ਧੂਰੀ, 16 ਅਪ੍ਰੈਲ਼ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਭਲਵਾਨ ਵਾਲਾ ਅੱਡਾ ਦੇ ਨਜ਼ਦੀਕ ਨਵੇਂ ਬਣੇ ਸੁਰਿੰਦਰਾ ਫਿਜ਼ਿਓਥਰੈਪੀ (ਪੁਲੀ ਵਾਲੇ) ਸੈਂਟਰ ਦਾ ਉਦਘਾਟਨ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।ਇਸ ਸਮਾਰੋਹ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਏ.ਪੀ ਸੋਲਵੈਕਸ ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ, ਗੁਰਪ੍ਰੀਤ ਸਿੰਘ ਨਾਭਾ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਐਸ.ਜੀ.ਪੀ.ਸੀ.ਮੈਂਬਰ ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ ਆਦਿ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ, `ਆਪ` ਆਗੂ ਰਾਜਵੰਤ ਸਿੰਘ ਘੁੱਲੀ, ਕਾਂਗਰਸੀ ਆਗੂ ਤਰਸੇਮ ਤਲਵਾੜ, ਹੰਸ ਰਾਜ ਗੁਪਤਾ, ਡਾ. ਐਨ.ਐਸ ਵਾਲੀਆ, ਡਾ. ਸੁਭਾਸ਼ ਜਿੰਦਲ, ਡਾ. ਵਿਜੈ ਕੁਮਾਰ ਨਾਭਾ, ਡਾ. ਦਵਿੰਦਰ ਕੁਮਾਰ, ਡਾ. ਹਰਭਜਨ ਸਿੰਘ ਅਮਰਗੜ੍ਹ, ਅਵਿਨਵ ਨੈਣੀ ਗੋਇਲ, ਰਿਟਾ. ਇੰਸਪੈਕਟਰ ਕੇਵਲ ਸਿੰਘ, ਗੁਰਵਿੰਦਰ ਸਿੰਘ ਗਿੱਲ, ਰਜਨੀਸ਼ ਧੀਰ, ਸੰਜੇ ਜਿੰਦਲ, ਪੱਪੀ ਜੌਲੀ, ਰਾਜਿੰਦਰ ਲੱਦੜ ਕੌਂਸਲਰ ਆਦਿ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ `ਤੇ ਸ਼ਾਮਲ ਸਨ।ਜ਼ਿਕਰਯੋਗ ਹੈ ਕਿ ਡਾ. ਸੁਰਿੰਦਰ ਪਾਲ ਇਲਾਕੇ ਵਿੱਚ ਪਿਛਲੇ ਕਰੀਬ 16 ਸਾਲਾਂ ਤੋਂ ਫਿਜ਼ਿਓਥਰੈਪੀ ਰਾਹੀਂਂ ਸੇਵਾ ਨਿਭਾਅ ਰਹੇ ਹਨ।ਡਾ. ਸੁਰਿੰਦਰ ਪਾਲ ਤੇ ਉਹਨਾਂ ਦੇ ਪਿਤਾ ਸੁਰਜੀਤ ਰਾਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …