Friday, October 31, 2025
Breaking News

ਪਿੰਡ ਮਾਣਕੀ ਤੇ ਪੰਜਗਰਾਈਆਂ `ਚ ਕਣਕ ਨੂੰ ਲੱਗੀ ਅੱਗ

PPN2104201812ਸੰਦੌੜ, 21 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਣਕੀ ਤੇ ਪੰਜਗਰਾਈਆਂ ਵਿਖੇ ਅੱਜ ਅਚਾਨਕ ਲੱਗੀ ਅੱਗ ਦੇ ਨਾਲ ਵੱਖ-ਵੱਖ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਕੇ ਰਾਖ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਜਗਰਾਈਆਂ ਦੇ ਯੋਧਾ ਸਿੰਘ ਦੀ ਕਰੀਬ 2 ਏਕੜ ਕਣਕ ਸੜ ਕੇ ਸਵਾਹ ਹੋ ਗਈ ਅਤੇ ਨਾਲ ਖੜੀ ਕਣਕ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਬਚਾਅ ਲਿਆ ਗਿਆ। ਇਸੇ ਤਰ੍ਹਾਂ ਪਿੰਡ ਮਾਣਕੀ ਵਿਖੇ ਵੀ ਅੱਗ ਲੱਗਣ ਦੀ ਘਟਨਾ ਵਾਪਰ ਗਈ। ਜਿਸ ਬਾਰੇ ਮੌਕੇ `ਤੇ ਪਹੁੰਚੇ ਥਾਣਾ ਸੰਦੌੜ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਅੱਗ ਦੇ ਨਾਲ ਕਿਸਾਨ ਹਰਨੇਕ ਸਿੰਘ ਵਾਸੀ ਮਾਣਕੀ ਦੀ 3 ਏਕੜ ਕਣਕ, ਹਰਦੀਪ ਸਿੰਘ ਪੁੱਤਰ ਬੰਤ ਸਿੰਘ ਦਾ ਦੋ ਏਕੜ ਨਾੜ, ਜੱਗਾ ਸਿੰਘ ਪੁੱਤਰ ਜਗੀਰ ਸਿੰਘ ਦਾ 1 ਇੱਕ ਏਕੜ ਨਾੜ ਸੜ ਗਿਆ।ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਇਸ ਨੁਕਸਾਨ ਦਾ ਪੂਰਾ ਮੁਆਵਜਾ ਦਿੱਤਾ ਜਾਵੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply