕੇ ਸਿੱਖਾਂ ਨੂੰ ਹਿੰਦੂ ਦੱਸਣਾ ਸਪੱਸ਼ਟ ਕਰਦਾ ਹੈ ਕਿ ਬਖਸ਼ੀ ”ਜੈਸਾ ਬਾਪ ਵੈਸਾ ਬੇਟਾ” ਦੀ ਕਹਾਵਤ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਵਾਂਗ ਹੀ ਨਿੱਕਰਧਾਰੀ ਜਨਸੰਘੀ ਸਿੱਖ ਪੰਥ ਵਿੱਚ ਬੈਠਾ ਹੈ। ਉਹਨਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਉਹ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਦੇ ਚੌਕੀਦਾਰ ਹਨ ਅਤੇ ਆਪਣੇ ਫਰਜ਼ ਸਹੀ ਢੰਗ ਨਾਲ ਨਿਭਾ ਰਹੇ ਕਿਉਕਿ ਉਹਨਾਂ ਦੀਆ ਹੁਣ ਤੱਕ ਦੀਆ ਕਾਰਵਾਈਆ ਪੂਰੀ ਤਰ੍ਹਾ ਵਿਵਾਦਤ ਰਹੀਆ ਹਨ। ਉਹਨਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਭਾਗਵਤ ਦੇ ਅਨੁਯਾਈ ਬਖਸ਼ੀ ਪਰਮਜੀਤ ਸਿੰਘ ਨੂੰ ਬਿਨਾਂ ਕਿਸੇ ਦੇਰੀ ਤੋ ਪੰਥ ਵਿੱਚੋ ਛੇਕਿਆ ਜਾਵੇ ਤਾਂ ਕਿ ਕੋਈ ਹੋਰ ਸਿੱਖ ਅਜਿਹੀ ਗਲਤੀ ਕਰਨ ਦੀ ਹਿੰਮਤ ਨਾ ਜੁਟਾ ਸਕੇ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply